ਮੈਂ ਸੋਚ ਰਿਹਾ ਹਾਂ ਕਿ ਭਾਰਤੀ ਹਾਕਮਾਂ ਦੀ ਨਿਖੇਧੀ ਕਰਾਂ ਜਾਂ ਧੰਨਵਾਦ
ਅੱਜ ਸਵੇਰ ਦਾ ਇੱਕ ਚੈਨਲ ਦਿੱਲੀ ਪੁਲਸ ਵੱਲੋਂ ਵਾਂਟਿਡ ਖਾਲਿਸਤਾਨੀ ਸਿੰਘਾਂ ਦੇ ਲੱਗੇ ਪੋਸਟਰ ਦਿਖਾ ਰਿਹਾ ਹੈ ।
ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ, ਹਰ ਸਾਲ ਹੀ ਲੱਗਦੇ ਹਨ । ਇਸ ਵਾਰ ਨਵੀਂ ਗੱਲ ਇਹ ਹੈ ਕਿ ਤਸਵੀਰਾਂ ਕੁੱਝ ਨਵੀਆਂ ਲੱਗ ਰਹੀਆਂ ਹਨ ।
ਮੇਰੀ ਤਸਵੀਰ ਉਹ ਹੈ ਜੋ ਕੁੱਝ ਸਮਾਂ ਪਹਿਲਾਂ ਫੇਸਬੁੱਕ ਉਤੇ ਪੋਸਟ ਹੋਈ ਸੀ, ਤੇ ਦੋਸਤਾਂ ਨੂੰ ਬਹੁਤ ਪਸੰਦ ਆਈ ਸੀ ।
ਇਹਨਾਂ ਪੋਸਟਰਾਂ ਨੂੰ ਦੇਖਦੇ ਹੋਏ ਮੈਂ ਸੋਚ ਰਿਹਾ ਹਾਂ ਕਿ ਭਾਰਤੀ ਹਾਕਮਾਂ ਦੀ ਨਿਖੇਧੀ ਕਰਾਂ ਜਾਂ ਧੰਨਵਾਦ । ਧੰਨਵਾਦ ਇਸ ਲਈ ਕਿ ਉਹਨਾਂ ਨੇ ਤਸਵੀਰ ਦੀ ਚੋਣ ਲਈ ਫੇਸਬੁੱਕ ਦੋਸਤਾਂ ਦੀ ਪਸੰਦ ਦਾ ਖਿਆਲ ਰਖਿਆ ਹੈ ।
ਇਹ ਸਿੰਘ ਜਿਨ੍ਹਾਂ ਨੂੰ ਉਹ ਦਹਿਸ਼ੱਤਗਰਦ, ਜਾਂ ਅਤਿਵਾਦੀ ਕਹਿੰਦੀ ਹੈ, ਖਾਲਿਸਤਾਨੀ ਸੰਘਰਸ਼ ਦੇ ਯੋਧੇ ਨੇ, ਤੇ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਇਹਨਾਂ ਨੂੰ ਆਪਣੇ ਹੀਰੋ ਸਮਝਦਾ ਹੈ ।
ਇਹਨਾਂ ਦਾ ਕਸੂਰ ਸਿਰਫ ਇਹੀ ਹੈ ਕਿ ਇਹ ਆਜ਼ਾਦੀ ਚਾਹੁੰਦੇ ਹਨ, ਆਪਣਾ ਆਜ਼ਾਦ ਕੌਮੀ ਘਰ ਚਾਹੁੰਦੇ ਹਨ ।
ਪੰਜ ਲੱਖ ਦੀ ਆਬਾਦੀ ਦੇ ਮੁਲਕ ‘ਸੁਰੀਨਾਮ’ ਨੂੰ ਇਹ ਆਪਣੀ ਛੱਬੀ ਜਨਵਰੀ ਦਾ ਮੁੱਖ ਮਹਿਮਾਨ ਬਣਾ ਸਕਦੇ ਹਨ, ਤੇ ਦਿੱਲੀ ਸਰਹੱਦ ਉਤੇ ਬੈਠੇ 12 ਲੱਖ ਕਿਸਾਨ ਇਹਨਾਂ ਨੂੰ ਦਿਖਾਈ ਨਹੀਂ ਦਿੰਦੇ ।
ਹਾਕਮੋਂ ਜ਼ਰਾ ਸੋਚ ਕੇ ਦੇਖੋ, ਕਿ ਕਿਤੇ ਇਹ ਨਾ ਹੋਵੇ ਇਹ ਦੁੱਖੀ ਹੋਏ ਲੋਕ ਪੰਜਾਬ ਦੀ ਆਜ਼ਾਦੀ ਦਾ ਐਲਾਨ ਕਰ ਦੇਣ, ਤੇ ਕੁੱਝ ਸਾਲ ਬਾਦ ਤੁਹਾਨੂੰ ਇਹਨਾਂ ਵਿੱਚੋਂ ਹੀ ਕਿਸੇ ਨੂੰ ‘ਮੁੱਖ ਮਹਿਮਾਨ’ ਬਣਾਉਣਾ ਪੈ ਜਾਵੇ ।
ਗਜਿੰਦਰ ਸਿੰਘ, ਦਲ ਖਾਲਸਾ । 17.1.2021
Comments