ਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ

ਕਨੇਡਾ - ਖਾਲਿਸਤਾਨ ਬਿਊਰੋ- ਕਿਰਤੀ ਸਿੱਖ ਕਿਸਾਨਾਂ ਵੱਲੋਂ ਆਪਣੇ ਖ਼ੂਨ ਪਸੀਨੇ ਦੀ ਹੱਡ- ਤੋੜਵੀਂ ਮਿਹਨਤ ਨਾਲ ਹਾਸਲ ਕੀਤੀ ਜ਼ਮੀਨ ਉੱਤੇ ਬਿਪਰਵਾਦੀ ਹਕੂਮਤ ਕਬਜ਼ਾ ਕਰਨਾ ਚਾਹੁੰਦੀ ਹੈ। ਇੰਨਾਂ ਵਿਚਾਰਾ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਝਰ ਨੇ ਆਖੇ।


ਭਾਈ ਨਿੱਜਰ ਨੇ ਕਿਹਾ ਭਾਰਤੀ ਬਿਪਰਵਾਦੀ ਹਕੂਮਤ ਪੰਜਾਬ ਦੇ ਕਿਸਾਨਾਂ ਨੂੰ ਮੰਗਤੇ ਅਤੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ,ਅਤੇ ਭਾਰਤ ਵਿੱਚ ਅਣਐਲਾਨੇ ਤੌਰ ਤੇ ਹਿੰਦੂ ਰਾਸ਼ਟਰ ਰਾਜ ਕਰ ਰਿਹਾ ਹੈ, ਦਿੱਲੀ ਤਖ਼ਤ ਤੇ ਬੈਠਾ ਬਿਪਰ ਪੰਜਾਬ ਦੇ ਕਿਸਾਨਾਂ ਨੂੰ ਘਸਿਆਰੇ ਬਣਾਉਣ ਲਈ ਆਪਣੀ ਮਨਮਰਜ਼ੀ ਦੇ ਖੇਤੀ ਆਰਡੀਨੈਂਸ ਵਰਗੇ ਕਾਲ਼ੇ ਕਾਨੂੰਨ ਬਣਾ ਰਿਹਾ ਹੈ।

ਪੰਜਾਬ ਦੇ ਕਿਰਤੀ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਸੜਕਾਂ ਤੇ ਨਿੱਤਰਨਾ ਚੰਗੀ ਗੱਲ ਹੈ,ਪਰ ਇਹ ਕਾਫ਼ੀ ਨਹੀਂ ਹੈ, ਕਿਉਂਕਿ ਇਨ੍ਹਾਂ ਸਾਰਿਆਂ ਮਸਲਿਆਂ ਦਾ ਹੱਲ ਪੰਜਾਬ ਦੀ ਆਜ਼ਾਦੀ ਹੈ ਜਿੰਨਾ ਚਿਰ ਅਸੀਂ ਆਪਣਾ ਰਾਜ ਭਾਗ ਕਾਇਮ ਨਹੀਂ ਕਰ ਲੈਂਦੇ ਉਨ੍ਹਾਂ ਚਿਰ ਸਾਨੂੰ ਆਏ ਦਿਨ ਇਹੋ ਜਿਹੇ ਕਾਲੇ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ,ਜਿਸ ਕਰਕੇ ਸਾਨੂੰ ਬਿਪਰਵਾਦੀ ਹਕੂਮਤ ਦੇ ਪੰਜਾਬ ਵਿਰੋਧੀ ਇੱਕ-ਇੱਕ ਮਸਲਿਆਂ ਦੇ ਖਿਲਾਫ ਵਾਰ-ਵਾਰ ਸੜਕਾਂ ਤੇ ਉੱਤਰਨ ਨਾਲੋਂ ਸਾਨੂੰ ਸਦੀਵੀ ਹੱਲ ਅਤੇ ਸਰਬੱਤ ਦੇ ਭੱਲੇ ਲਈ ਪੰਜਾਬ ਦੀ ਆਜ਼ਾਦੀ ਲਈ ਸੜਕਾਂ ਤੇ ਉਤਰ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਰਾਜ ਭਾਗ ਦੇ ਵਿੱਚ ਸਰਬੱਤ ਦਾ ਭਲਾ ਅਤੇ ਹੱਲ ਕਰ ਸਕੀਏ।

Drop Me a Line, Let Me Know What You Think

© 2023 by Train of Thoughts. Proudly created with Wix.com