top of page

ਹਿੰਦੂਤਵੀ ਸਾਜਸ਼ਕਾਰੀ ਕਲਮਾਂ, ਮੀਡੀਏ, ਅਖੌਤੀ ਸੰਤਾਂ-ਵਿਦਵਾਨਾਂ ਰਾਹੀਂ ਖਾਲਸਾਈ ਰਵਾਇਤਾ ਨੂੰ ਖਤਮ ਕਰਨ ਵਿੱਚ ਲੱਗੇ


ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ੩੫੦ ਵੇਂ ਜਨਮ ਦਿਵਸ ਦੀ ਖੁਸ਼ੀ ਵਿਚ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ

ਭਾਈ ਜਨਮ ਸਿੰਘ, ਭਾਈ ਗੋਪਾਲ ਸਿੰਘ ਚਾਵਲਾ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ


ਨਨਕਾਣਾ ਸਾਹਿਬ-ਪਾਕਿਸਤਾਨ  ਖਾਲਿਸਤਾਨ ਬਿਊਰੋ -ਜ਼ਾਲਮੀ ਰਾਜ ਦਾ ਖ਼ਾਤਮਾ ਕਰਨ ਵਾਲੇ ਨਿਧੜਕ ਅਤੇ ਜਾਂਬਾਜ਼ ਕੌਮੀ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ੩੫੦ਵੇਂ ਜਨਮ ਦਿਵਸ ਦੀ ਖ਼ੁਸ਼ੀ 'ਚ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੋਕੇ ਗਿਆਨੀ ਜਨਮ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸੰਗਤਾਂ ਨਾਲ ਸਾਝਾਂ ਕੀਤਾ ਅਤੇ ਸਮੁੱਚੇ ਖਾਲਸਾ ਪੰਥ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਸਿੱਖ ਸੰਗਤ, ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਨਮ ਦਿਵਸ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਕਿਹਾ ਜਦੋਂ ਵੀ ਕਿਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਰ੍ਹਾਂ ਗੁਰੂ ਦੀ ਮੱਤ ਲੈ ਕੇ ਸੱਚੀ-ਸੁੱਚੀ ਵਿਚਾਰਧਾਰਾ ਦੀ ਗੱਲ ਕੀਤੀ ਤਾਂ ਹਰੇਕ ਅਖੌਤੀ ਧਰਮ ਅਤੇ ਰਾਜਨੀਤਕ ਆਗੂਆਂ ਨੇ ਇਸ ਦਾ ਕਰੜਾ ਵਿਰੋਧ ਕੀਤਾ, ਜਿਸ ਦੇ ਫਲਸਰੂਪ ਕਈ ਜੰਗ ਜੁੱਧ ਵੀ ਲੜਨੇ ਪਏ ਜਿੰਨ੍ਹਾਂ ਵਿੱਚ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦੀ ਜਾਮ ਪੀਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਪਣੇ ਮਾਸੂਮ ਪੁੱਤਰ ਬਾਬਾ ਅਜੈ ਸਿੰਘ ਦਾ ਧੜਕਦਾ ਕਲੇਜਾ ਮੂੰਹ ਵਿੱਚ ਪੁਆਉਣਾ ਪਿਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿੱਖ ਰਾਜ ਵਿੱਚ ਕਿਸੇ ਵੀ ਦੂਸਰੇ ਧਰਮ ਦੇ ਧਾਰਮਿਕ ਅਸਥਾਨ ਨੂੰ ਨਹੀਂ ਢਾਹਿਆ ਗਿਆ ਪਰ ਹਿੰਦੁਸਤਾਨ ਸਰਕਾਰ ਦੇ ਇਸ਼ਾਰੇ ਤੇ ਹਿੰਦੂਤਤਵਾਂ ਨੇ ਪਿੱਛਲੇ ਦਿਨਾਂ 'ਚ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਰ ਬਨਾਉਣ ਲਈ ਹਿੰਦੁਸਤਾਨ ਦੇ ਕਾਲੇ ਅੰਨੇ ਬੋਲੇ ਕਾਨੂੰਨ ਨੇ ਮੌਹਰ ਹੀ ਨਹੀਂ ਲਗਾਈ ਬਲਕਿ ਆਰ.ਐਸ.ਐਸ. ਬੀਜੇਪੀ ਦੇ ਕੱਟੜ ਲੀਡਰਾਂ ਨੂੰ ਵੀ ਬਰੀ ਕਰ ਦਿੱਤਾ ਗਿਆ। ਉਨਾ ਕਿਹਾ ਕਿ ਮੋਦੀ ਸਰਕਾਰ ਨੇ ਗੁਜਰਾਤ ਸਮੇਤ ਅਤੇ ਕਈ ਹੋਰ ਸ਼ਹਿਰਾਂ ਦੇ ਕਈ ਹਜ਼ਾਰ ਮੁਸਲਮਾਨਾਂ ਨੂੰ ਕਾਤਲ ਕਰ ਦਿੱਤਾ ਗਿਆ ਪਰ ਬੇਗੁਨਾਹਾ ਨੂੰ ਇਨਸਾਫ਼ ਨਾ ਮਿਲਿਆ।


ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਤੋਂ ਬਾਅਦ ਝੌਲੀ ਚੁੱਕ ਜੀ-ਹਜੂਰੀਏ ਹਿੰਦੂ ਪਹਾੜੀ ਰਾਜੇ ਇਸ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਇੱਕਮੁੱਠ ਹੋ ਗਏ ਅਤੇ ਉਨ੍ਹਾਂ ਨੇ ਕੂਟਨੀਤੀ ਵਰਤਦੇ ਹੋਵੇ ਰੱਬੀ ਭਗਤਾਂ, ਗੁਰੂਆਂ ਅਤੇ ਗੁਰਸਿੱਖਾਂ ਦੇ ਇਤਿਹਾਸ ਅਤੇ ਸਿਧਾਂਤਕ ਵਿਚਾਰਧਾਰਾ ਵਿੱਚ ਰਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਜਿੱਥੇ ਬ੍ਰਾਹਮਣਵਾਦੀ ਕਰਮਕਾਂਡੀ ਰੀਤਾਂ ਘਸੋੜੀਆਂ ਓਥੇ ਸਿੱਖੀ ਦੇ ਮੂਲ ਰਹਿਬਰ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਦਸਵੇਂ ਜਾਨਸ਼ੀਨ ਗੁਰੂ ਗੋਬਿੰਦ ਸਿੰਘ ਨੂੰ ਵੱਖਰੇ ਵੱਖਰੇ ਪੰਥ ਦੇ ਆਗੂ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਪੰਥ ਤੋਂ ਦੂਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਨਵਾਂ ਖਾਲਸਾ ਪੰਥ ਚਲਾਉਣ ਵਾਲੇ, ਤੀਜਾ ਧਰਮ ਚਲਾਉਣ ਵਾਲੇ, ਪੰਥ ਦੇ ਵਾਲੀ ਅਤੇ ਖਾਲਸਾ ਧਰਮ ਦੇ ਬਾਨੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਦੂਜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਾਂਤੀ ਦਾ ਮਾਰਗ ਅਤੇ ਦਸਵੇਂ ਪਾਤਸ਼ਾਹ ਦਾ ਲੜਨ ਮਰਨ ਵਾਲਾ ਮਾਰਗ ਪ੍ਰਚਾਰ ਕੇ ਲੋਕਾਂ ਦੇ ਮਨਾਂ ਵਿਚ ਭਰਮ ਪੈਦਾ ਕਰ ਦਿੱਤਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਅਤੇ ਖਾਲਸਾ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਹਨ।

ਇਹੀ ਸਭ ਕੁਝ ਉਨ੍ਹਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨਾਲ ਕੀਤਾ। ਲੇਕਿਨ ਸਾਡੇ ਕੋਲ ਅਪਣਾ ਇਤਿਹਾਸ ਪੜ੍ਹਨ ਦਾ ਸਮਾਂ ਨਹੀਂ ਹੈ। ਸਾਡੇ ਘਰਾਂ 'ਚੋਂ ਇਤਿਹਾਸਕ ਕਿਤਾਬਾਂ ਗ਼ਾਇਬ ਹਨ। ਸਾਡੇ ਅੰਤਸ਼ਕਰਣ ਉੱਤੇ ਬ੍ਰਾਮਣੀ ਰੀਤਾਂ ਦਾ ਪੜਦਾ ਪਾ ਦਿੱਤਾ ਗਿਆ ਹੈ। ਅਸੀਂ ਸਾਰੇ ਪੰਥ ਨੂੰ ਇਕ ਝੰਡੇ ਥੱਲੇ ਇਕੱਠਾ ਕਰਕੇ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲੇ, ਜੰਗ ਦੇ ਮੈਦਾਨ 'ਚ ਲੜ੍ਹਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸੰਤ-ਸਿਪਾਹੀ ਦੇ ਰੂਪ ਵਾਲਾ ਨਹੀਂ ਬਲਕਿ ਹਿਰਨੀ ਦੇ ਮਰੇ ਬੱਚਿਆਂ ਨੂੰ ਮਰੇ ਦੇਖ ਕੇ ਬੈਰਾਗੀ ਦੇ ਰੂਪ ਵਿਚ ਦੇਖਣਾ ਜ਼ਿਆਦਾ ਪਸੰਦ ਕਰਦੇ ਹਾਂ ਅਤੇ ਆਪ ਵੀ ਹਰ ਜ਼ੁਲਮ ਨੂੰ ਦੇਖ ਕੇ ਬਿੱਲੀ ਵਾਂਗ ਅੱਖਾਂ ਬੰਦ ਕਰਕੇ ਬੈਠਣ ਵਾਲੇ ਸਿੱਖ ਬਨਣਾ ਜ਼ਿਆਦਾ ਪਸੰਦ ਕਰਦੇ ਹਾਂ।

ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਨੇ ਦੁਨੀਆਂ ਭਰ ਵਿਚ ਵੱਸਣ ਵਾਲੀਆਂ ਸਿੱਖ ਸੰਗਤਾਂ ਨੂੰ ਪੰਜਾਬੀ ਸਿੱਖ ਸੰਗਤ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਕਿਹਾ ਆਓ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਵਸ ਮਨਾਉਂਦਿਆਂ ਪ੍ਰਣ ਕਰੀਏ ਕਿ ਅਸੀਂ ਆਪ ਸਿੱਖ ਸਿਧਾਂਤਾ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਕਿ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਲੀਆਂ ਹਿੰਦੂਤਵੀ ਸਾਜਸ਼ਕਾਰੀ ਕਲਮਾਂ, ਮੀਡੀਏ, ਅਖੌਤੀ ਸੰਤਾਂ-ਵਿਦਵਾਨਾਂ, ਖਾਲਸਾਈ ਰਵਾਇਤਾ ਨੂੰ ਖਤਮ ਕਰਨ ਲੱਗੀ ਹੋਈ ਤਾਕਤ ਦੇ ਪਿੱਠੂ ਲੀਡਰਾਂ ਤੋਂ ਸੁਚੇਤ ਹੋ ਸਕੀਏ। ਅੱਜ ਜ਼ਰੂਰਤ ਹੈ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਰਾਜ-ਭਾਗ ਖਾਲਿਸਤਾਨ ਦੀ ਪ੍ਰਾਪਤੀ ਲਈ ਹੰਭਲਾ ਮਾਰੀਏ ਤੇ ਈਰਖਾ, ਨਫ਼ਰਤ, ਲੜਾਈਆਂ, ਝਗੜਿਆਂ, ਮੇਰ-ਤੇਰ, ਹਉਮੈ ਹੰਕਾਰ ਅਤੇ ਚ੍ਰੌਧਰ ਦੀ ਖਾਤਰ, ਗ਼ਫਲਤ ਦੀ ਨੀਦ ਨਾ ਸੋਈਏ। ਆਪਸੀ ਮਤਭੇਦ ਭੁੱਲਾ ਕੇ ਇਕੱਠੇ ਹੋਈਏ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ 'ਖਾਲਸਾ ਰਾਜ' ਦੇ ਸੰਕਲਪ ਨੂੰ ਪੂਰਾ ਕਰਨ ਲਈ  ਪੰਜਾਬ ਦੇ ਕਿਸਾਨਾਂ ਉੱਪਰ ਹੋ ਰਹੇ ਜ਼ੁਲਮਾਂ ਲਈ ਵੱਧ ਤੋਂ ਵੱਧ ਬਾਣੀ ਪੜ੍ਹੀਏ ਅਰਦਾਸਾ ਕਰੀਏ ਅਤੇ ਉਹਨਾਂ ਦੀਆਂ ਬਾਹਾਂ ਅਤੇ ਜ਼ੁਬਾਨਾਂ ਬਣੀਏ। ਇਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ੩੫੦ਵੇਂ ਜਨਮ ਦਿਵਸ ਤੇ ਸਭ ਤੋਂ ਚੰਗਾ ਤੋਹਫਾ ਹੋ ਸਕਦਾ ਹੈ।

ਨਨਕਾਣਾ ਸਾਹਿਬ ਤੋਂ ਇਲਾਵਾ ਸੂਬਾ ਸਿੰਧ ਦੇ ਸ਼ਹਿਰ ਡੇਹਰਕੀ, ਕਸ਼ਮੋਰ, ਸੱਖਰ ਅਤੇ ਹੋਰ ਸ਼ਹਿਰਾਂ ਤੋਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ।ਪਾਕਿਸਤਾਨ ਦੀ ਤਰੱਕੀ ਅਮਨ-ਸ਼ਾਤੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

Comments


CONTACT US

Thanks for submitting!

©Times Of Khalistan

bottom of page