top of page

ਫਸਲ ਬੀਜੇ ਮਿਹਨਤੀ ਤੇ ਕਿਰਤੀ ਕਿਸਾਨ ਅਤੇ ਭਾਅ ਲਾਵੇ ਵਿਹਲੜ ਅਤੇ ਅਕ੍ਰਿਤਘਣ ਬ੍ਰਾਹਮਣ-ਬਾਣੀਆਂ..? - ਚਰਨਜੀਤ ਸਿੰਘ ਸੁੱਜੋ

  • Writer: TimesofKhalistan
    TimesofKhalistan
  • Sep 24, 2020
  • 1 min read

ਭਾਰਤ ਤੋਂ ਵੱਖ ਹੋ ਕੇ ਕਿਸਾਨ ਖੁਸ ਰਹਿ ਸਕਦਾ ਹੈ

ਕਨੇਡਾ - ਖਾਲਿਸਤਾਨ ਬਿਊਰੋ -ਪੰਜਾਬ ਦੇ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਜਿਸ ਕਰਕੇ ਖੇਤੀਬਾੜੀ ਨਾਲ ਸੰਬੰਧਤ ਜਿਵੇਂ ਖਾਦ ਬਣਾਉਣ ਜਾ ਟਰੈਕਟਰ ਬਣਾਉਣ ਵਾਲੀਆਂ ਫੈਕਟਰੀਆਂ ਵੀ ਪੰਜਾਬ ਵਿੱਚ ਹੀ ਹੋਣੀਆਂ ਚਾਹੀਦੀਆਂ ਸੀ, ਜਿਸ ਨਾਲ ਪੰਜਾਬ ਦੇ ਪੰਜਾਬੀਆਂ ਨੂੰ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਮੌਕਾ ਮਿਲਣਾ ਸੀ, ਪੰਜਾਬ ਦਾ ਸੂਬਾ ਸਿੱਖ ਵਸੋਂ ਵਾਲਾ ਹੋਣ ਕਰਕੇ ਭਾਰਤੀ ਸਟੇਟ ਨੇ ਜਾਣ ਬੁੱਝ ਕੇ ਖੇਤੀ ਨਾਲ ਸਬੰਧਤ ਫੈਕਟਰੀਆਂ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਵਿੱਚ ਲਗਾ ਕੇ ਪੰਜਾਬ ਦੇ ਕਿਰਤੀ ਅਤੇ ਮਿਹਨਤੀ ਕਿਸਾਨਾਂ ਅਤੇ ਲੋਕਾਂ ਨਾਲ ਧੋਖਾ ਕੀਤਾ ਹੈ, ਹੁਣ ਦੂਜੀਆਂ ਸਟੇਟਾਂ ਤੋਂ ਖਾਦ ਜਾਂ ਟਰੈਕਟਰ ਆਉਣ ਦਾ ਬੋਝ ਅਤੇ ਮੰਗਿਆਈ ਦਾ ਖ਼ਰਚਾ ਵੀ ਕਿਸਾਨਾਂ ਸਿਰ ਪਵੇਗਾ।

ਪੰਜਾਬ ਦੇ ਕਿਸਾਨ ਵੱਲੋਂ ਆਪਣੀ ਫਸਲ ਬੀਜਣ,ਫਸਲ ਵਡਾਉਣ, ਲੇਬਰ,ਤੇਲ ਅਤੇ ਮਿਹਨਤ ਆਦਿ ਦੇ ਖਰਚੇ ਦਾ ਕਿਸਾਨ ਨੂੰ ਹੀ ਪਤਾ ਹੁੰਦਾ ਹੈ। ਪਰ ਭਾਰਤੀ ਸਟੇਟ ਵੱਲੋਂ ਪੰਜਾਬ ਦੇ ਕਿਸਾਨ ਦੇ ਸਾਰੇ ਖ਼ਰਚਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਮਨ-ਮਰਜ਼ੀ ਨਾਲ ਫ਼ਸਲ ਦਾ ਭਾਅ ਤੈਅ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਗੁਲਾਮ ਅਤੇ ਮੰਗਤਾ ਬਣਾ ਕੇ ਰੱਖਿਆ ਜਾਂਦਾ ਹੈ, ਅਤੇ ਪੰਜਾਬ ਦੇ ਕਿਸਾਨਾਂ ਨੂੰ ਹਰ ਸਾਲ ਆਪਣੀ ਫਸਲ ਦੇ ਭਾਅ ਨੂੰ ਵਧਾਉਣ ਲਈ ਕਦੇ ਚੰਡੀਗੜ੍ਹ ਕਦੇ ਦਿੱਲੀ ਵਿਖੇ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ ਅਤੇ ਅਤੇ ਸਰਕਾਰਾਂ 10-20 ਰੁਪਏ ਭਾਅ ਵਧਾ ਕੇ ਵਾਪਸ ਭੇਜ ਦਿੰਦੀਆਂ ਹਨ।

ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਸਰਬੱਤ ਦੇ ਭਲੇ ਵਾਲਾ ਖ਼ਾਲਸਾ ਰਾਜ ਖਾਲਿਸਤਾਨ ਹੈ ਆਪਣਾ ਖ਼ਾਲਸਾ ਰਾਜ ਅੱਜ ਲੈ ਲਓ ਜਾਂ ਹੋਰ ਨੁਕਸਾਨ ਕਰਵਾ ਕੇ ਲੈ ਲਓ ਪਰ ਆਪਾਂ ਨੂੰ ਆਪਣਾ ਖ਼ਾਲਸਾ ਰਾਜ ਖਾਲਿਸਤਾਨ ਹੀਂ ਲੈਣਾ ਹੈ ਜਿਸ ਵਿੱਚ ਸਾਰੀਆਂ ਕੌਮਾਂ ਦੀ ਭਲਾਈ ਹੈ।

Kommentare


CONTACT US

Thanks for submitting!

©Times Of Khalistan

bottom of page