ਅਮਰੀਕਾ ਵਿੱਚ 2020 ਦੀ ਪਹਿਲੀ ਜਨਗਣਨਾ ਵਿੱਚ ਸਿੱਖਾਂ ਨੂੰ ਇਕ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾ

ਭਾਰਤੀ ਏਜੰਸੀਆ ਨੂੰ ਲੱਗਾ ਪੰਜਾਬ ਵੱਖ ਹੋਣ ਦੀ ਚਿੰਤਾ

ਅਮਰੀਕਾ- ਏਜੰਸੀਆ- ਸੰਯੁਕਤ ਰਾਜ ਵਿੱਚ ਸਿੱਖਾਂ ਨੂੰ 2020 ਦੀ ਮਰਦਮਸ਼ੁਮਾਰੀ ਵਿੱਚ ਇਕ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਕਦਮ ਸਿੱਖ ਕਾਰਕੁੰਨਾ ਨੂੰ ਹੌਸਲਾ ਦੇ ਸਕਦਾ ਹੈ।ਯੂ.ਐਸ. ਦੇ ਇਤਿਹਾਸ ਵਿਚ ਪਹਿਲੀ ਵਾਰ ਮਰਦਮਸ਼ੁਮਾਰੀ 2020 ਦੀ ਪਹਿਲੀ ਜਨਗਣਨਾ ਵਿੱਚ ਸਿੱਖਾਂ ਨੂੰ ਇਕ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾI ਅਮਰੀਕਾ ਸਿੱਖਾਂ ਨੂੰ ਇੱਕ ਵੱਖਰੇ ਨਸਲੀ ਸਮੂਹ ਵਜੋਂ ਗਿਣਦਾ ਹੈ। ਇਹ ਭਾਰਤ ਦੇ ਉਨ੍ਹਾਂ ਲੋਕਾਂ ਲਈ ਸੰਯੁਕਤ ਏਸ਼ੀਅਨ ਭਾਰਤੀ ਸ਼੍ਰੇਣੀ ਤੋਂ ਵੱਖਰੀ ਪਛਾਣ ਸਥਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਵਿਆਪਕ ਤੌਰ ਤੇ ਭਾਰਤੀ-ਅਮਰੀਕੀ ਵਜੋਂ ਜਾਣੇ ਜਾਂਦੇ ਹਨ।

ਕੁਝ ਮਾਹਰ ਮੰਨਦੇ ਹਨ ਕਿ ਇਹ ਫੈਸਲਾ ਖਾਲਿਸਤਾਨ ਸਿੱਖਾਂ ਨੂੰ ਸੰਭਾਵਤ ਤੌਰ ਤੇ ਬਾਰੂਦ ਦਾ ਕੰਮ ਕਰੇਗਾ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਵੱਖ ਕਰ ਦੇਵੇਗਾ। ਜੋ ਅਮਰੀਕਾ, ਕਨੇਡਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਆਪਣੇ ਅਜ਼ਾਦ ਘਰ ਖਾਲਿਸਤਾਨ ਦੇ ਵਿਚਾਰ ਨੂੰ ਉਤਸ਼ਾਹਿਤ ਕਰਦੇ ਹਨ।

CONTACT US

© by Times Of Khalistan