top of page

ਲਾਪਤਾ ਸਰੂਪ ਅਤੇ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ SGPC ਤੇ ਸ਼੍ਰੋਮਣੀ ਅਕਾਲੀ ਦਲ ਸਿੱਧੇ ਰੂਪ ਵਿੱਚ ਜਿੰਮੇਵਾਰ

  • Writer: TimesofKhalistan
    TimesofKhalistan
  • Sep 15, 2020
  • 2 min read

Updated: Sep 24, 2020

ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਅਤੇ ਪੰਥਕ ਆਗੂਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਸਖ਼ਤ ਵਿਰੋਧ


ਲਾਪਤਾ ਸਰੂਪ ਅਤੇ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਧੇ ਰੂਪ ਵਿੱਚ ਜ਼ਿੰਮੇਵਾਰ 


ਡੈਲਟਾ - ਏਜੰਸੀਆਂ - ਗੁਰਦੁਆਰਾ ਗੁਰੂ ਨਾਨਕ ਦਰਬਾਰ ਲਾਸਾਲ ਅਤੇ ਗੁਰਦੁਆਰਾ ਪਾਰਕ ਅਤੇ ਸਮੂਹ ਸੰਗਤ ਮਾਂਟਰੀਆਲ ਕੈਨੇਡਾ ਵੱਲੋਂ ਕੀਤੇ ਗੁਰਮਤੇ ,  ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਮਸਲੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਹੋਇਆ ਹੈ , ਇਹ ਬਹੁਤ ਹੀ ਹੈਰਾਨੀਜਨਕ , ਨਮੋਸ਼ੀਜਨਕ , ਅਫ਼ਸੋਸਜਨਕ ਹੈ। ਇਸ ਦਾ ਸਮੂਹ ਸੰਗਤਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ। ਗੁਰੂ-ਘਰ ਦੇ ਭਾਈ ਹਰਜੀਤ ਸਿੰਘ ਬਾਜਵਾ ਮੁੱਖ ਸੇਵਾਦਾਰ ਅਤੇ ਸਮੂਹ ਪ੍ਰਬੰਧਕ ਕਮੇਟੀ , ਭਾਈ ਲੱਖਾ ਸਿੰਘ ਢੀਂਡਸਾ ,  ਭਾਈ ਗੁਰਦਿਆਲ ਸਿੰਘ ਮਿਆਣੀ , ਭਾਈ ਮਲਕੀਤ ਸਿੰਘ ,  ਭਾਈ ਸਰਬਦੀਪ ਸਿੰਘ , ਭਾਈ ਇੰਦਰਪ੍ਰੀਤ ਸਿੰਘ , ਭਾਈ ਬਲਜਿੰਦਰ ਸਿੰਘ ਜੌਹਲ , ਭਾਈ ਹਰ ਕਮਲਦੀਸ਼ ਸਿੰਘ , ਭਾਈ ਰਜਿੰਦਰ ਸਿੰਘ ,  ਭਾਈ ਦਲਬੀਰ ਸਿੰਘ , ਭਾਈ ਸੁਖਵਿੰਦਰ ਸਿੰਘ ਆਦਿ

ਨੇ ਇਸ ਦੀ ਨਿਖੇਧੀ ਕੀਤੀ।


ਉਨਾ ਕਿਹਾ ਕਿ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਿੱਖਾਂ ਤੇ ਜੋ ਜ਼ੁਲਮ ਢਾਹਿਆ ਜਾ ਰਿਹਾ ਹੈ, ਸਿੱਖ ਫਾਰ ਜਸਟਿਸ ਦੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਦੀਆਂ ਜਾਇਦਾਦਾਂ ਕੁਰਕ ਕਰਨ ਦੀਆਂ ਕਾਰਵਾਈਆਂ ਹਨ ਅਤਿ ਨਿੰਦਣਯੋਗ ਕਾਰਵਾਈ ਹੈ। 

ਵਿਦੇਸ਼ੀ ਧਰਤੀ ਤੋਂ ਭਾਰਤ ਦੀ ਹਕੂਮਤ  ਨੂੰ ਸਵਾਲ ਹੈ ਕਿ ਭਾਰਤ  ਸਰਕਾਰ ਤੇ ਇਸ ਦੀਆ ਏਜੰਸੀਆ ਵੱਲੋਂ ਸਿੱਖਾਂ ਤੇ ਸਮੇਂ ਸਮੇਂ ਤੇ ਕੀਤੇ ਜ਼ੁਲਮ ,  ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ,  ਸਿੱਖਾਂ ਦੀਆਂ ਧੀਆਂ ਭੈਣਾਂ ਦੀ  ਬੇਪਤੀ , ਨਿਰਦੋਸ਼ ਬੱਚਿਆਂ , ਬੁੱਢਿਆਂ , ਬੀਬੀਆਂ ਨੂੰ ਸ਼ਹੀਦ ਕਰਨ ਵਾਲੇ ਜ਼ਾਲਮਾਂ ਦੀਆਂ ਜਾਇਦਾਦਾਂ ਜ਼ਬਤ ਕਿਉਂ ਨਹੀਂ ਕੀਤੀਆਂ ਗਈਆਂ ਹਨ ?  ਕੋਈ ਸਜ਼ਾ ਦਿੱਤੀ ਹੈ ? ਕੋਈ ਇਨਸਾਫ ਦਿੱਤਾ ਹੈ ? ਇਹ ਸਭ ਸਰਕਾਰ ਦੇ ਇਸ਼ਾਰੇ ਤੇ ਸਿੱਖਾਂ ਦੀ ਨਸਲਕੁਸੀ ਕੀਤੀ ਜਾ ਰਹੀ ਹੈ। 

ਪ੍ਰਬੰਧਕਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ , ਲਾਪਤਾ ਸਰੂਪ ਅਤੇ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ  ।


ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਸਮੂਹ ਗੁਰਦੁਆਰਾ ਪ੍ਰਭੁ ਨਾ ਕਮੇਟੀਆਂ ਨੂੰ ਬੇਨਤੀ ਕੀਤੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪੂਰਨ ਬਾਈਕਾਟ ਕੀਤਾ ਜਾਵੇ ਅਤੇ ਵਿਦੇਸ਼ਾਂ ਵਿੱਚ ਕਿਸੇ ਵੀ ਗੁਰਦੁਆਰਾ ਦੀ ਸਟੇਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਬੋਲਣ ਨਹੀਂ ਦਿੱਤਾ ਜਾਵੇ ।

Comments


CONTACT US

Thanks for submitting!

©Times Of Khalistan

bottom of page