top of page

ਯੂ ਐਨ ਓ ਦਫਤਰ ਬਾਹਰ ਸਿੱਖ ਜਥੇਬੰਦੀਆਂ ਨੇ ਭਾਰਤ ਖ਼ਿਲਾਫ਼, ਪੰਜਾਬ ਦੇ ਕਿਸਾਨਾ ਦੇ ਹੱਕ ਵਿੱਚ ਕੀਤਾ ਵੱਡਾ ਮੁਜ਼ਾਹਰਾ


ਅਮਰੀਕਾ - ਖਾਲਿਸਤਾਨ ਬਿਊਰੋ- ਪੰਜਾਬ ਤੌ ਕਿਸਾਨਾਂ ਦੇ ਹੱਕ ਵਿੱਤ ਉੱਠੀ ਅਵਾਜ਼ ਅੰਤਰਰਾਸ਼ਟਰੀ ਅਵਾਜ਼ ਬਣ ਚੁੱਕੀ ਹੈ ਸਮੂਹ ਗੁਰਦੁਆਰਾ ਸਾਹਿਬ, ਸਿੱਖ ਜਥੈਬੰਦੀਆ ,ਸਿੱਖ ਕਲਚਰਲ ਸੁਸਾਇਟੀ ਨਿਉਯਾਰਕ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਇੱਕ ਮੈਮੋਰੈਡਮ ਯੂਨਾਇਟਿਡ ਨੇਸ਼ਨ ਵਿੱਚ ਦਾਖਲ ਕਰਵਾਇਆ ਗਿਆ ਹੈ।


ਸਵੇਰੇ ਨਿਉਯਾਰਕ ਦੇ 10 ਵਜੇ ਤੌ 2 ਵਜੇ ਤੱਕ ਚੱਲੇ ਇਸ ਰੋਸ ਮੁਜ਼ਾਹਰੇ ਨੂੰ ਵੱਖੋ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਨੂੰਨ ਕਿਸਾਨ ਆਰਡੀਨੇਸ਼ਨ ਵਾਰੇ ਸਭ ਨੂੰ ਜਾਣੂ ਕਰਵਾਇਆ ਗਿਆ ।

ਇਹ ਭਾਰਤੀ ਹਕੂਮਤ ਲਈ ਵੱਡੀ ਚਣੌਤੀ ਹੈ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 26 ਸਤੰਬਰ ਨੂੰ ਯੂ ਐਨ ਓ ਵਿੱਚ ਵੀਡੀਉ ਕਾਲ ਦੁਆਰਾ ਆਪਣੇ ਝੂਠੇ ਲੋਕ-ਤੰਤਰ ਦੇ ਡਗਮਜੇ ਕੁੱਲ ਦੁਨੀਆ ਮੋਹਰੇ ਮਾਰ ਰਿਹਾ ਸੀ ਉਸ ਵੇਲੇ ਸਿੱਖ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕਸ਼ਮੀਰੀ ਸੰਘਰਸ਼ਸ਼ੀਲ ਸਾਂਝੇ ਤੌਰ ਤੇ ਵੱਡੇ ਇਕੱਠ ਵਿੱਚ ਯੂਨਾਇਟਡ ਨੇਸ਼ਨ ਮੋਹਰੇ ਮੋਦੀ ਦੇ ਬਣਾਏ ਕਾਲੇ ਕਨੂੰਨਾਂ ਨੂੰ ਕੁੱਲ ਦੁਨੀਆ ਮੋਹਰੇ ਉਜਾਗਰ ਕਰ ਰਹੀਆਂ ਸਨ ।

ਵਿਦੇਸ਼ੀ ਸਿੱਖਾਂ ਨੇ ਕਿਹਾ ਕਿ ਸਾਰੇ ਆਪਣੇ ਪੰਜਾਬ ਦੇ ਹੱਕਾਂ ਦੀ ਅਵਾਜ਼ ਨੂੰ ਬੁਲੰਦ ਕਰੀਏ ਅਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਲਗਾਕੇ ਖੜੇ ਹੋਈਏ ।

Comments


bottom of page