top of page

ਗੁਰੂ ਘਰਾਂ ਦੀਆਂ ਸਟੇਜ਼ਾ ਤੋ ਜ਼ਾਲਮ ਤੇ ਕਾਤਲ ਹਾਕਮਾ ਨਾਲ ਸਾਂਝ-ਪਿਆਲੀ ਰੱਖਣ ਵਾਲੀ ਕਮੇਟੀ ਸਿੱਖ ਕੌਮ ਨੂੰ ਪ੍ਰਵਾਨ ਨਹੀ

ਡੈਲਟਾ - ਖਾਲਿਸਤਾਨ ਬਿਊਰੋ -ਅੱਜ ਸਿੱਖ ਕੌਮ ਨੂੰ ਲੋੜ ਹੈ ਕਿ ਸੰਸਾਰ ਭਰ ਦੇ ਗੁਰੂ ਘਰਾ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਸਿੱਖੀ ਸਿਧਾਂਤਾ ਨੂੰ ਪਿਆਰ,ਸਤਿਕਾਰ ਕਰਨ ਵਾਲੇ, ਨਿੱਤਨੇਮੀ,ਜੀਵਨ ਵਾਲੇ ਸਿੱਖੀ ਸਿਧਾਂਤ ਉੱਤੇ ਡੱਟ ਕੇ ਪਹਿਰਾ ਦੇਣ ਵਾਲੇ ਗੁਰਸਿੱਖ ਪ੍ਰਬੰਧਕਾ ਦੀ, ਜਿਨ੍ਹਾਂ ਦੇ ਹਿਰਦੇ ਵਿੱਚੋਂ ਸਿੱਖ ਕੌਮ ਦੇ ਦਰਦ ਦੀ ਝਲਕ ਪੈਂਦੀ ਹੋਵੇ, ਕੌਮ ਦੀਆਂ ਭਾਵਨਾਵਾਂ ਦੀ ਕਦਰ ਅਤੇ ਸਮਝ ਹੋਵੇ, ਆਪਣੇ ਅਜ਼ਾਦ ਕੌਮੀ ਘਰ "ਖਾਲਸਾ ਰਾਜ" ਦੀ ਪ੍ਰਾਪਤੀ ਦੀ ਭੁੱਖ ਹੋਵੇ, ਅਤੇ ਬਾਗੀ ਜਾ ਬਾਦਸ਼ਾਹ ਦੇ ਸਿਧਾਂਤ ਦੀ ਪ੍ਰੋੜਤਾ ਕਰਨ ਵਾਲੇ ਅਤੇ ਜ਼ਬਰ-ਜੁਲਮ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਪ੍ਰਬੰਧਕ ਚਾਹੀਦੇ ਹਨ। ਇੰਨਾਂ ਵਿਚਾਰਾ ਦਾ ਪ੍ਰਗਟਾਵਾ ਡੈਲਟਾ ਬੀ ਸੀ ਤੋਂ ਗੁਰੂ ਨਾਨਕ ਸਿੱਖ ਗੁਰਦਵਾਰਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੇ ਇਟਲੀ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਰਾਜਦੂਤ ਨੂੰ ਸਨਮਾਨ ਦੇਣ ਦੇ ਵਿਰੋਧ ਵਿੱਚ ਆਖੇ।


ਭਾਈ ਨਿੱਝਰ ਨੇ ਕਿਹਾ ਕਿ ਇੱਟਲੀ ਦੇ ਗੁਰਦੁਆਰਾ ਸਿੰਘ ਸਭਾ ਬੋਰਗੋਹਰਮਾਦਾ (ਲਾਤੀਨਾ) ਦੀ ਸਟੇਜ਼ ਤੋਂ ਭਾਰਤੀ ਅੰਬੈਸੀ ਦੇ ਕਰਿੰਦੇ ਨੂੰ ਬੋਲਣ ਦੇਣਾ ਜ਼ਾਲਮ ਤੇ ਕਾਤਲ ਹਾਕਮਾਂ ਦੀ ਗੁਲਾਮੀ ਕਰਨ ਵਾਲੇ ਕਿਸੇ ਵੀ ਗੁਰੂ ਘਰ ਦੇ ਪ੍ਰਬੰਧਕ ਸਿੱਖ ਸੰਗਤ ਨੂੰ ਪ੍ਰਵਾਨ ਨਹੀਂ ਹਨ।

ਸਾਡੀ ਸਿੱਖ ਸੰਗਤ ਨੂੰ ਪੁਰਜੋਰ ਅਪੀਲ ਹੈ ਕਿ ਇਹੋ-ਜਹੇ ਭੇਖੀ ਤੇ ਪੰਥ ਦੋਖੀ ਬਹਿਰੂਪੀਏ ਕਮੇਟੀ ਮੈਂਬਰਾਂ ਕੋਲੋ ਗੁਰੂ ਘਰ ਦੇ ਪ੍ਰਬੰਧ ਲੈ ਕੇ ਕਿਸੇ ਯੋਗ ਅਤੇ ਸੁਲਜੇ ਹੋਏ ਸਿੱਖੀ ਨੂੰ ਪ੍ਰਣਾਏ ਹੋਏ ਗੁਰਸਿੱਖਾਂ ਨੂੰ ਸੋਂਪ ਦੇਣੇ ਚਾਹੀਦੇ ਹਨ।

ਦੁਨੀਆਂ ਭਰ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਗੁਰੂ ਪਿਆਰੀ ਸਿੱਖ ਸੰਗਤ ਨੂੰ ਸਾਡੀ ਨਿਮਰਤਾ ਸਹਿਤ ਅਪੀਲ ਹੈ ਕਿ ਉਹ ਕਿਸੇ ਵੀ ਭਾਰਤੀ ਅੰਬੈਸੀ ਦੇ ਕਰਿੰਦਿਆ ਅਤੇ ਪੰਜਾਬ ਅਤੇ ਭਾਰਤ ਦੇ ਕਰੱਪਟ ਲੀਡਰਾਂ ਨੂੰ ਕਿਸੇ ਵੀ ਸਟੇਜ਼ ਤੇ ਚੜਣ ਨਾ ਦੇਣ ਜਿਹੜੇ ਪੰਜਾਬ-ਪੰਜਾਬੀ-ਪੰਜਾਬੀਅਤ, ਕਿਸਾਨਾ ਅਤੇ ਮਨੁੱਖਤਾ ਦੇ ਦੁਸ਼ਮਣ ਅਤੇ ਜ਼ਾਲਮ ਤੇ ਕਾਤਲ ਹਾਕਮਾ ਦੇ ਮਿੱਤਰ ਹਨ ਉਹ ਕਿਸੇ ਦੇ ਸਕੇ ਨਹੀ ਹੋ ਸਕਦੇ।

ความคิดเห็น


bottom of page