ਪੰਜਾਬ ’ਚ ਸਿੱਖਾਂ ਨੂੰ ਘੱਟ ਗਿਣਤੀ ਕਰਨ ਲਈ ਇੱਕ ਹੋਰ ਕਦਮਖਾਲਿਸਤਾਨ ਬਿਊਰੋ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ ਇੱਕ ਲੱਖ ਤੋਂ ਵੱਧ ਝੁੱਗੀ ਝੌਂਪੜੀ ਵਾiਲ਼ਆਂ ਨੂੰ ਪੰਜਾਬ ਵਿੱਚ ਪੱਕੇ ਫਲੈਟ ਬਣਾ ਕੇ ਵਸਾਇਆ ਜਾਵੇਗਾ।

ਸਾਡੀ ਵਿਚਾਰਧਾਰਾ ਗਰੀਬਾਂ ਤੇ ਕਿਰਤੀਆਂ ਦੇ ਹਮੇਸ਼ਾਂ ਹੱਕ ਵਿੱਚ ਹੈ, ਪਰ ਅਸੀਂ ਇਸ ਹਕੀਕਤ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਤੋਂ ਬਾਹਰ ਝੁੱਗੀ ਝੌਂਪੜੀ ਵਾਲਿਆਂ ਨੂੰ ਸਿੱਖਾਂ ਦੀ ਕਤਲੇਆਮ ਲਈ ਵਰਤਿਆ ਹੈ। ਇਸ ਦੇ ਨਾਲ਼ ਹੀ ਪੰਜਾਬ ਦੇ ਅੰਦਰ ਇਹਨਾਂ ਹੀ ਝੁੱਗੀ ਝੌਂਪੜੀ ਵਾਲਿਆਂ ਨੂੰ ਸਿੱਖਾਂ ਨੂੰ ਘੱਟਗਿਣਤੀ ਕਰਨ ਲਈ ਵਰਤਿਆ ਜਾਂਦਾ ਹੈ।

ਚੰਡੀਗੜ੍ਹ ਵਿੱਚ ਸਿੱਖਾਂ ਨੂੰ ਘੱਟਗਿਣਤੀ ਕਰਨ ਲਈ ਇੱਕ ਸਿੱਖ ਵਿਰੋਧੀ ਮੁੱਖ ਮੰਤਰੀ ਨੇ ਇੱਕ ਲੱਖ ਭਈਆਂ ਨੂੰ, ਜੋ ਸਿਰਫ਼ ਓਥੇ ਆਉਂਦੇ ਜਾਂਦੇ ਹਨ ਪੱਕੇ ਫਲੈਟ ਅਲਾਟ ਕਰ ਕੇ ਵਸਾਇਆ ਸੀ, ਜਿਸ ਦਾ ਹਵਾਲਾ ਮਾਰਚ 1983 ਦੇ ‘ਗੁਰਮਤਿ ਪ੍ਰਕਾਸ਼’ ’ਚ ਵੇਖਿਆ ਜਾ ਸਕਦਾ ਹੈ।

ਹੁਣ ਕੈਪਟਨ ਸਰਕਾਰ ਨੇ ਜੋ ਐਲਾਨ ਕੀਤਾ ਹੈ, ਉਸ ਨੂੰ ਵੀ ਏਸੇ ਹੀ ਸੰਦਰਭ ’ਚ ਵੇਖਿਆ ਜਾ ਸਕਦਾ ਹੈ। ਇਹ ਨਵੀਂ ਗੱਲ ਨਹੀਂ, ਬਲਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਤੇ ਗਿਆਸਪੁਰਾ ’ਚ ਬਣਾਏ ਗਏ ਹਜ਼ਾਰਾਂ ਫਲੈਟਾਂ ਵਿੱਚ ਪ੍ਰਵਾਸੀ ਭਈਆਂ ਨੂੰ ਵਸਾਇਆ ਜਾ ਚੁੱਕਾ ਹੈ।ਹੈਰਾਨੀ ਹੈ ਕਿ ਪੰਜਾਬ ’ਚ ਲੱਖਾਂ ਦੀ ਗਿਣਤੀ ਵਿੱਚ ‘ਪੰਜਾਬੀ’ ਅਜਿਹੇ ਹਨ, ਜਿਨ੍ਹਾਂ ਕੋਲ਼ ਰਹਿਣ ਲਈ ਘਰ ਨਹੀਂ ਹਨ, ਉਹ ਇਹਨਾਂ ‘ਰਹਿਮ ਦਿਲ’ ਸਰਕਾਰਾਂ ਦੀ ਕਿਰਪਾ ਦ੍ਰਿਸ਼ਟੀ ਵਿੱਚ ਕਿਉਂ ਨਹੀਂ ਆਉਂਦੇ?

ਦੂਜੀ ਗੱਲ, ਮੈਂ ਲੁਧਿਆਣੇ ਵਿੱਚ ਝੁੱਗੀ ਝੌਂਪੜੀ ਬਸਤੀ ਦਾ ਕਾਫ਼ੀ ਅਧਿਐਨ ਕੀਤਾ ਹੈ, ਓਥੇ ਕਾਬਜ਼ ਲੋਕਾਂ ਨੂੰ ਕਈ ਵਾਰ ਪਲਾਟ ਦਿੱਤੇ ਗਏ ਹਨ, ਪਰ ਹਰ ਵਾਰ ਉਹ ਪਲਾਟ ਮਹਿੰਗੇ ਭਾਅ ਵੇਚ ਕੇ ਖਾ ਪੀ ਜਾਂਦੇ ਤੇ ਝੁੱਗੀਆਂ ਜਿਉਂ ਦੀਆਂ ਤਿਉਂ ਹੀ ਰਹਿੰਦੀਆਂ ਹਨ।

ਲੁਧਿਆਣੇ ਅਤੇ ਗਿਆਸਪੁਰੇ ਵਿੱਚ ਪੰਜਾਬੀਆਂ ਦੇ ਪੈਸੇ ਨਾਲ਼ ਜੋ ਹਜ਼ਾਰਾਂ ਫਲੈਟ ਬਣਾਏ ਗਏ, ਓਥੇ ਪ੍ਰਵਾਸੀ ਭਈਏ ਤਾਂ ਆਪਣੇ ਦੂਜੇ ਸੂਬਿਆਂ ’ਚੋਂ ਰਿਸ਼ਤੇਦਾਰਾਂ ਨੂੰ ਵੀ ਸੱਦ ਕੇ ਉਹਨਾਂ ਨੂੰ ਫਲੈਟ ਦਿਵਾਉਣ ਵਿੱਚ ਸਫਲ ਹੋ ਗਏ, ਪਰ ਬੇਘਰੇ ਪੰਜਾਬੀਆਂ ਲਈ ਇਹਨਾਂ ਫਲੈਟਾਂ ਅੰਦਰ ਸਖ਼ਤੀ ਨਾਲ਼ ‘ਨੋ ਐਂਟਰੀ’ ਸੀ। ਤੇ ਹੁਣ ਵੀ ਹੈ ਜਦੋਂ ਹਿਮਾਚਲ ਤੇ ਰਾਜਸਥਾਨ ’ਚ ਕੋਈ ਬਾਹਰਲੇ ਸੂਬੇ ’ਚੋਂ ਆ ਕੇ ਜ਼ਮੀਨ ਖ਼ਰੀਦ ਨਹੀਂ ਸਕਦਾ, ਤਾਂ ਪੰਜਾਬ ਦੇ ਅੰਦਰ ਸਰਕਾਰਾਂ ਵੱਲੋਂ ਆਪਣੇ ਪੱਲਿਓਂ ਫਲੈਟ ਬਣਾ ਕੇ ਬਾਹਰੀ ਲੋਕਾਂ ਨੂੰ ਵਸਾਉਣ ਪਿੱਛੇ ਮਨਸ਼ਾ ਕੀ ਹੈ?

ਮਨਸ਼ਾ ਉਹੀ ਹੈ ਕਿ ਸਿੱਖਾਂ ਨੂੰ ਪੰਜਾਬ ਵਿੱਚ ਵੀ ਘੱਟਗਿਣਤੀ ਕਰਨਾ ਹੈ। ਕਸ਼ਮੀਰ ਵਿੱਚ ਧਾਰਾ 370 ਨੂੰ ਹਟਾ ਦੇਣ ਪਿੱਛੇ ਵੀ ਇਹੀ ਮਕਸਦ ਸੀ, ਪਰ ਕਸ਼ਮੀਰੀ ਲੋਕ ਆਪਣੀ ਜ਼ਮੀਨ ਤੇ ਬੇਗਾਨਿਆਂ ਦੇ ਪੈਰ ਪੈਣੋ ਰੋਕਣ ਲਈ ਜਿਊਂਦੇ ਵੀ ਹਨ ਤੇ ਜਾਗਦੇ ਵੀ, ਪਰ ਪੰਜਾਬੀ ਕਦੋਂ ਜਾਗਣਗੇ....?

ਜ਼ਰੂਰੀ ਹੈ ਕਿ ਪੰਥ ਤੇ ਪੰਜਾਬ ਦੇ ਹਿਤੈਸ਼ੀ ਜਾਗਣ, ਅਤੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ਼ ਉਸਾਰੇ ਗਏ ਇਹਨਾਂ ਫਲੈਟਾਂ ਵਿੱਚ ਬੇਘਰੇ ਪੰਜਾਬੀਆਂ ਨੂੰ ਵਸਾਉਣ ਲਈ ਅਵਾਜ਼ ਬੁਲੰਦ ਕਰਨ। ਪੰਜਾਬ ਸਰਕਾਰ ਪੰਜਾਬੀਆਂ ਦੀ ਫ਼ਿਕਰ ਕਰੇ, ਦੂਜੇ ਸੂਬਿਆਂ ਦੇ ਲੋਕਾਂ ਦੀ ਜ਼ਿੰਮੇਵਾਰੀ ਓਥੋਂ ਦੀਆਂ ਸੂਬਾ ਸਰਕਾਰਾਂ ਚੁੱਕ ਸਕਦੀਆਂ ਹਨ।

ਬਲਜੀਤ ਸਿੰਘ ਖ਼ਾਲਸਾ

ਮੁੱਖ ਸੰਪਾਦਕ ‘ਵੰਗਾਰ’

#98558-31284