top of page

ਸਿੱਖਾਂ ਨੇ 'ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ' ਵਾਲਾ ਸਿਧਾਂਤ ਕਦੇ ਵੀ ਨਹੀਂ ਛਡਿਆ

ਜਿਓੰਦਾ ਰਹਿ ਸ਼ੇਰਾ!


ਪੁਰਾਤਨ ਤੇ ਮੌਜੂਦਾ ਸਿੱਖ ਇਤਿਹਾਸ ਇਹੋ ਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਜਦੋ ਸਿੱਖਾਂ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਿਹਨਾਂ ਨਾਲ ਜਾਬਰ ਧੱਕਾ ਕਰ ਰਹੇ ਸੀ ਤੇ ਬਹੁਤ ਵਾਰੀ ਇਹ ਕਰਦਿਆਂ ਸਿੱਖਾਂ ਦਾ ਕਾਫੀ ਜਾਨੀ ਨੁਕਸਾਨ ਵੀ ਹੋਇਆ ਪਰ ਸਿੱਖਾਂ ਨੇ 'ਮਜਲੂਮ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ' ਵਾਲਾ ਸਿਧਾਂਤ ਕਦੇ ਵੀ ਨਹੀਂ ਛਡਿਆ, ਇਸੇ ਕਰਕੇ ਅੱਜ ਵੀ ਕਾਫੀ ਸਿੱਖ ਜਮੀਰ ਕਰਕੇ ਵੀ ਅਜੇ ਜਿਓੰਦੇ ਨੇ ਕਿਉਂਕਿ ਸ਼ਰੀਰਕ ਤੋਰ ਤੇ ਤਾਂ ਆਪਾਂ ਸਾਰੇ ਹੀ ਜਿਓੰਦੇ ਹਾਂ।


ਇਹਨਾਂ ਜਮੀਰ ਤੇ ਅਣਖ ਵਾਲਿਆਂ ਚੋ ਇਕ ਹੈ ਇਹ ਭਾਈ ਰਣਜੀਤ ਸਿੰਘ ਪੁੱਤਰ ਸ ਰਵੇਲ ਸਿੰਘ ਪਿੰਡ ਕਾਜਮਪੁਰ ਜਿਲਾ ਨਵਾਂ ਸ਼ਹਿਰ, ਪੰਜਾਬ। ਇਸਨੇ ਹੀ ਕੱਲ ਸਿੰਘੁ ਬਾਰਡਰ ਤੇ ਕਿਰਪਾਨ ਚੱਕ ਕੇ BJP ਦੇ ਗੁੰਡਿਆਂ ਤੇ ਪੁਲਿਸ ਦਾ ਮੁਕਾਬਲਾ ਕੀਤਾ, ਪੁਲਿਸ ਤੇ ਗੁੰਡੇ ਇਹਨੂੰ ਧੂਹ ਕੇ ਕੁੱਟਦੇ ਰਹੇ ਤੇ ਚੱਕ ਕੇ ਲੈ ਗਏ, ਕਲ ਇਹਦੀ ਵੀਡੀਓ ਤੇ ਕਈਆਂ ਨੇ ਸ਼ਾਂਤੀ ਦਾ ਫੋਕਾ ਰਾਗ ਪਿੱਟਿਆ ਬਿਨਾਂ ਇਹ ਜਾਣੇ ਕਿ ਇਹਨੇ ਕਿਰਪਾਨ ਓਦੋ ਚੱਕੀ ਜਦੋ ਗੁੰਡੇ ਸਾਡੀਆਂ ਮਾਵਾਂ ਭੈਣਾਂ ਵਾਲੇ ਟੈਂਟ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਸੀ।ਇਹ ਗੱਲ ਓਹਨਾਂ ਕਿਸਾਨਾਂ ਨੇ ਦੱਸੀ ਜਿਹੜੇ ਹੁਣ ਵੀ ਸਿੰਘੁ ਬਾਰਡਰ ਤੇ ਬੈਠੇ ਨੇ। ਪੁਲਿਸ ਨੇ ਕਾਫੀ ਧਾਰਾਵਾਂ ਲਾਈਆਂ ਸਿੰਘ ਤੇ। ਹੁਣ ਇਹ ਸਿੰਘ ਤਿਹਾੜ ਜੇਲ ਵਿਚ ਹੈ ਤੇ ਹੋਰ ਵੀ ਕਾਫੀ ਸਿੰਘ ਤਿਹਾੜ ਜੇਲ ਵਿਚ ਨੇ, ਇਸ ਗੱਲ ਦਾ ਖੁਲਾਸਾ ਭਾਈ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਕੀਤਾ, ਉਹਨਾਂ ਕਿਹਾ ਉਹ ਭਾਈ ਰਣਜੀਤ ਸਿੰਘ ਨੂੰ ਤਿਹਾੜ ਜੇਲ ਵਿਚ ਮਿਲਕੇ ਆਏ ਨੇ ਤੇ ਉਹ ਪੂਰੀ ਚੜ੍ਹਦੀ ਕਲਾ ਵਿਚ ਹੈ, ਦਿੱਲ੍ਹੀ ਗੁਰਦਆਰਾ ਕਮੇਟੀ ਨੇ ਸਾਰੇ ਸਿੰਘਾਂ ਦਾ ਕੇਸ ਵੀ ਲੜਨ ਦਾ ਫੈਸਲਾ ਕੀਤਾ ਹੈ।

ਇਹ ਵੀ ਵਿਚਾਰਨ ਵਾਲੀ ਗੱਲ ਆ ਕਿ ਜਿਥੇ BJP ਦੇ ਗੁੰਡਿਆਂ ਤੇ ਪੁਲਿਸ ਨੇ ਮਿਲਕੇ ਕਿਸਾਨਾਂ ਤੇ ਹਮਲਾ ਕੀਤਾ ਉਸ ਤੋਂ 50 ਕੁ ਮੀਟਰ ਦੀ ਦੂਰੀ ਤੇ ਸੰਯੁਕਤ ਮੋਰਚੇ ਆਲਿਆਂ ਦੀ ਸਟੇਜ ਆ ਪਰ ਓਹਨਾ ਮਦਦ ਤਾਂ ਕੀ ਕਰਨੀ ਸੀ ਉਲਟਾ ਲੀਡਰਾਂ ਨੇ ਹਮਲੇ ਦੋਰਾਨ ਵੀ ਸਟੇਜ ਤੋਂ ਤੇ ਬਾਅਦ ਵਿਚ ਪ੍ਰੈਸ ਕਾਨਫਰੰਸ ਵਿਚ ਵੀ ਕਿਹਾ ਕਿ ਉਹ ਸਾਡੀ ਸਟੇਜ ਨਹੀਂ ਉਹਨਾਂ ਨਾਲ ਜੋ ਹੁੰਦਾ ਉਹ ਨਿਬੜਨ, ਨੌਜਵਾਨ ਜਾਣਾ ਚਾਹੁੰਦੇ ਸੀ ਮਦਦ ਕਰਨ ਪਰ ਓਹਨਾਂ ਨੂੰ ਵੀ ਰੋਕਿਆ ਗਿਆ। ਹੁਣ ਸੋਚਣ ਵਾਲੀ

ਗੱਲ ਇਹ ਆ ਜਿਹੜੇ ਲੀਡਰ 50 ਮੀਟਰ ਤੇ ਕਿਸਾਨਾਂ ਉਪਰ BJP ਦੇ ਗੁੰਡਿਆਂ ਵਲੋਂ ਹੋ ਰਹੇ ਹਮਲੇ ਦੌਰਾਨ ਵੀ ਅਪਣੀ ਹੈਂਕੜ ਤੇ ਨਫਰਤ ਨਹੀਂ ਛੱਡ ਸਕੇ, ਉਹ ਸਾਰੇ ਕਿਸਾਨਾਂ ਦਾ ਭਲਾ ਕਿਵੇਂ ਕਰਨਗੇ? ਜਿਹੜੇ ਲੀਡਰ ਸਭ ਦੇ ਸਾਹਮਣੇ ਏਨੀ ਨੀਚ ਸੋਚ ਦਾ ਪ੍ਰਗਟਾਵਾ ਕਰ ਸਕਦੇ ਆ, ਕੀ ਉਹ ਪਿੱਠ ਪਿੱਛੇ ਕਿਸਾਨਾਂ ਨੂੰ ਧੋਖਾ ਨਹੀਂ ਦੇਣਗੇ? ਹਰਦੁਲਾਹਨਤ ਆ BJP, ਮੋਦੀ ਤੇ ਇਹਨਾਂ ਲਾਹਨਤੀ ਲੀਡਰਾਂ ਤੇ।


bottom of page