top of page

ਬਰਤਾਨੀਆਂ ਦੇ ਸਿੱਖ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਪੰਜਾਬ ਰਿਫਰੈਡਮ ਲਈ ਪੂਰਨ ਸਹਿਯੋਗ ਦਾ ਐਲਾਨ


ਵਿਦਿਆਰਥੀਆਂ ਯੂ ਏ ਪੀ ਏ, ਖਾੜਕੂ ਮਿਸ਼ਨ, ਕਿਸਾਨ ਬਿੱਲ ਤੇ ਐਸ ਵਾਈ ਐਲ ਨਹਿਰ ਵਰਗੇ ਮੁੱਦਿਆਂ ਤੇ ਹੋਈ ਖੁੱਲੀ


ਬਰਤਾਨੀਆ ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਯੂਨੀਵਰਸਿਟੀ ਦੇ ਸਿੱਖ ਸੁਸਾਇਟੀ ਵਿਦਿਆਰਥੀਆ ਨਾਲ ਜੂਮ ਕਾਨਫੰਰਸ


ਲੰਡਨ - ਖਾਲਿਸਤਾਨ ਬਿਊਰੋ - ਬਰਤਾਨੀਆਂ ਦੀ ਸਿਖਸ ਫਾਰ ਜਸਟਿਸ ਦੇ ਵਿਦਿਆਰਥੀ ਕਾਰਕੁੰਨਾ ਨੇ ਯੂਨੀਵਰਸਿਟੀ ਦੇ ਸਿੱਖ ਸੁਸਾਇਟੀ ਵਿਦਿਆਰਥੀਆ ਨਾਲ ਇਕ ਜ਼ੂਮ ਕਾਨਫਰੰਸ ਆਯੋਜਿਤ ਕਰਦਿਆਂ ਪੰਜਾਬ ਦੇ ਭੱਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਕੀਤਾ ਗਿਆ।ਇਸ ਸਮਾਗਮ ਵਿੱਚ ਸਸੈਕਸ ਯੂਨੀਵਰਸਿਟੀ ਦੇ ਸਿੱਖ ਸੁਸਾਇਟੀ ਅਤੇ ਸਾਰੇ ਵਿਦਿਆਰਥੀ ਮੈਂਬਰਾਂ ਨੇ ਸ਼ਿਰਕਤ ਕੀਤੀ ਗਈ। ਸੁਸਾਇਟੀ ਪ੍ਰਧਾਨ ਮਨਦੀਪ ਸਿੰਘ ਨੋਟਾਂ, ਗੁਰਕੰਵਲਪ੍ਰੀਤ ਸਿੰਘ, ਸਕੱਤਰ ਸਰੀਨਾ ਅਟਵਾਲ, ਸਿੱਖਸ ਫਾਰ ਜਸਟਿਸ ਦੇ ਵਿਦਿਆਰਥੀਆਂ ਬੌਬੀ ਸਿੰਘ, ਕੁਲਜੀਤ ਕੌਰ, ਰਮਨਦੀਪ ਸਿੰਘ ਭੰਡਾਲ ਆਦਿ ਨੇ ਭਾਗ ਲਿਆ।

ਮੀਟਿੰਗ ਵਿੱਚ ਭਾਰਤ ਸਰਕਾਰ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਯੂ ਏ ਪੀ ਏ ਵਰਗੇ ਖ਼ਤਰਨਾਕ ਕਾਨੂੰਨ ਬਣਾ ਜੇਲਾਂ ਵਿੱਚ ਸੁੱਟਣ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਐਸ ਵਾਈ ਐਲ ਨਹਿਰ, ਖਾੜਕੂ ਮਿਸ਼ਨ, ਕਿਸਾਨ ਬਿੱਲ ਕਾਨੂੰਨ ਬਾਰੇ ਵਿਚਾਰ ਕੀਤੀ ਗਈ। ਇਸ ਦੌਰਾਨ ਪੰਜਾਬ ਰਿਫਰੈਡਮ ਲਈ ਨਵਬੰਰ ਵਿੱਚ ਹੋ ਰਹੀ ਵੋਟਾਂ ਲਈ ਵਿਚਾਰ ਚਰਚਾ ਕੀਤੀ ਗਈ। ਇਹ ਸਮਾਗਮ ਇੰਨਾ ਸਫਲ ਰਿਹਾ ਕਿ ਕਾਨਫ਼ਰੰਸ ਦੇ ਅੰਤ ਵਿਚ ਸਿੱਖ ਸਮਾਜ ਦੇ ਮੈਂਬਰਾਂ ਨੇ ਨਿਆਂ ਲਈ ਸਿੱਖਾਂ ਦੇ ਵਲੰਟੀਅਰ ਬਣਨ ਦੀ ਪੇਸ਼ਕਸ਼ ਕੀਤੀ ਗਈ। ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀਆਂ ਨੇ ਪੰਜਾਬ ਰਿਫਰੈਡਮ ਲਈ ਖੁੱਲਕੇ ਮਦਦ ਕਰਨ ਦਾ ਐਲਾਨ ਕੀਤਾ ਗਿਆ। ਸਿੱਖਸ ਫਾਰ ਜਸਟਿਸ ਦੇ ਵਿਦਿਆਰਥੀ ਕਾਰਕੁੰਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜੂਮ ਰਾਹੀਂ 28 ਅਕਤੂਬਰ ਸ਼ਾਮ 5.30-7 ਵਜੇ ਬਰਮਿੰਘਮ ਸਿੱਖ ਸੁਸਾਇਟੀ ਅਤੇ 30 ਅਕਤੂਬਰ 3-4ਵਜੇ ਕੀਤੀ ਜਾਵੇਗੀ ਜਿਸ ਵਿੱਚ ਕੈਲੀਫੋਰਨੀਆ ਸਟੇਟ ਸਿੱਖ ਸਟੂਡੈਂਟਸ ਐਸੋਸੀਏਸ਼ਨ ਤੇ ਸਿੱਖਸ ਫਾਰ ਜਸਟਿਸ ਦੇ ਡਾਇਰੈਕਟਰ ਜੈ ਗਰੇਵਾਲ ਵੀ ਸਾਮਿਲ ਹੋਣਗੇ। ਸਿਖਸ ਫਾਰ ਜਸਟਿਸ ਦੀ ਵਿਦਿਆਰਥੀ ਟੀਮ ਨੇ ਦੱਸਿਆ ਕਿ ਨੇੜ ਭਵਿੱਖ ਵਿਚ ਵੀ ਸਿੱਖ ਵਿਦਿਆਰਥੀਆਂ ਨਾਲ ਜ਼ੂਮ ਕਾਨਫਰੰਸ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਹ ਜੂਮ ਕਾਨਫਰੰਸ ਬਰਤਾਨੀਆ ਵਿੱਚ ਜਨਮ ਲੈਣ ਵਾਲੇ ਸਿੱਖ ਵਿਦਿਆਰਥੀਆ ਵੱਲੋਂ ਕੀਤੀ ਗਈ ਸੀ।

ਜਿਕਰਯੋਗ ਹੈ ਕਿ ਨਵਬੰਰ 2020 ਵਿੱਚ ਸਿੱਖਸ ਫਾਰ ਜਸਟਿਸ ਵੱਲੋਂ ਦੁਨੀਆ ਭਰ ਵਿੱਚ ਪੰਜਾਬ ਰਿਫਰੈਡਮ ਲਈ ਵੋਟਾਂ ਪੈਣਗੀਆਂ।

Comentários


bottom of page