top of page

ਚੰਦੂ-ਗੰਗੂ ਦੇ ਵਾਰਿਸਾ ਦੇ ਰਾਜ ਵਿਚ ਸਿੱਖ, ਸਿੱਖੀ ਅਤੇ ਘੱਟਗਿਣਤੀ ਲੋਕ ਸੁਰੱਖਿਅਤ ਨਹੀ - ਹਰਦੀਪ ਸਿੰਘ ਨਿੱਜਰ



ਡੈਲਟਾ ਕਨੇਡਾ - ਖਾਲਿਸਤਾਨ ਬਿਊਰੋ - ਚੰਦੂ-ਗੰਗੂ ਦੇ ਵਾਰਿਸ ਭਾਰਤੀ ਬ੍ਰਹਮਣਵਾਦੀ ਸਰਕਾਰੀ ਏਜੰਸੀਆਂ ਵੱਲੋਂ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਅਣਭੋਲ ਸਿੱਖ ਬੇਅਦਬੀ ਦੇ ਕਾਰਨਾਂ ਦੇ ਮੁੱਢ ਅਤੇ ਸਾਜਿਸ਼ ਨੂੰ ਸਮਝਣ ਦੀ ਬਜਾਏ ਉਹਨਾ ਜਾਲਮ ਤੇ ਦੋਸ਼ੀ ਸਰਕਾਰਾਂ ਕੋਲੋ ਹੀ ਇਨਸਾਫ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਇੰਨਾਂ ਵਿਚਾਰਾ ਦਾ ਪ੍ਰਗਟਾਵਾ ਗੁਰੂ ਨਾਨਕ ਗੁਰਦਵਾਰਾ ਡੈਲਟਾ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਨੇ ਆਖੇ।

ਭਾਈ ਨਿੱਜਰ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀਆਂ ਸਰਕਾਰਾਂ ਆਪਣੇ ਰਾਜ-ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨਹੀ ਰੁਕਵਾ ਸਕਦੀਆਂ ਕੀ ਉਹ ਸਿੱਖਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਸਕਦੀਆਂ ਹਨ...?

ਉਨਾ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਸਮੇ ਤੋ ਹੀ ਬ੍ਰਹਮਣਵਾਦੀ ਹਕੂਮਤਾ ਦੇ ਅੰਦਰ ਸਿੱਖਾਂ ਪ੍ਰਤੀ ਨਫਰਤ ਅਤੇ ਈਰਖਾ ਭਰੀ ਹੋਈ ਹੈ। ਅਸਲ ਵਿਚ ਜਿਹੜੇ ਜਬਰ-ਜੁਲਮ ਮੁਗਲ ਹਕੂਮਤ ਵਲੋ ਬ੍ਰਹਮਵਾਦੀਆਂ ਉਤੇ ਕੀਤੇ ਗਏ ਸਨ ਅੱਜ ਉਸੇ ਤਰਾਂ ਦੇ ਜਬਰ-ਜੁਲਮ ਬ੍ਰਹਮਵਾਦੀ ਹਕੂਮਤ ਸਿੱਖਾਂ ਉਤੇ ਕਰ ਰਹੀ ਹੈ। ਭਾਈ ਨਿੱਜਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਧਰਮ ਨੂੰ ਬਚਾਉਣ ਲਈ ਅਸੀਂ ਕੁਰਬਾਨੀਆਂ ਕੀਤੀਆਂ,ਜਿਨ੍ਹਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਅਸੀਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਛੁਡਾ ਕੇ ਲਿਆਉਂਦੇ ਰਹੇ ਇਨ੍ਹਾਂ ਲੋਕਾਂ ਦੇ ਦੁੱਖਾਂ ਨੂੰ ਵੰਡਾਉਣ ਦੇ ਲਈ ਅਸੀਂ ਆਪਣਾ ਖ਼ੂਨ ਵਹਾੳਂਦੇ ਰਹੇ; ਅੱਜ ਸਾਨੂੰ ਗੁਲਾਮ, ਖੁਆਰ ਤੇ ਕਤਲ ਵੀ ਉਹੀ ਕਰ ਰਹੇ ਹਨ।

ਦਿੱਲੀ ਦੀ ਸਾਡੇ ਨਾਲ ਪੁਰਾਣੀ ਦੁਸ਼ਮਣੀ ਹੈ ਹਰੇਕ ਰਾਜਾ, ਮਹਾਰਾਜਾ ਰਣਜੀਤ ਸਿੰਘ ਨਹੀਂ ਹੁੰਦਾ, ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਹਿੰਦੂ ਤੇ ਮੁਸਲਮਾਨਾਂ ਦੇ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦਾ ਸੀ ਅਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਆਪਣੀਆਂ ਫੌਜਾਂ ਨੂੰ ਵਿਸ਼ੇਸ਼ ਰੂਪ ਵਿੱਚ ਇਹ ਹੁਕਮ ਸੀ ਕੀ ਉਹ ਵੈਰੀ ਦੇ ਧਾਰਮਿਕ ਅਸਥਾਨਾਂ ਧਾਰਮਕ ਗ੍ਰੰਥਾਂ ਅਤੇ ਔਰਤਾਂ ਦੀ ਬੇਪਤੀ ਨਾ ਕਰਨ। ਦੁਸ਼ਮਣ ਦੇ ਇਲਾਕੇ ਵਿਚ ਬਣੀਆਂ ਹੋਈਆਂ ਲਾਇਬਰੇਰੀਆਂ ਨੂੰ ਹਮਲੇ ਸਮੇਂ ਆਂਚ ਨਾ ਆਉਣ ਦਿੱਤੀ ਜਾਵੇ। ਸਰਬਤ ਦੇ ਭਲੇ ਵਾਲੇ ਖਾਲਸੇ ਦੇ ਰਾਜ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਅਤੇ ਸਾਰੇ ਧਰਮਾਂ ਦੇ ਲੋਕ ਸੁਰੱਖਿਅਤ ਰਹਿ ਸਕਦੇ ਹਨ।


bottom of page