top of page

ਦਲ ਖਾਲਸਾ ਵੱਲੋ ਬੁਚੜ ਸੁਮੈਧ ਸੈਣੀ ਭਗੋੜ੍ਹਾ

ਭਗੋੜ੍ਹਾ ਭਗੋੜ੍ਹਾ ਭਗੋੜ੍ਹਾ ਸੁਮੈਧ ਸੈਣੀ ਭਗੋੜ੍ਹਾ


ਅੱਜ ਦਲ ਖਾਲਸਾ ਵੱਲੋਂ ਪੰਜਾਬ ਵਿੱਚ ਸੁਮੈਧ ਸੈਣੀ ਨੂੰ ਭਗੋੜ੍ਹਾ ਕਰਾਰ ਦੇਣ ਵਾਲੇ ਇਸ਼ਤਿਹਾਰ ਲਗਾਏ ਗਏ ਹਨ । ਤੇ ਉਸ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ।


ਇਹ ਇਸ਼ਤਿਹਾਰ ਦੇਖ ਕੇ ਉਹਨਾਂ ਪਰਿਵਾਰਾਂ ਦੇ ਦਿੱਲਾਂ ਨੂੰ ਕੁੱਝ ਠੰਡ ਜ਼ਰੂਰ ਪਈ ਹੋਵੇਗੀ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਇਸ ਬੁੱਚੜ੍ਹ ਅਫਸਰ ਨੇ ਘਰਾਂ ਤੋਂ ਚੁੱਕ, ਤੱਸੀਹੇ ਦੇ ਦੇ ਕੇ ਮਾਰਿਆ ਸੀ ।



ਆਪਣੀ ਨੌਕਰੀ ਦੌਰਾਨ ਇਹ ਤੇ ਇਸ ਦੇ ਨਾਲ ਦੇ ਬੁੱਚੜ੍ਹ ਅਫਸਰਾਂ ਨੇ ਜਿਵੇਂ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਅਸਿਹ ਤੇ ਅਕਿਹ ਜ਼ਿਆਦਤੀਆਂ ਕੀਤੀਆਂ ਹਨ, ਅੱਜ ਸੈਣੀ ਦੇ ਭਗੋੜ੍ਹੇ ਹੋਣ ਨੇ ਉਹਨਾਂ ਦੀ ਬੁਜ਼ਦਿਲੀ ਨੂੰ ਨੰਗਿਆਂ ਕਰ ਕੇ ਰੱਖ ਦਿੱਤਾ ਹੈ ।


ਕਾਸ਼ ਇਸ ਦੇ ਫੜ੍ਹੇ ਜਾਣ ਤੇ ਇਹ ਖਾਲਿਸਤਾਨੀ ਸਿੱਖਾਂ ਦੇ ਹਵਾਲੇ ਕੀਤਾ ਜਾ ਸਕੇ? ਪਰ, ਸਿੰਘ ਇਸ ਨੂੰ ਇਸ ਦੀ ਬਣਦੀ ਸਜ਼ਾ ਦੇਣ ਲਈ, ਖਾਲਿਸਤਾਨ ਬਣਨ ਤੱਕ ਇੰਤਜ਼ਾਰ ਕਰਨਗੇ । ਇਹਨਾਂ ਦੇ ਚਲੇ ਜਾਣ ਬਾਦ, ਇਹਨਾਂ ਦੇ ਬੁੱਤਾਂ ਨੂੰ ਵੀ ਸਿੰਘ ਜੁੱਤੀਆਂ ਮਾਰਿਆ ਕਰਾਂਗੇ ।


ਗਜਿੰਦਰ ਸਿੰਘ, ਦਲ ਖਾਲਸਾ ।

੯.੯.੨੦੨੦

…………………

コメント


bottom of page