ਦਿੱਲੀ ਪੁਲਿਸ ਨੇ ਪੱਤਰਕਾਰ ਮਨਦੀਪ ਪੂਨੀਆ ਨੂੰ ਕੀਤਾ ਗ੍ਰਿਫਤਾਰ


ਭਾਜਪਾ/ਆਰ ਐਸ ਐਸ ਦੀਆਂ ਸਾਜਿਸ਼ਾਂ ਨੂੰ ਕਰ ਰਿਹਾ ਸੀ ਬੇਪਰਦ!


ਦਿੱਲੀ -ਖਾਲਿਸਤਾਨ ਬਿਊਰੋ-ਮਨਦੀਪ ਪੂਨੀਆ ਸਿੰਘੂ ਮੋਰਚੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਕੋਲ ਰਿਪੋਰਟਿੰਗ ਕਰ ਰਿਹਾ ਸੀ ਜਦੋਂ ਦਿੱਲੀ ਪੁਲਿਸ ਨੇ ਧੱਕੇ ਨਾਲ਼ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਵੇਲ਼ੇ ਉਸ ਨੂੰ ਅਲੀਪੁਰ ਪੁਲਸ ਠਾਣੇ ਵਿੱਚ ਲਿਜਾਇਆ ਗਿਆ ਹੈ । ਮਨਦੀਪ ਨੇ ਕੱਲ੍ਹ ਸਿੰਘੂ ਸਟੇਜ 'ਤੇ ਹੋਏ ਹਮਲੇ ਵਿੱਚ ਸ਼ਾਮਲ ਭਾਜਪਾ/ਆਰ ਐਸ ਐਸ ਦੇ ਗੁੰਡਿਆਂ ਨੂੰ ਨੰਗਿਆਂ ਕੀਤਾ ਸੀ (ਵੇਖੋ ਵੀਡੀਓ ਦੀ ਤੰਦ ਟਿੱਪਣੀਆਂ ਵਿੱਚ) ।ਅਸੀ ਪੱਤਰਕਾਰ ਮਨਦੀਪ ਪੂਨੀਆ ਦੀ ਗ੍ਰਿਫਤਾਰੀ ਦੀ ਨਿਖੇਧੀ ਕਰਦੇ ਹਾਂ ਅਤੇ ਉਸਦੀ ਰਿਹਾਈ ਦੀ ਮੰਗ ਕਰਦੇ ਹਾਂ।


ਅਸੀਂ ਸਾਰੇ ਦੋਸਤਾਂ ਨੂੰ ਅਪੀਲ ਕਰਦੇ ਹਾਂ ਕਿ ਪੋਸਟ ਨੂੰ ਵੱਧ ਤੋਂ ਵੱਧ ਸਾਂਝੀ ਕਰਕੇ ਆਵਾਜ਼ ਬੁਲੰਦ ਕਰੋ।