top of page

ਪੰਜਾਬ ਰਿਫਰੈਡਮ ਲਈ ਵੋਟਾਂ 15 ਅਗਸਤ 2021 ਤੋਂ ਲੰਡਨ ਤੋਂ ਸੁਰੂ ਕਰਨ ਦਾ ਐਲਾਨਪੰਜਾਬ ਰਿਫਰੈਡਮ ਭਾਰਤ ਦੀ ਅਜ਼ਾਦੀ ਦੇ 75ਵੇਂ ਅਜ਼ਾਦੀ ਦਿਹਾੜੇ ‘ਤੇ


ਲੰਡਨ - ਖਾਲਿਸਤਾਨ ਬਿਊਰੋ -ਭਾਰਤ ਦੀ ਅਜ਼ਾਦੀ ਦੇ 75ਵੇਂ ਅਜ਼ਾਦੀ ਦਿਹਾੜੇ ਤੇ ਸਿੱਖਸ਼ ਫਾਰ ਜਸਟਿਸ ਵੱਲੋਂ ਪੰਜਾਬ ਰਿਫਰੈਡਮ ਲਈ ਵੋਟਾਂ 15 ਅਗਸਤ 2021 ਤੋਂ ਲੰਡਨ ਤੋਂ ਸੁਰੂ ਹੋਣ ਦਾ ਐਲਾਨ ਕੀਤਾ ਗਿਆ ਹੈ। ਸਿੱਖਸ਼ ਫਾਰ ਜਸਟਿਸ ਵੱਲੋਂ 20 ਮੁਲਕਾਂ ਵਿੱਚ ਵੋਟਾਂ ਕਰਵਾਉਣ ਦਾ

ਐਲਾਨ ਕਰਕੇ ਪੰਜਾਬ ਦੀ ਅਜ਼ਾਦੀ ਦਾ ਵਿਗਲ ਵਜਾ ਦਿੱਤਾ ਗਿਆ।

ਗ਼ੈਰ ਸਰਕਾਰੀ ਪੰਜਾਬ ਰਿਫਰੈਡਮ ਦੀ ਚਲ ਰਹੀ ਮੁਹਿੰਮ ਵਿੱਚ ਪੰਜ ਮੈਂਬਰੀ ਕਮਿਸ਼ਨ ਬਣਾਇਆਂ ਗਿਆ ਸੀ। ਪੰਜਾਬ ਰਿਫਰੈਡਮ ਕਮਿਸ਼ਨਰ ਦੇ ਚੇਅਰਮੈਨ ਐਮ ਡੇਨ ਵਾਟਰਸ, ਪਾਲ ਜੈਕਬ, ਬਰੂਨੋ ਕੋਫਿਮਾਨ, ਮਾਟ ਕੋਵੀਰਟਰਪ, ਯਾਮੀਨਾ ਨੂੰ ਬਣਾਇਆਂ ਗਿਆ ਸੀ। ਵੱਲੋਂ ਅੱਜ ਸਾਂਝੇ ਤੌਰ ਤੇ ਐਲਾਨ ਕੀਤਾ ਗਿਆ। ਪੰਜਾਬ ਰਿਫਰੈਡਮ ਲਈ ਇਹ ਵੋਟਾਂ ਬੂਥ ਲਾ ਕੇ ਪਾਈਆ ਜਾਣਗੀਆਂ ।


ਲੰਡਨ ਵਿੱਚ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਕਿ ਵੋਟਾਂ 15 ਅਗਸਤ 2021 ਤੋਂ ਲੰਡਨ ਤੋਂ ਸ਼ੁਰੂ ਹੋ ਕੇ 20 ਮੁਲਕਾਂ ਵਿੱਚ ਪੈਣਗੀਆ। ਸ ਪੰਨੂ ਨੇ ਸਮੂਹ ਸਿੱਖਾਂ ਨੂੰ ਵੋਟਾਂ ਬਣਾਉਣ ਦੀ ਅਪੀਲ ਕੀਤੀ ਗਈ। ਪੰਜਾਬ ਰਿਫਰੈਡਮ ਐਲਾਨਨਾਮੇ ਵਿੱਚ ਵਿੱਚ ਕਿਰਸ ਵਾਇਟਹਾਊਸ, ਭਾਈ ਪਰਮਜੀਤ ਸਿੰਘ ਪੰਮਾ, ਸ ਦਪਿੰਦਰਜੀਤ ਸਿੰਘ, ਖਾਲਿਦ ਮਹਿਦੂਦ ਸੰਸਦ ਮੈਂਬਰ, ਸ ਜਸਵੀਰ ਸਿੰਘ ਘੁਮਾਣ, ਭਾਈ ਚੈਨ ਸਿੰਘ , ਭਾਈ ਗੁਰਪ੍ਰੀਤ ਸਿੰਘ ਆਦਿ ਹਾਜਿਰ ਸਨ।

Comments


bottom of page