
ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਅਸੀਂ ਖਾਲਿਸਤਾਨ ਲਹਿਰ ਨੂੰ ਇੱਕ ਵਿਚਾਰ ਤੋਂ ਉਭਾਰ ਤੱਕ ਪਹੁੰਚਾਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ
ਇਹਨੀ ਦਿਨ੍ਹੀ ਕੁੱਝ ਕਿਤਾਬਾਂ ਪੜ੍ਹੀਆਂ ਹਨ, ਸਿੱਖ ਲਹਿਰ ਦਾ ਵਿਲੇਸ਼ਣ ਕਰਦੀਆਂ । ਲਿਖਣ ਵਾਲਿਆਂ ਨੇ ਆਪਣੇ ਹਿਸਾਬ ਨਾਲ ਠੀਕ ਹੀ ਲਿਖਿਆ ਹੋਵੇਗਾ, ਪਰ ਮੈਨੂੰ ਇੱਕ ਗੱਲ ਬਹੁਤ ਮਹਿਸੂਸ ਹੋਈ ਕਿ ਇਹਨਾਂ ਕਿਤਾਬਾਂ ਵਿੱਚ ਦਲ ਖਾਲਸਾ ਦੇ ਖਾਲਿਸਤਾਨ ਲਹਿਰ ਵਿੱਚ ਨਿਭਾਏ ਰੋਲ ਨੂੰ ਕਾਫੀ ਇਗਨੋਰ ਕੀਤਾ ਗਿਆ ਹੈ ।
ਦਲ ਖਾਲਸਾ ਦੀ ਸਿਰਜਣਾ ਤੋਂ ਵੀ ਤਕਰੀਬਨ ਦੱਸ ਸਾਲ ਪਹਿਲਾਂ ਤੋਂ ਅਸੀਂ ਚੰਡੀਗੜ੍ਹ ਦੀਆਂ ਸੜ੍ਹਕਾਂ ਉਤੇ ਸਿੱਖ ਹੌਮਲੈਂਡ/ ਖਾਲਿਸਤਾਨ, ਦੀ ਜ਼ਿੰਦਾਬਾਦ ਬਹੁਤ ਉੱਚੀ ਆਵਾਜ਼ ਤੇ ਅਮਲੀ ਰੰਗ ਢੰਗ ਵਿੱਚ ਕਰਦੇ ਆ ਰਹੇ ਸਾਂ । ਲਿੱਖ ਰਹੇ ਸਾਂ, ਪੜ੍ਹ ਰਹੇ ਸਾਂ, ਜੱਥੇਬੰਦੀਆਂ ਖੜ੍ਹੀਆਂ ਕਰ ਰਹੇ ਸਾਂ, ਤੇ ਇੰਦਰਾ ਦੇ ਸਾਹਮਣੇ ਖੜ੍ਹਨ ਦੇ ਦੋਸ਼ ਵਿੱਚ ਮਾਰਾਂ ਵੀ ਖਾ ਰਹੇ ਸਾਂ ।
੧੯੭੮ ਦੇ ਸਾਕੇ ਬਾਦ ਸ਼ੁਰੂ ਹੋਣ ਵਾਲੇ ਮੁਜ਼ਾਰਿਆਂ ਨੂੰ ਸੋਚ ਸਮਝ ਕੇ, ਧੱਕ ਕੇ ਖਾਲਿਸਤਾਨ ਇਸ਼ੂ ਨਾਲ ਜੋੜ੍ਹਨ ਵਿੱਚ ਲੱਗੇ ਹੋਏ ਸਾਂ ।
ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਕਿ ਅਸੀਂ ਖਾਲਿਸਤਾਨ ਲਹਿਰ ਨੂੰ ਇੱਕ ਵਿਚਾਰ ਤੋਂ ਉਭਾਰ ਤੱਕ ਪਹੁੰਚਾਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ । ਪਰ ਅਫਸੋਸ ਹੋਇਆ ਇਹਨਾਂ ਕਿਤਾਬਾਂ ਵਿੱਚ ਦਲ ਖਾਲਸਾ ਦੇ ਰੋਲ ਨੂੰ ਬਹੁਤ ਛੁੱਟਿਆਇਆ ਹੋਇਆ ਦੇਖਿਆ । ਜਿਵੇਂ ਭਾਰਤੀ ਹਾਕਮ ਸਾਨੂੰ ਸ਼ਹਿਰੀ 'ਮੁੰਡਿਆਂ' ਦਾ ਇੱਕ ਛੋਟਾ ਜਿਹਾ ਗਰੁੱਪ ਕਹਿਕੇ ਛੁਟਿਆਂਦੇ ਸਨ, ਉਵੇਂ ਹੀ ਇਹਨਾਂ ਕਿਤਾਬਾਂ ਵਿੱਚ ਛੁਟਆਇਆ ਗਿਆ ਹੈ ।
ਮੈਂ ਕਿਸੇ ਲੇਖਕ ਜਾਂ ਕਿਤਾਬ ਦਾ ਨਾਮ ਨਹੀਂ ਲੈਣਾ । ਮੈਂ ਕਿਸੇ ਨਵੀਂ ਬਹਿਸ ਨੂੰ ਛੇੜ੍ਹਨਾ ਨਹੀਂ ਚਾਹੁੰਦਾ । ਹਰ ਚੰਗੇ ਕੀਤੇ ਕੰਮ ਦੀ ਸ਼ਲਾਘਾ ਕਰਦਾ ਹਾਂ । ਮੈਂ ਇਹ ਆਪਣਾ ਇਹ ਇੱਤਰਾਜ਼ ਵੀ ਲਿਖਣਾ ਨਹੀਂ ਸੀ ਚਾਹੁੰਦਾ, ਪਰ ਅੱਜ ਆਪਣਾ ਇੱਕ ਪੁਰਾਣਾ ਲੇਖ ਕੁੱਝ ਦੋਸਤਾਂ ਵੱਲੋਂ ਸਾਂਝਾ ਕੀਤਾ ਦੇਖ ਕੇ ਲਿਖਣ ਤੇ ਦਿੱਲ ਕਰ ਹੀ ਆਇਆ ।
Comments