ਹਸਨ ਅਬਦਾਲ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਪੰਜਾ ਸਾਹਿਬ ਰੱਖਣ ਦੀ ਮੰਨਜੂਰੀ

ਪੰਜਾ ਸਾਹਿਬ - ਖਾਲਿਸਤਾਨ ਬਿਊਰੋ -

ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸ਼ਨ ਨੇ ਪਾਕਿਸਤਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਸ ਦੋਰਾਨ ਪਾਕਿ ਸਰਕਾਰ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਆਦੇਸ਼ਾਂ ਤੇ 2022 ਵਿੱਚ ਸਾਕਾ ਪੰਜਾ ਸਾਹਿਬ ਦੀ ਆ ਰਹੀ ਸ਼ਤਾਬਦੀ ਤੇ ਸਿੱਖ ਮੁਸਲਿਮ ਦੋਸਤੀ ਨੂੰ ਅੱਗੇ ਵਧਾਉਂਦੇ ਹੋਏ ਹਸਨ ਅਬਦਾਲ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਪੰਜਾ ਸਾਹਿਬ ਰੱਖਣ ਦੀ ਮੰਨਜੂਰੀ ਦਿੱਤੀ ਗਈ ਹੈ, ਰੇਲਵੇ ਸਟੇਸ਼ਨ ਵਿੱਚ ਯਾਤਰੀਆ ਲਈ ਵਧਿਆ ਸਹੂਲਤਾਂ ਦੇ ਨਾਲ ਚੰਗੇ ਖਾਣੇ ਦੇ ਰੈਸਟੋਰੈਟਾ ਨੂੰ ਬਣਾਇਆਂ ਜਾਵੇਗਾ। ਅਕਤੂਬਰ ਵਿੱਚ ਰੇਲਵੇ ਸਟੇਸ਼ਨਾਂ ਦਾ ਨੀਂਹ ਪੱਥਰ ਜਨਾਬ ਇਮਰਾਨ ਖਾਨ ਰੱਖਣਗੇ।

ਜਿਕਰਯੋਗ ਹੈ ਕਿ ਪੰਜਾ ਸਾਹਿਬ ਸਾਕਾ 1922 ਵਿੱਚ ਅੰਗਰੇਜ਼ਾਂ ਦੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਅੰਤਾਂ ਦਾ ਜ਼ੁਲਮ ਸੀ।