ਕੌਰ ਕੌਣ ਹੈ? ਹੋਇਆ ਕੀ..?
ਵਰਦੀਧਾਰੀ ਅੱਤਵਾਦੀ ਪੁਲਿਸ ਦੇ ਜੱਲਾਦਾ ਨੇ ਗੁਪਤ ਅੰਗਾ ਤੇ ਸੱਟਾਂ ਮਾਰੀਆਂ…
23 ਜਨਵਰੀ ਨੂੰ ਦਿੱਲੀ ਦੇ ਪ੍ਰੈਸ ਕਲੱਬ ਨੋਦੀਪ ਕੌਰ ਦੀ ਭੈਣ ਅਤੇ ਉਸ ਦੇ ਸਾਥੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਪੰਜਾਬ ਦੇ ਮੀਡੀਆ ਵਿੱਚੋ ਮੈਂ, ਸਪੋਕਸਮੈਨ ਅਤੇ PTC ਸੀ, ਬਾਕੀ ਕੋਈ ਸੀ ਤਾਂ ਮੈਂ ਜਾਣਦਾ ਨਹੀਂ। ਅਸੀਂ ਸਭ ਨੇ ਖਬਰਾਂ ਕੀਤੀਆਂ। ਆਵਾਜ਼ ਚੁੱਕੀ ਕੇ ਨੌਦੀਪ ਨਾਲ ਧੱਕਾ ਹੋਇਆ ਪਰ ਕਿਸੇ ਨੇ ਸਾਰ ਨਾ ਲਈ। ਅੱਜ ਸ਼ੁਕਰ ਆ ਕੇ ਨੋਦੀਪ ਦੇ ਹੱਕ ਵਿੱਚ ਸਾਰਾ ਸੋਸ਼ਲ ਮੀਡੀਆ ਬੋਲ ਰਹਿ ਹੈ।
ਨੋਦੀਪ ਕੌਣ ਹੈ? ਮੁਕਤਸਰ ਜ਼ਿਲ੍ਹੇ ਦੀ ਇਹ ਧੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ ਵਿੱਚ ਕੰਮ ਕਰਦੀ ਸੀ ( ਇਸਦੀ ਭੈਣ ਦੇ ਦੱਸਣ ਅਨੁਸਾਰ) । ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਹਨਾਂ ਨੂੰ ਬਣਦਾ ਭੱਤਾ ਦੀਆਂ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ।
ਹੋਇਆ ਕੀ? ਦਰਅਸਲ ਕੁੰਡਲੀ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫੌਜ ਬਣਾ ਰਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਨੇ, ਅਤੇ ਨੇ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਨੇ। ਇਕ ਫੈਕਟਰੀ ਨੇ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਦਿੱਤਾ ਨਹੀਂ ਸੀ, ਨੌਦੀਪ ਓਹ ਭੱਤਾ ਦੁਆਂਨ ਖਾਤਰ ਮਜ਼ਦੂਰ ਨਾਲ ਪ੍ਰਦਰਸ਼ਨ ਕਰ ਰਹੀ ਸੀ। ਫੈਕਟਰੀ ਦੇ ਗੁੰਡਿਆਂ ਨਾਲ ਉਲਝਦੀ ਹੋਈ , ਪੁਲਸ ਨਾਲ ਉਸ ਦਾ ਟਾਕਰਾ ਹੋਇਆ। ਉਸ ਮੌਕੇ ਫਾਇਰ ਤੱਕ ਕਢੇ ਗਏ। ਨੌਦੀਪ ਨੂੰ ਘੜੀਸ ਕੇ ਪੁਲਸ ਚੁੱਕ ਕੇ ਲੈ ਗਈ।
ਹਵਾਲਾਤ ਵਿੱਚ ਕੁੱਟਿਆ ! ਨੌਦੀਪ ਦੀ ਭੈਣ ਦੇ ਦੱਸਣ ਮੁਤਾਬਕ ਉਸ ਦੇ ਗੁਪਤ ਅੰਗਾਂ ਤੇ ਸੱਟਾਂ ਨੇ। ਉਸ ਨੂੰ ਹਵਾਲਾਤ ਵਿਚ ਪੁਲਸ ਮੁਲਾਜ਼ਮਾਂ ( ਮਰਦਾਂ) ਨੇ ਬੁਰੀ ਤਰਾਂ ਕੁੱਟਿਆ। ਉਸ ਦੇ ਪੈਰਾਂ ਤੋ ਖੂਨ ਨਿਕਲ ਰਿਹਾ ਸੀ, ਜਦੋਂ ਉਸ ਨਾਲ ਮੁਲਾਕਾਤ ਹੋਈ। ਅੰਦਰ ਦਵਾਈ ਭੇਜੀ ਗਈ ਪਰ ਨੌਦੀਪ ਨੂੰ ਉਹ ਦਵਾਈ ਦਿੱਤੀ ਨਹੀਂ ਗਈ।
ਇਹ ਸਾਰੀ ਕਵਰੇਜ ON AIr ਤੇ 23 ਜਨਵਰੀ ਨੂੰ ਮਿਲ ਜਾਵੇਗੀ।
Comments