ਦੁਨੀਆ ਭਰ ‘ਚ ਸਿੱਖਾਂ ਨੇ ਭਾਰਤੀ ਦੂਤਾਵਾਸਾਂ ਬਾਹਰ 26 ਜਨਵਰੀ ਗਣਤੰਤਰ ਦਿਵਸ ਨੂੰ ‘ਕਾਲਾ ਦਿਨ’ ਵਜੋਂ ਕੀਤਾ ਜਬਰਦਸਤ ਰੋਸ ਪਰਦਰਸ਼ਨ
- TimesofKhalistan

- 2 hours ago
- 2 min read
ਭਾਰਤੀ ਵਿਰੋਧੀ ਨਾਅਰਿਆਂ ਨਾਲ ਗੂੰਜਿਆ ਲੰਡਨ, ਕਨੇਡਾ, ਅਮਰੀਕਾ, ਨਿਊਜ਼ੀਲੈਂਡ ਸ਼ਹਿਰ

ਲੰਡਨ - ਦੁਨੀਆ ਭਰ ਵਿੱਚ 26 ਜਨਵਰੀ ਭਾਰਤ ਆਪਣਾ ਗਣਤੰਤਰ ਦਿਵਸ ਮਨਾਉਂਦਾ ਹੈ, ਉੱਥੇ ਹੀ ਸਿੱਖਾਂ ਵੱਲੋਂ ਇਸ ਦਿਨ ਨੂੰ ‘ਕਾਲਾ ਦਿਨ’ ਕਰਾਰ ਦਿੰਦਿਆਂ ਭਾਰਤੀ ਦੂਤਾਵਾਸਾਂ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ (ਲੰਡਨ), ਇਟਲੀ, ਜਰਮਨੀ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਸਿੱਖਾਂ, ਕਸ਼ਮੀਰੀਆਂ, ਨਾਗਾਂ, ਸਿੱਕਿਮ ਅਤੇ ਅਸਾਮ ਨਾਲ ਸਬੰਧਤ ਲੋਕਾਂ ਨੇ ਭਾਰਤੀ ਰਾਜ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਐਲਾਨ ਕੀਤਾ।
ਭਾਰਤੀ ਦੂਤਾਵਾਸਾਂ ਦੇ ਅੰਦਰ ਜਿੱਥੇ ਰਾਜਦੂਤਾਂ ਵੱਲੋਂ ਤਿਰੰਗਾ ਲਹਿਰਾਇਆ ਗਿਆ, ਤੇ ਜਨ ਗਨ ਮਨ ਦੀ ਧੁੰਨ ਵੱਜ ਰਹੀ ਸੀ ਉੱਥੇ ਹੀ ਅਜ਼ਾਦੀ ਲਈ 92 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੇ ਇਸ ਸੰਵਿਧਾਨ ਦਿਹਾੜੇ ਨੂੰ ਆਪਣੇ ਲਈ ‘ਕਾਲਾ ਦਿਨ’ ਕਰਾਰ ਦਿੰਦਿਆਂ ਭਾਰਤ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਭਾਰਤੀ ਰਾਜ ਦੀ ਲੋਕਤੰਤਰਿਕਤਾ ਦੇ ਦਾਅਵਿਆਂ ਨੂੰ ਖੁੱਲ੍ਹੀ ਦੁਨੀਆ ਅੱਗੇ ਨੰਗਾ ਕੀਤਾ।
ਕੈਨੇਡਾ ਵਿੱਚ ਭਾਰਤੀ ਵਿਰੋਧੀ ਰੋਸ ਪ੍ਰਦਰਸ਼ਨ ਦੀ ਅਗਵਾਈ ਵੈਨਕੂਵਰ ਦੀ ਬੀ.ਸੀ. ਗੁਰਦੁਆਰਾ ਕੌਂਸਲ, ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ‘ਸਿੱਖਸ ਫਾਰ ਜਸਟਿਸ’ ਦੇ ਕਾਰਕੁਨਾਂ ਵੱਲੋਂ ਕੀਤੀ ਗਈ। ਭਾਰਤੀ ਦੂਤਾਵਾਸ ਦੇ ਬਾਹਰ ਭਾਰਤ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਵੱਖਰੇ ਦੇਸ਼ ਦੀ ਮੰਗ ਨੂੰ ਨੈਤਿਕ, ਸਿਆਸੀ ਅਤੇ ਕੌਮੀ ਤੌਰ ‘ਤੇ ਜਾਇਜ਼ ਕਰਾਰ ਦਿੱਤਾ ਗਿਆ। ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਦੂਤਾਵਾਸ ਨੂੰ ਬੰਦ ਕਰਨ ਦੀ ਮੰਗ ਮੁੜ ਦੁਹਰਾਈ ਗਈ। ਭਾਰੀ ਗਿਣਤੀ ਵਿੱਚ ਇਕੱਠੇ ਹੋਏ ਸਿੱਖਾਂ ਵੱਲੋਂ ਖ਼ਾਲਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਬੰਦੀ ਸਿੰਘਾਂ ਨੂੰ ਰਿਹਾਅ ਕਰੋ’ ਦੇ ਨਾਅਰੇ ਗੂੰਜੇ।

ਲੰਡਨ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਹੋਏ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਸਿੱਖਸ ਫਾਰ ਜਸਟਿਸ ਦੇ ਪਰਮਜੀਤ ਸਿੰਘ ਪੰਮਾ, ਭਾਈ ਬਲਜਿੰਦਰ ਸਿੰਘ ਢਿੱਲੋਂ, ਭਾਈ ਲਵਸਿੰਦਰ ਸਿੰਘ ਡੱਲੇਵਾਲ, ਦਵਿੰਦਰਜੀਤ ਸਿੰਘ ਬਰਮਿੰਘਮ, ਕਮਲਜੀਤ ਕੌਰ, ਬੱਲ ਕੌਰ, ਭਾਈ ਨਿਰਮਲ ਸਿੰਘ ਸੰਧੂ, ਭਾਈ ਗੁਰਚਰਨ ਸਿੰਘ (ਦਲ ਖਾਲਸਾ), ਸ. ਮੰਗਲ ਸਿੰਘ, ਭਾਈ ਅਮਰੀਕ ਸਿੰਘ ਸਹੋਤਾ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਅਤੇ ਕਸ਼ਮੀਰੀ ਹਾਜ਼ਰ ਸਨ।

ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਸੰਵਿਧਾਨ ਬਣਾਉਣ ਦੇ ਨਾਂ ‘ਤੇ ਪੰਜਾਬ, ਕਸ਼ਮੀਰ ਅਤੇ ਹੋਰ ਕੌਮਾਂ ਤੋਂ ਸਵੈ-ਨਿਰਣੇ ਦਾ ਮੂਲ ਅਧਿਕਾਰ ਖੋਹ ਲਿਆ ਗਿਆ ਅਤੇ ਫੌਜੀ ਜ਼ੋਰ ਨਾਲ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਗਿਆ। ਦਲ ਖਾਲਸਾ ਦੇ ਆਗੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਰਤੀ ਦੂਤਾਵਾਸ ਹੁਣ ਸਿਰਫ਼ ਕੂਟਨੀਤਿਕ ਕੇਂਦਰ ਨਹੀਂ ਰਹੇ, ਸਗੋਂ ਇਨ੍ਹਾਂ ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਆਜ਼ਾਦੀ ਪੱਖੀ ਸਿੱਖ ਕਾਰਕੁਨਾਂ ਨੂੰ ਡਰਾਉਣ, ਧਮਕਾਉਣ ਅਤੇ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਹਨ, ਇਸ ਲਈ ਇਹ ਦੂਤਾਵਾਸ ਬੰਦ ਕੀਤੇ ਜਾਣੇ ਚਾਹੀਦੇ ਹਨ।
ਭਾਈ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਭਾਰਤ ਦੀਆਂ ਏਜੰਸੀਆਂ ਨੇ ਸਾਡੀਆਂ ਹਿੱਟ ਲਿਸਟਾਂ ਬਣਾਈਆਂ ਹੋਈਆਂ ਹਨ ਪਰ ਅਸੀਂ ਇਨ੍ਹਾਂ ਅੰਬੈਸੀਆ ਬਾਹਰ ਖੜ ਕੇ ਇਨ੍ਹਾਂ ਅੱਤਵਾਦੀ ਕੇਂਦਰਾਂ ਨੂੰ ਬੰਦ ਕਰਕੇ ਰਹਾਂਗੇ । ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਅਮਰੀਕਾ ਸਿਆਟਲ ਵਿੱਚ ਸਿੱਖ ਕੌਮ ਵੱਧ ਚੜਕੇ ਰੈਫਰੈਡਮ ਲਈ ਵੋਟਾਂ ਪਾਉਣ।






Comments