ਦੱਸਦੇ ਇੱਕ ਵਾਰ ਰੱਤ ਪੀਣਾ ਬਣੀਆਂ ਢਿੱਲਾ ਹੋ ਗਿਆ..
- TimesofKhalistan
- Jan 23, 2021
- 3 min read
ਰਾਜਾ ਮਾਨ ਸਿੰਘ..

ਅਕਬਰ ਵੇਲੇ ਦਾ ਮਸ਼ਹੂਰ ਰਾਜਪੂਤ ਲੜਾਕਾ..
ਅਕਬਰ ਨੇ ਪੇਸ਼ਕਸ਼ ਕੀਤੀ..ਮੇਰੀ ਫੌਜ ਦੀ ਕਮਾਨ ਸੰਭਾਲ..
ਇਲਾਕੇ ਜਿੱਤ..ਜੋ ਵੀ ਸੋਨਾ ਚਾਂਦੀ ਹੱਥ ਲੱਗਿਆ ਕਰੂ..ਅੱਧਾ ਤੇਰਾ ਤੇ ਅੱਧਾ ਮੇਰਾ!
ਪੇਸ਼ਕਸ਼ ਪ੍ਰਵਾਨ ਕਰਨ ਮਗਰੋਂ ਕਾਫੀ ਇਲਾਕੇ ਜਿੱਤੇ..
ਦੋਵੇਂ ਧਿਰਾਂ ਮਾਲਾ-ਮਾਲ ਵੀ ਹੋਈਆਂ!
ਅਫਗਾਨਿਸਤਾਨ ਦੀ ਮੁਹਿੰਮ ਦੌਰਾਨ ਚੋਖਾ ਧੰਨ ਦੌਲਤ ਸੋਨਾ ਚਾਂਦੀ ਹੱਥ ਲੱਗੀ..
ਦਿਲ ਬੇਈਮਾਨ ਹੋ ਗਿਆ..ਅਕਬਰ ਨੂੰ ਨਾ ਦੱਸਿਆ..ਰਾਜਿਸਥਾਨ ਦੇ ਰਾਇਗੜ੍ਹ ਨਾਮ ਦੇ ਕਿਲੇ ਵਿਚ ਲੁਕਾ ਦਿੱਤਾ!
ਮਗਰੋਂ ਨਾ ਅਕਬਰ ਰਿਹਾ ਤੇ ਨਾ ਹੀ ਰਾਜਾ ਮਾਨ ਸਿੰਘ..
ਦਬੇ ਖਜਾਨੇ ਦੀ ਗੱਲ ਅਤੀਤ ਦੇ ਪੰਨਿਆਂ ਵਿਚ ਦੱਬ ਕੇ ਰਹਿ ਗਈ..!
ਸੰਤਾਲੀ ਮਗਰੋਂ ਇੱਕ ਅਰਬੀ ਦੀ ਕਿਤਾਬ ਵਿਚ ਇਸ ਖਜਾਨੇ ਦਾ ਜਿਕਰ ਆਇਆ ਤਾਂ ਇੰਦਰਾ ਅਤੇ ਸੰਜੇ ਗਾਂਧੀ ਦੀਆਂ ਰਾਤਾਂ ਦਾ ਚੇਨ ਉੱਡ ਗਿਆ..!
ਫੌਜ ਪੈਰਾਂ ਮਿਲਿਟਰੀ ਅਤੇ ਹੋਰ ਏਜੰਸੀਆਂ ਖਜਾਨੇ ਦੀ ਭਾਲ ਵਿਚ ਲਾ ਦਿੱਤੀਆਂ..
ਪਾਕਿਸਤਾਨ ਦੇ ਪ੍ਰਧਾਨ ਭੁੱਟੋ ਨੂੰ ਪਤਾ ਲੱਗਾ ਤਾਂ ਸੁਨੇਹਾ ਭੇਜਿਆ ਜੋ ਕੁਝ ਵੀ ਮਿਲੁ ਉਸ ਵਿਚ ਸਾਡਾ ਹਿੱਸਾ ਪੱਤੀ ਵੀ ਹੋਣੀ ਚਾਹੀਦੀ ਏ..!
ਫੇਰ ਦੱਸਦੇ ਦਿੱਲੀ ਜੈਪੁਰ ਹਾਈਵੇ ਪੂਰੇ ਇੱਕ ਦਿਨ ਲਈ ਬੰਦ ਰਿਹਾ..
ਰਾਇਗੜ੍ਹ ਦੇ ਕਿਲੇ ਵਿਚੋਂ ਨਿੱਕਲੀਆਂ ਕਿੰਨੀਆਂ ਸਾਰੀਆਂ ਫੌਜੀ ਗੱਡੀਆਂ ਦਿੱਲੀ ਦੇ ਪਾਲਮ ਹਵਾਈ ਅੱਡੇ ਵੱਲ ਨੂੰ ਆਈਆਂ ਵੇਖੀਆਂ ਗਈਆਂ!
ਦੱਸਦੇ ਕੇ ਕਿਲੇ ਵਿਚੋਂ ਮਿਲਿਆ ਸੋਨਾ ਚਾਂਦੀ ਅਤੇ ਹੋਰ ਕਿੰਨਾ ਅਜੇ ਵੀ ਸਿਟਜ਼ਰਲੈਂਡ ਦੇ ਬੈੰਕਾਂ ਵਿਚ ਪਿਆ ਏ..!
ਮਗਰੋਂ ਬੀਬੀ ਨਾਲ ਕੀ ਹੋਇਆ..ਦੱਸਣ ਦੀ ਲੋੜ ਨਹੀਂ..
ਸੰਜੇ ਗਾਂਧੀ ਅੱਸੀ ਵਿਚ ਹਵਾਈ ਹਾਦਸੇ ਵਿਚ ਪੂਰਾ ਹੋ ਗਿਆ ਤੇ ਰਾਜੀਵ ਤਾਮਿਲਾਂ ਨਾਲ ਕੀਤੀਆਂ ਵਧੀਕੀਆਂ ਦੇ ਪ੍ਰਤੀਕਰਮ ਦਾ ਸ਼ਿਕਾਰ ਹੋ ਗਿਆ!
ਖਜਾਨੇੇ ਵਿਚੋਂ ਹਿੱਸਾ ਪੱਤੀ ਮੰਗਣ ਵਾਲਾ ਜੁਲਫੀਕਾਰ ਅਲੀ ਭੁੱਟੋ ਫੌਜ ਦੇ ਜਿਆ-ਉੱਲ-ਹੱਕ ਨਾਮ ਦੇ ਜਨਰਲ ਵੱਲੋਂ ਫਾਂਸੀ ਤੇ ਚੜਾ ਦਿੱਤਾ ਗਿਆ..ਮਗਰੋਂ ਜਿਆ-ਉੱਲ-ਹੱਕ ਵੀ ਹਵਾਈ ਹਾਦਸੇ ਵਿਚ ਮਾਰਿਆ ਗਿਆ!
ਤ੍ਰਿਵਨਵੇਂ ਤੋਂ ਪਹਿਲਾਂ ਝੂਠੇ-ਸੱਚਿਆਂ ਵਿਚ ਸ਼ਹੀਦ ਕੀਤੇ ਮਾਵਾਂ ਦੇ ਪੁੱਤਾਂ ਦੇ ਰੱਖੇ ਸਿਰਾਂ ਦੇ ਮੁੱਲਾਂ ਦਾ ਭੁਗਤਾਨ ਚੰਡੀਗੜ ਗਵਰਨਰ ਹਾਊਸ ਤੋਂ ਸਿੱਧਾ ਕੈਸ਼ ਦੇ ਰੂਪ ਵਿਚ ਕੀਤਾ ਜਾਂਦਾ ਸੀ..!
ਦਿੱਲੀ ਗ੍ਰਹਿ ਮੰਤਰਾਲਾ ਨੋਟਾਂ ਦੇ ਰੂਪ ਵਿਚ ਭਰੀਆਂ ਬੋਰੀਆਂ ਸਿੱਧਾ ਚੰਡੀਗੜ ਭੇਜਿਆ ਕਰਦਾ..!
ਸੰਨ ਚੁਰਨਵੇਂ ਵਿਚ ਸੁਰਿੰਦਰ ਨਾਥ ਨਾਮ ਦਾ ਪੰਜਾਬ ਦਾ ਗਵਰਨਰ..
ਹਿਮਾਚਲ ਜਾਂਦਾ ਹੋਇਆ ਹਵਾਈ ਹਾਦਸੇ ਵਿਚ ਮਾਰਿਆ ਗਿਆ..ਦੱਸਦੇ ਵਾਦੀਆਂ ਵਿਚ ਉਸ ਦਿਨ ਜਹਾਜ ਦੇ ਮਲਬੇ ਦੇ ਨਾਲ ਨਾਲ ਨੋਟਾਂ ਦੀ ਵੀ ਬਾਰਿਸ਼ ਹੋਈ ਸੀ..ਕਿੰਨੇ ਕਿਲੋਮੀਟਰ ਦੇ ਦਾਇਰੇ ਵਿਚ ਨੋਟ ਹੀ ਨੋਟ ਸਨ..!
ਓਹੀ ਨੋਟ ਜਿਹੜੇ ਦਿੱਲੀਓਂ ਨੌਜੁਆਨੀ ਦਾ ਸ਼ਿਕਾਰ ਖੇਡਣ ਵਾਲੇ ਖਾਕੀ ਵਰਦੀ ਵਾਲਿਆਂ ਲਈ ਭੇਜੇ ਗਏ ਸਨ..ਚੋਰਾਂ ਦੇ ਕੱਪੜੇ..ਡਾਂਗਾਂ ਦੇ ਗਜ..!
ਚੁਰਨਵੇਂ ਵੇਲੇ ਤੱਕ ਕਾਫੀ ਜਵਾਨੀ ਖਤਮ ਕਰ ਦਿੱਤੀ ਗਈ ਸੀ..
ਪਰ ਉਸ ਵੇਲੇ ਤੱਕ ਖਾਕੀ ਨੂੰ ਇਨਾਮਾਂ ਦੇ ਰੂਪ ਵਿਚ ਮਿਲਦੇ ਲੱਖਾਂ ਕਰੋੜਾਂ ਦਾ ਭੁੱਸ ਪੈ ਚੁਕਾ ਸੀ..
ਕਮਾਈ ਘਟਣ ਲੱਗੀ ਤਾਂ ਪੂਰਾਣੀਆਂ ਫਾਈਲਾਂ ਫਰੋਲੀਆਂ..
ਉਸ ਵੇਲੇ ਤੱਕ ਬਚੇ ਹੋਏ ਭਗੌੜਿਆਂ ਦੇ ਕਈ ਨਾਮ ਵੱਖਰੇ ਕੱਢੇ ਗਏ..
ਓਹਨਾ ਨਾਵਾਂ ਵਿਚੋਂ ਹੀ ਇੱਕ ਨਾਮ ਸੀ..ਗੁਰਨਾਮ ਸਿੰਘ ਬੁੰਡਾਲਾ..ਇਨਾਮ ਵੀ ਪੂਰਾ ਵੀਹ ਲੱਖ..!
ਵੀਹ ਲੱਖ ਲੈਣ ਦੀ ਖਾਤਿਰ ਦੌੜ ਭੱਜ ਸ਼ੁਰੂ ਹੋ ਗਈ..
ਫੇਰ ਕਾਲੇ ਅਫਗਾਨੇ ਪਿੰਡ ਦਾ ਪਰਮਜੀਤ ਸਿੰਘ ਦਾ ਨੌਜੁਆਨ ਚੁੱਕਿਆ ਗਿਆ ਤੇ ਝੂਠੇ ਮੁਕਾਬਲੇ ਵਿਚ ਮੁਕਾ ਦਿੱਤਾ ਗਿਆ..!
ਮਗਰੋਂ ਓਸੇ ਨੂੰ ਬੁੰਡਾਲਾ ਦੱਸ ਇਨਾਮ ਦੇ ਵੀਹ ਲੱਖ ਜੇਬ ਵਿਚ ਪਾ ਲਏ ਤੇ ਗੱਲ ਆਈ ਗਈ ਕਰ ਦਿੱਤੀ ਗਈ..!
ਕੁਝ ਸਾਲਾਂ ਬਾਅਦ ਅਸਲੀ ਗੁਰਨਾਮ ਸਿੰਘ ਬੁੰਡਾਲੇ ਨੇ ਅਦਾਲਤ ਵਿਚ ਪੇਸ਼ ਹੋ ਕੇ ਅਸਲੀ ਕਹਾਣੀ ਜਾ ਦੱਸੀ..!
ਭਾਵੇਂ ਦੁਨਿਆਵੀ ਅਦਾਲਤਾਂ ਨੇ ਖਾਸਮ-ਖਾਸ ਅਫਸਰਾਂ ਨੂੰ ਬਚਾਉਣ ਖਾਤਿਰ ਇਸ ਇੰਕਸ਼ਾਫ ਦਾ ਕੋਈ ਖਾਸ ਨੋਟਿਸ ਨਹੀਂ ਲਿਆ..
ਪਰ ਉੱਪਰਲੀ ਅਦਾਲਤ ਵੱਲੋਂ ਪਈ ਇੱਕ ਅਵਾਜ ਮਗਰੋਂ ਅਜੀਤ ਸਿੰਘ ਸੰਧੂ ਨੂੰ ਇੱਕ ਦਿਨ ਦੁਨੀਆ ਛੱਡਣੀ ਪਈ..
ਕਿਸੇ ਦੂਜੇ ਕੇਸ ਵਿਚ ਜੇਲ ਵਿਚ ਅੱਡੀਆਂ ਰਗੜਦਾ ਉਮਰਾਨੰਗਲ ਅੱਜ ਵੀ ਆਪਣੀ ਹੋਣੀ ਦੇ ਇੰਤਜਾਰ ਵਿਚ ਹੈ!
ਦੋਸਤੋ ਉੱਪਰੋਂ ਪਈ ਅਵਾਜ ਤੇ ਸੌ ਕੰਮ ਛੱਡ ਕੇ ਵੀ ਜਾਣਾ ਪੈਂਦਾ ਏ..
ਰੱਤੀ ਭਰ ਮੋਹਲਤ ਨਹੀਂ ਮਿਲਦੀ..ਵੱਡੇ ਢੇਰ ਤੇ ਖਲੋਤੇ ਦੀ ਜਾਨ ਵੀ ਔਖਿਆਂ ਨਿੱਕਲਦੀ..!
ਦੱਸਦੇ ਇੱਕ ਵਾਰ ਰੱਤ ਪੀਣਾ ਬਣੀਆਂ ਢਿੱਲਾ ਹੋ ਗਿਆ..
ਆਖਰੀ ਵੇਲੇ ਮੰਜੇ ਤੇ ਪਿਆ ਧੀ ਨੂੰ ਪੁੱਛਣ ਲੱਗਾ ਤੇਰਾ ਵੀਰ ਕਿਥੇ?
ਆਖਣ ਲੱਗੀ ਆਹ ਵੇਖੋ ਸਿਰਹਾਣੇ ਬੈਠਾ..!
ਪੁੱਤ ਦੇ ਸਿਰ ਤੇ ਹੱਥ ਫੇਰਿਆ ਤੇ ਪੁੱਛਣ ਲੱਗਾ ਓਏ ਤੇਰਾ ਨਿੱਕਾ ਵੀਰ ਕਿਥੇ ਹੈ?
ਆਖਣ ਲੱਗਾ ਭਾਪਾ ਜੀ ਅਹੁ ਵੇਖੋ ਤੁਹਾਡੀਆਂ ਪੈਂਦਾਂ ਵੱਲ..!
ਗੁੱਸੇ ਵਿਚ ਆ ਗਿਆ ਅਖ਼ੇ ਸਾਰਾ ਟੱਬਰ ਮੇਰੇ ਗੋਡੇ ਮੁੱਢ ਬੈਠਾ ਤੇ ਹੱਟੀ ਤੇ ਕੌਣ ਏ?
ਸੋ ਦੋਸਤੋ ਜਿਹੜਾ ਘਟ ਮਿਲੇ ਦਾ ਅਫਸੋਸ ਨਾ ਕਰੇ ਤੇ ਨਾ ਹੀ ਵੱਧ ਮਿਲੇ ਦਾ ਹੰਕਾਰ..ਅਸਲੀ ਜਿੰਦਗੀ ਓਹੀ ਜਿਉਂ ਕੇ ਜਾਂਦਾ ਏ..!
ਸਾਡੇ ਦੇਵ ਪੁਰਸ਼ ਹੋਇਆ ਕਰਦਾ ਸੀ..
ਅਕਸਰ ਆਖਿਆ ਕਰਦਾ ਓਏ ਮੂਰਖੋ ਲੰਮੇ ਸਫ਼ਰ ਦਾ ਅਨੰਦ ਲੈਣਾ ਏ ਤਾਂ ਨਾਲ ਖੜਿਆ ਸਮਾਨ ਹੌਲਾ ਰਖਿਆ ਕਰੋ..ਲਾਉਣ ਚਾੜਨ ਤੇ ਗਵਾਚ ਗਏ ਦੀ ਟੈਨਸ਼ਨ ਨਹੀਂ ਰਹਿੰਦੀ!
Comments