top of page

ਖਾਲਸਾ ਅੰਦਰੂਨੀ ਤੌਰ ਤੇ ਜਨਮ ਤੋਂ ਹੀ ਅਜ਼ਾਦ ਬਿਰਤੀ ਦਾ ਮਾਲਕ - ਹਰਦੀਪ ਸਿੰਘ ਨਿੱਝਰ


ਡੈਲਟਾ - ਖਾਲਿਸਤਾਨ ਬਿਊਰੋ - ਬੇਸ਼ੱਕ ਭਾਰਤੀ ਹਕੂਮਤ ਨੇ ਸਿੱਖ ਨੌਜਵਾਨਾਂ 'ਚ ਆਜ਼ਾਦੀ ਦੀ ਚੰਗਿਆੜੀ ਬੁਝਾਉਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ।

ਪਰ ਸਿੱਖ ਨੌਜਵਾਨਾਂ ਦੇ ਸੀਨੇ ਅੰਦਰ ਲਟ-ਲਟ ਕਰਕੇ ਬਲ਼ ਰਹੀ ਆਜ਼ਾਦੀ ਦੀ ਚੰਗਿਆੜੀ ਭਾਂਬੜ ਬਣਦੀ ਜਾ ਰਹੀ ਹੈ।


ਖਾਲਸਾ ਅੰਦਰੂਨੀ ਤੌਰ ਤੇ ਅਜ਼ਾਦ ਬਿਰਤੀ ਦਾ ਮਾਲਕ ਹੁੰਦਾ ਹੈ, ਅਤੇ ਇਹ ਬਾਹਰੀ ਤੌਰ ਤੇ ਵੀ ਅਜ਼ਾਦੀ ਲਈ ਜੂਝਦਾ ਰਹਿੰਦਾ ਹੈ,ਖਾਲਸੇ ਨੇ ਸਮੇਂ-ਸਮੇਂ ਮੁਤਾਬਿਕ ਜਾਬਰ ਸਰਕਾਰਾਂ ਤੋਂ ਬਾਗੀ ਹੋ ਕੇ ਜੀਵਨ ਗੁਜ਼ਾਰਿਆ ਹੈ, ਬੇਸ਼ਕ ਅਜ਼ਾਦੀ ਖਾਤਰ ਅਨੇਕਾਂ ਤਸੀਹੇ ਝੱਲਣੇ ਪੈਣ ਅਤੇ ਕੁਰਬਾਨੀਆਂ ਦੇਣੀਆਂ ਪੈਣ। ਪਰ ਹਕੂਮਤਾ ਖਾਲਸੇ ਦੀ ਅਜ਼ਾਦ ਸੋਚ ਅਤੇ ਅਜ਼ਾਦ ਸਪਿਰਿਟ ਨੂੰ ਲੱਖਾਂ ਯਤਨਾ ਦੇ ਬਾਵਯੂਦ ਵੀ ਖਤਮ ਨਹੀ ਕਰ ਸਕੀਆਂ।

ਸਾਡਾ ਨਿਸ਼ਾਨਾ ਪੰਜਾਬ ਦੀ ਸੂਬੇਦਾਰੀ ਨਹੀ, ਪੰਜਾਬ ਦੀ ਅਜ਼ਾਦੀ ਹੈ, ਸਾਡਾ ਸਿਰ ਅਕਾਲ ਤਖਤ ਸਾਹਿਬ ਅੱਗੇ ਝੁਕਦਾ ਹੈ, ਦਿੱਲੀ ਵਰਗੇ ਕਿਸੇ ਦੁੰਨਿਆਵੀ ਤਖਤ ਅੱਗੇ ਨਹੀ।

ਸਾਡੀ ਸਿੱਖ ਕੌਮ ਨੂੰ ਅਪੀਲ ਹੈ ਕਿ ਪੰਜਾਬ ਦੀ ਅਜ਼ਾਦੀ ਲਈ ਵੱਧ ਤੋ ਵੱਧ ਵੋਟਾਂ ਦੀ ਰਜਿਸ਼ਟ੍ਰੇਸ਼ਨ ਕਰਵਾ ਕੇ ਰੈਫਰੈਂਡਮ 2020 ਨੂੰ ਕਾਮਯਾਬ ਬਣਾਉ।

Comentários


bottom of page