top of page

ਕਦੇ ਅਸੀ ਵੀ ਹੁਂਦੇ ਸੀ ਰਾਜ ਵਾਲੇ (Once we were King)


#ਮੁਦਕੀ_ਦੀ_ਜੰਗ' ਜਦੋਂ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਸੀ ਧੂੰਆਂ ਲਿਆ ਦਿੱਤਾ!


18 ਦਸੰਬਰ 1845 ਨੂੰ ਕੜਾਕੇ ਦੀ ਠੰਡ'ਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲਹੂ ਡੋਲਵੀ ਲੜਾਈ ਨੇ ਮੁਦਕੀ ਦੇ ਰੇਤਲੇ ਮੈਦਾਨ ਨੂੰ ਸਿੰਜ ਕੇ ਰੱਖ ਦਿੱਤਾ। ਇਹ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਪਹਿਲੀ ਲੜਾਈ ਸੀ ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਖਿਆਲ ਸੀ ਕਿ ਪੰਜਾਬ ਦੇ ਸਿੱਖ ਵੀ ਹਿੰਦੋਸਥਾਨ ਦੇ ਬਾਕੀ ਲੋਕਾਂ ਵਰਗੇ ਹੀ ਹੋਣਗੇ ਅਤੇ ਉਹ ਮਾੜੀ ਮੋਟੀ ਠੂਹ-ਠਾਹ ਨਾਲ ਜੰਗ ਜਿੱਤ ਜਾਣਗੇ। ਪਰ ਇਸ ਲੜਾਈ ਨੇ ਅੰਗਰੇਜ਼ਾਂ ਦੀਆਂ ਅੱਖਾਂ ਖੋਲ ਦਿੱਤੀਆਂ ਕਿ ਖੁੱਲੀਆਂ ਦਾੜੀਆਂ, ਸਿਰਾਂ'ਤੇ ਦਸਤਾਰਾਂ, ਚੰਡੀਆਂ ਹੋਈਆਂ ਕਿਰਪਾਨਾਂ ਪਾ ਕੇ ਮੈਦਾਨੇ ਜੰਗ'ਚ ਮੁੱਛਾਂ'ਤੇ ਹੱਥ ਫੇਰਨ ਵਾਲੇ ਸਰਦਾਰ ਹਿੰਦੋਸਤਾਨੀਆਂ ਵਾਂਗ ਕਮਦਿਲ ਨਹੀੰ ਸਗੋੰ ਪੰਜਾਬ ਦੇ ਸਿਰਲੱਥ ਯੋਧੇ ਹਨ।

ਅੰਗਰੇਜ਼ਾਂ ਦੀ ਕਰੀਬ 11 ਹਜ਼ਾਰ ਫੌਜ ਦੀ ਅਗਵਾਈ ਨਾਮੀ ਜਰਨੈਲ ਕਰ ਰਹੇ ਸਨ ; ਜਿਨਾਂ ਦਾ ਮੁਖੀ ਜਨਰਲ ਗੱਫ਼ ਸੀ ਅਤੇ ਉਸ ਦੇ ਅਧੀਨ ਗਿਲਬਰਟ, ਸਰ ਹੈਰੀ ਸਮਿੱਥ, ਮੈਕਾਸਕਿਲ, ਸਰ ਵਾਈਟ, ਬ੍ਰਗੇਡੀਅਰ ਮੈਕਟੀਅਰ, ਬ੍ਰਗੇਡੀਅਰ ਵ੍ੀਲਰ, ਬ੍ਰਗੇਡੀਅਰ ਬੋਲਟਨ, ਬ੍ਰਗੇਡੀਅਰ ਵਾਲਸ ਆਦਿ ਸਨ।

ਜਿਸ ਦੇ ਮੁਕਾਬਲੇ ਦਸ ਕੁ ਹਜ਼ਾਰ ਖਾਲਸਾ ਫੌਜ ਸੀ ਜਿਸ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ। ਦਸ ਹਜ਼ਾਰ ਵਿੱਚੋਂ ਚਾਰ ਹਜ਼ਾਰ ਲਾਲ ਸਿੰਘ ਦੀ ਨਿੱਜੀ ਫੌਜ ਜਿਸ'ਚ ਡੋਗਰੇ ਅਤੇ ਮੁਸਲਮਾਨ ਸਨ। ਬਾਕੀ ਸਿੱਖ ਜਰਨੈਲਾਂ'ਚ ਸ:ਚਤਰ ਸਿੰਘ ਕਾਲਿਆਂ ਵਾਲਾ, ਸ:ਰਾਮ ਸਿੰਘ, ਸ:ਬੁੱਧ ਸਿੰਘ ਸਨ ਇਸ ਦੇ ਇਲਾਵਾ ਅਜੁੱਧਿਆ ਪ੍ਰਸਾਦ, ਅਮਰ ਨਾਥ, ਬਖ਼ਸ਼ੀ ਘਨੱਈਆ ਲਾਲ ਆਦਿ ਜਰਨੈਲ ਵੀ ਸਨ।

ਜੰਗ ਦੇ ਮੈਦਾਨ'ਚ ਦੋਵੇਂ ਫੌਜਾਂ ਆਹਮਣੇ-ਸਾਹਮਣੇ ਸਨ; ਦੋਵਾਂ ਦੇ ਝੰਡੇ ਲਹਿਰਾ ਰਹੇ ਸਨ ਅਾਖ਼ਰ ਦੁਪਹਿਰ ਤੋਂ ਬਾਅਦ ਜੰਗ ਦਾ ਬਿਗਲ ਵੱਜਿਆ, ਨਗਾਰਿਆਂ'ਤੇ ਚੋਟ ਲੱਗੀ ਅਤੇ ਤੋਪਾਂ ਦੇ ਮੂੰਹ ਖੁੱਲ ਗੲੇ। ਕੁਝ ਸਮੇਂ'ਚ ਹੀ ਮੁਦਕੀ ਦਾ ਰੇਤਲਾ ਮੈਦਾਨ ਲਹੂ ਨਾਲ ਲਾਲ ਹੋਣ ਲੱਗਾ ਅਤੇ ਚਾਰ ਚੁਫੇਰੇ ਲਾਸ਼ਾਂ ਹੀ ਲਾਸ਼ਾਂ ਦਿਖਣ ਲੱਗੀਅਾਂ। ਅੰਗਰੇਜ਼ ਫੌਜ ਨੇ ੳੁਸੇ ਹੌਸਲੇ ਨਾਲ ਹਮਲਾ ਕੀਤਾ ਜਿਵੇਂ ੳੁਹਨਾਂ ਨੇ ੳੁਪਮਹਾਂਦੀਪ ਦੀਅਾਂ ਬਾਕੀ ਰਿਅਾਸਤਾਂ ਜਿੱਤੀਅਾਂ ਸਨ; ਪਰ ਥੋੜੇ ਸਮਾਂ'ਚ ਹੀ ੳੁਹਨਾਂ ਨੂੰ ਅਹਿਸਾਸ ਹੋ ਗਿਅਾ ਕਿ ਿੲਸ ਵਾਰ ਮੱਥਾ ਲੋਹੇ ਦੀ ਦੀਵਾਰ ਨਾਲ ਲਗਾ ਲਿਅਾ ਹੈ।

ਜਦੋੰ ਸਿੱਖਾ ਨੇ ਅੰਗਰੇਜ਼ਾਂ ਦੇ ਹੱਲੇ ਦਾ ਜਵਾਬ ਜੈਕਾਰੇ ਲਗਾੳੁਂਦੇ ਹੋੲੇ ਚੜ੍ਹਦੀ ਕਲਾ'ਚ ਦਿੱਤਾ ਅਤੇ ਭੁੱਖੇ ਸ਼ੇਰਾਂ ਵਾਂਗ ਅੰਗਰੇਜ਼ਾਂ'ਤੇ ਟੱੁਟ ਪੲੇ ਤਾਂ ਅੰਗਰੇਜ਼ ਫੌਜ ਸਿੱਖਾਂ ਦਾ ਸਾਹਮਣਾ ਨਾ ਕਰ ਸਕੀ। ਅੰਗਰੇਜ਼ ਮੈਦਾਨ ਛੱਡ ਕੇ ਭੱਜਣ ਲੱਗੇ ਅਤੇ ਫੌਜ ਦਾ ਵੱਡਾ ਹਿੱਸਾ ਤੋਪਖਾਨੇ ਦੇ ਪਿੱਛੇ ਜਾ ਲੁਕਿਅਾ।

ਿੲਹ ਦੇਖ ਕੇ ਅੰਗਰੇਜ਼ਾਂ ਨੇ ਗਦਾਰ ਲਾਲ ਸਿੰਘ ਡੋਗਰੇ ਨੂੰ ਵਰਤਿਅਾ; ਫਿਰ ਡੋਗਰਾ ਲਾਲ ਸਿੰਘ ਲੱਗਭਗ ਜਿੱਤੀ ਹੋੲੀ ਜੰਗ'ਚੋੰ ਅਾਪਣੀ ਚਾਰ ਹਜ਼ਾਰ ਫੌਜ ਸਮੇਤ ਘਨੱੲੀਅਾ ਲਾਲ, ਅਜੁਧਿਅਾ ਪ੍ਰਸਾਦ ਅਤੇ ਅਮਰ ਨਾਥ ਅਾਦਿ ਅਫ਼ਸਰਾਂ ਨੂੰ ਨਾਲ ਲੈ ਕੇ ਮੈਦਾਨ ਵਿੱਚੋਂ ਭੱਜ ਗਿਅਾ ਅਤੇ ਬਾਕੀ ਖਾਲਸਾ ਫੌਜ ਨੂੰ ਮੈਦਾਨ'ਚੋੰ ਭੱਜਣ ਦਾ ਹੁਕਮ ਸੁਣਾ ਗਿਅਾ ਪਰ ਸਿੱਖ ਫੌਜ ਨਾ ਮੰਨੀ।#ਗ਼ਦਾਰ_ਡੋਗਰੇ ਅਤੇ #ਬ੍ਰਾਹਮਣ ਮੈਦਾਨ ਛੱਡ ਕੇ ਭੱਜ ਗੲੇ ਅਤੇ 6 ਹਜ਼ਾਰ ਦੇ ਕਰੀਬ ਖਾਲਸਾ ਫੌਜ ਦੇ ਸਿਪਾਹੀ ਬਿਨਾਂ ਕਿਸੇ ਜਰਨੈਲ ਤੋਂ ਮੈਦਾਨ'ਚ ਡਟੇ ਰਹੇ। ਖਾਲਸਾ ਫੌਜ ਦੇ ਿੲਸ ਹੌਸਲੇ ਨੂੰ ਦੇਖ ਕੇ ਲਾਰਡ ਹਾਰਡਿੰਗ ਅਤੇ ਜਨਰਲ ਗੱਫ਼ ਹੈਰਾਨ ਰਹਿ ਗੲੇ ਕਿ ਸਿਪਾਹੀਅਾਂ ਨੂੰ ਲੜਾੳੁਣ ਵਾਲਾ ਕੋੲੀ ਜਰਨੈਲ ਹੈ ਨਹੀੰ ਪਰ ਫਿਰ ਵੀ ਸਿੱਖ ਸਿਪਾਹੀ ਦੇਸ਼ ਪੰਜਾਬ ਲੲੀ ਕਿੰਨ੍ਹੇ ਜੋਸ਼ ਨਾਲ ਲੜ ਰਹੇ ਹਨ।


ਸੂਰਜ ਛਿਪ ਚੁੱਕਾ ਸੀ ਅਤੇ ਰਾਤ ਦਾ ਹਨੇਰਾ ਫੈਲ ਰਿਹਾ ਸੀ; ਹੁਣ ਅੰਗਰੇਜ਼ ਫੌਜ ਦੀ ਗਿਣਤੀ ਵੀ ਖਾਲਸਾ ਫੌਜ ਨਾਲੋੰ ਬਹੁਤ ਵੱਧ ਸੀ। ਅੰਗਰੇਜ਼ ਸਿੱਖਾਂ'ਤੇ ਹਮਲਾ ਕਰਦੇ ਪਰ ਸਿੱਖ ਉਹਨਾਂ ਨੂੰ ਸਖ਼ਤ ਟੱਕਰ ਦੇ ਕੇ ਪਿੱਛੇ ਧੱਕ ਦਿੰਦੇ। ਅਾਖ਼ਰ ਕੋੲੀ ਪੇਸ਼ ਚਲਦੀ ਨਾ ਦੇਖ ਕੇ ਲਾਰਡ ਹਾਰਡਿੰਗ ਖੁਦ ਅਾਪ ਮੈਦਾਨੇ ਜੰਗ'ਚ ੳੁਤਰਿਅਾ ਜਿਸ ਨਾਲ ਅੰਗਰੇਜ਼ਾਂ ਦੇ ਹੌਸਲੇ ਵੱਧ ਗੲੇ ਅਤੇ ਬਹੁਤ ਸਖ਼ਤ ਲੜਾੲੀ ਹੋੲੀ। ਪਰ ਅੰਗਰੇਜ਼ ਸਿੱਖਾਂ ਨੂੰ ਮੈਦਾਨ'ਚੋਂ ਭਜਾੳੁਣ'ਚ ਅਸਫ਼ਲ ਰਹੇ। ਅਾਖ਼ਰ ਰਾਤ ਦਾ ਹਨੇਰਾ ਫੈਲ ਚੁੱਕਾ ਸੀ ਅਤੇ ਦੋਵੇੰ ਫੌਜਾਂ ਪਿਛਾਂਹ ਹੱਟ ਗੲੀਅਾਂ। ਅੰਗਰੇਜ਼ਾਂ ਦਾ ਰਾਤ ਨੂੰ ਸਿੱਖਾਂ'ਤੇ ਦੁਬਾਰਾ ਹਮਲਾ ਕਰਨ ਦਾ ਹੌਸਲਾ ਨਾ ਪਿਅਾ। ਦੋਵੇਂ ਫੌਜਾਂ ਹਨੇਰੇ ਦੀ ਬੁੱਕਲ'ਚ ਲੁਕ ਗੲੀਅਾਂ ਅਤੇ ਲੜਾੲੀ ਸਮਾਪਤ ਹੋ ਗੲੀ।


ਸਾਰੀ ਰਾਤ ਅੰਗਰੇਜ਼ ਫੌਜ ਮੋਰਚਿਅਾਂ'ਚ ਲੁਕੀ ਰਹੀ। ਜਦ ਅਗਲੀ ਸਵੇਰ ਦਿਨ ਚੜਿਆ ਤਾਂ ਮੈਦਾਨ ਖਾਲੀ ਦੇਖ ਕੇ ਅੰਗਰੇਜ਼ਾਂ ਨੇ ਜਿੱਤ ਦਾ ਵਾਜਾ ਵਜਾ ਦਿੱਤਾ ਜਦਕਿ ਲੜਾਈ ਰਾਤ ਹੀ ਖ਼ਤਮ ਹੋ ਚੁੱਕੀ ਸੀ। ਸਵੇਰ ਤੱਕ ਮੈਦਾਨ'ਚ ਰਹਿੰਦੇ ਤਾਂ ਨਤੀਜਾ ਕੁਝ ਹੋਰ ਹੋਣਾਂ ਸੀ। ਿੲਸ ਲੜਾੲੀ'ਚ ਸਰ ਜਾਨ ਮੈਕਾਸਕਿਲ, ਬ੍ਰਗੇਡੀਅਰ ਬੋਲਟਨ, ਸਰ ਰਾਬਰਟ ਸੇਲ ਸਮੇਤ 215 ਅੰਗਰੇਜ਼ ਫੌਜ ਦੇ ਸਿਪਾਹੀ ਮਾਰੇ ਅਤੇ 657 ਬੁਰੀ ਤਰਾਂ ਫੱਟੜ ਹੋਏ। ਇਸ ਲੜਾਈ'ਚ ਐਨੇ ਨੁਕਸਾਨ ਤੋਂ ਬਾਅਦ ਜਨਰਲ ਗੱਫ਼ ਦੀ ਕਾਫ਼ੀ ਅਲੋਚਨਾ ਹੋਈ। ਦੂਜੇ ਪਾਸੇ ਕਰੀਬ ਐਨਾ ਕੁ ਨੁਕਸਾਨ ਹੀ ਖਾਲਸਾ ਫੌਜ ਦਾ ਹੋਇਆ। ਇਸ ਲੜਾਈ ਨੇ ਖਾਲਸਾ ਫੌਜ ਦੀ ਕਾਬਲੀਅਤ ਅਤੇ ਸੂਰਵੀਰਤਾ ਸਾਬਤ ਕਰ ਦਿੱਤੀ। ਜੇਕਰ ਫੌਜ ਦੇ ਜਰਨੈਲ ਗ਼ਦਾਰ ਡੋਗਰੇ ਵਿਕੇ ਨਾ ਹੁੰਦੇ ਤਾਂ ਯਕੀਨਨ ਅੰਗਰੇਜ਼ ਮੁਦਕੀ ਦਾ ਮੈਦਾਨ ਛੱਡ ਕੇ ਭੱਜਦੇ ਅਤੇ ਮੁੜ ਸਿੱਖਾਂ ਵੱਲ ਮੂੰਹ ਨਾ ਕਰਦੇ।

Comments


bottom of page