ਡੈਲਟਾ - ਖਾਲਿਸਤਾਨ ਬਿਊਰੋ - ਭਾਰਤੀ ਬ੍ਰਹਮਣਵਾਦੀ ਦੀ ਸ਼ੁਰੂ ਤੋਂ ਰਵਾਇਤ ਰਹੀ ਹੈ ਕਿ ਉਹ ਕਿਰਤ ਕਰਨ ਵਿੱਚ ਨਹੀਂ ਸਗੋਂ ਚਲਾਕੀ ਨਾਲ ਕਿਸੇ ਦੀ ਕਿਰਤ ਖਾਣ ਵਿੱਚ ਵਿਸ਼ਵਾਸ ਰੱਖਦੇ ਹਨ। ਇੰਨਾਂ ਵਿਚਾਰਾ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਨੇ ਆਖੇ। ਉਨਾ ਕਿਹਾ ਕਿ ਭਾਰਤੀ ਬ੍ਰਹਮਣਵਾਦ ਦੀ ਇਸ ਰਵਾਇਤ ਨੂੰ ਤੋੜਨ ਲਈ ਸਰਬੱਤ ਦੇ ਭਲੇ ਲਈ ਖ਼ਾਲਸਾ ਰਾਜ ਦਾ ਲਿਆਉਣਾ ਜ਼ਰੂਰੀ ਹੈ।
ਭਾਈ ਨਿੱਜਰ ਨੇ ਕਿਹਾ ਦੇਸ਼ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਸਾਥ- ਸਹਿਯੋਗ ਅਤੇ ਹਾਅ ਦਾ ਨਾਅਰਾ ਮਾਰਨ ਲਈ ਹਰ ਸਮੇ ਨਾਲ ਖੜੇ ਹਾਂ। ਉਨਾ ਕਨੇਡਾ ਵਸਦੇ ਸਮੂਹ ਪੰਜਾਬੀਆਂ ਨੂੰ ਪੁਰ-ਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਸਮੂਹ ਪੰਜਾਬੀਆਂ ਨੂੰ ਗੁਰੁ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਸੀਨੀਅਰ ਸੈਂਟਰ ਦੇ ਸਾਹਮਣੇ ਗਰਾਉਂਡ ਵਿੱਚ 4 ਅਕਤੂਬਰ 2020 ਦਿਨ ਐਤਵਾਰ ਨੂੰ ਦੁਪਿਹਰ 1 ਤੋਂ 3 ਵਜੇ ਤੱਕ ਪਹੁੰਚਣ ਲਈ ਪੁਰਜ਼ੋਰ ਅਪੀਲ ਕੀਤੀ ਗਈ ਹੈ।
Comments