top of page

ਲੰਡਨ ‘ਚ ਜੂਨ 84 ਦੇ ਘੁੱਲੂਘਾਰੇ ਦੀ 39 ਵੀਂ ਯਾਦ ਵਿੱਚ ਭਾਰੀ ਰੋਸ ਮੁਜ਼ਾਹਰਾ ਅਤੇ ਸ਼ਰਧਾਂਜਲੀ ਸਮਾਗਮ

ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ


ਸਿੱਖ ਬੱਚੇ ਅੰਮ੍ਰਿਤ ਛਕ ਤਿਆਰ ਬਰ ਤਿਆਰ ਹੋਣ - ਪ੍ਰਧਾਨ ਮੰਤਰੀ ਜਲਾਵਤਨ ਸਰਕਾਰ


ਲੰਡਨ  - ਏਜੰਸੀਆ - ਜੂਨ 1984 ਦੇ ਯੂ.ਕੇ ਦੀਆਂਸਿੱਖ ਸੰਗਤਾਂ ਵੱਲੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹੋਏਫ਼ੌਜੀ ਹਮਲੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ  ਵਿੱਚ ਲੰਡਨ ਵਿੱਚਸ਼ਰਧਾਂਜਲੀ ਸਮਾਗਮ ਅਤੇ ਭਾਰਤ ਖ਼ਿਲਾਫ਼ ਭਾਰੀ ਰੋਸ ਮੁਜ਼ਾਹਰਾਕੀਤਾ ਗਿਆ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਤੇ

ਯੂ ਕੇ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਹਜ਼ਾਰਾਂ ਸਿੱਖ ਦਰਬਾਰ ਸਾਹਿਬ ਸਮੂਹਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕਰਨ ਪਹੁੰਚੇ।

ਰੋਸ ਮੁਜ਼ਾਹਰਾ ਲੰਡਨ ਦੇ ਹਾਇਡ ਪਾਰਕ ਤੋਂ ਪੰਜ ਪਿਆਰਿਆਂ ਦੀਅਗਵਾਈ ਹੇਠ ਸੁਰੂ ਹੋਇਆ ਤੇ ਲੰਡਨ ਦੀਆਂ ਵੱਖ ਵੱਖ ਸੜਕਾਂ ਤੋਂਹੁੰਦਾ ਹੋਇਆ ਟ੍ਰੈਫਲਗਰ ਸੂਕੈਅਰ ਜਾ ਸਮਾਪਤੀ ਦੀ ਅਰਦਾਸ ਤੋਂਬਾਦ ਸਮਾਪਤ ਹੋਇਆ।

ਹਾਇਡ ਪਾਰਕ ਵਿੱਚ ਆਰਜ਼ੀ ਸਟੇਜ ਤੇ ਟ੍ਰੈਫਲਗਰ ਸੂਕੈਅਰ ਵਿੱਚਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਜੂਨ 84 ਦੇ ਘੁੱਲੂਘਾਰੇ ਦੌਰਾਨਸਮੂਹ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤ ਵਿੱਚਘੱਟ ਗਿਣਤੀ ਕੋਮਾਂ ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਇੱਕਜੁੱਟਤਾ ਦਾਪ੍ਰਗਟਾਵਾ ਕਰਦਿਆ ਸਖ਼ਤ ਨਿਖੇਧੀ ਕੀਤੀ ਗਈ ਅਤੇ ਭਾਰਤ ਦੀਆਂਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿੱਚ ਚੱਲਰਹੇ ਮੋਰਚੇ ਦੀ ਪੂਰਨ ਹਮਾਇਤ ਕੀਤੀ ਗਈ। ਸਮਾਗਮ ਵਿੱਚਪਾਕਿਸਤਾਨ ਵਿੱਚ ਸ਼ਹੀਦ ਹੋਏ ਭਾਈ ਪਰਮਜੀਤ ਸਿੰਘ ਪੰਜਵੜ ਨੂੰਸਿੱਖ ਜਰਨੈਲ ਹਰੀ ਸਿੰਘ ਨਲਵਾ ਐਵਾਰਡ ਦੀ ਖਾਲਿਸਤਾਨਜ਼ਿੰਦਾਬਾਦ ਦੇ ਨਾਅਰੇ ਲਾ ਕੇ ਪ੍ਰੜੋਤਾ ਕੀਤੀ ਗਈ।  ਰੋਸ ਮਾਰਚ ਵਿੱਚਸਾਊਥਾਲ, ਹੇਜ਼, ਹੰਸਲੋ, ਸਲੋਹ, ਬਰਮਿੰਘਮ, ਰੈਡਿਗ, ਕਵੈਂਟਰੀ, ਗਲਾਸਗੋ, ਸਕਾਟਲੈਂਡ, ਵੂਲਵਰਹੈਪਟਨ, ਲੂਟਨ, ਨੋਰਵਿੱਚ, ਇੰਲਫੋਰਡ ਆਦਿ ਸ਼ਹਿਰਾਂ ਤੋਂ ਗੁਰਦਵਾਰਾ ਪ੍ਰਬੰਧਕਾਂ ਦੇ ਵੱਡੇ ਸਹਿਯੋਗਨਾਲ ਹਜ਼ਾਰਾਂ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ।

ਇਸ ਮੋਕੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੁਰਰਹੀਆਂ ਸਨ ਤੇ ਨੋਜਵਾਨਾਂ ਵੱਲੋਂ ਹੱਥਾਂ ਵਿੱਚ ਕੇਸਰੀ ਨਿਸ਼ਾਨ, ਖਾਲਿਸਤਾਨ ਝੰਡੇ ਤੇ 


ਖਾਲਿਸਤਾਨ ਜ਼ਿੰਦਾਬਾਦ, ਜਗਤਾਰ ਸਿੰਘ ਤਾਰਾ, ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ।ਨੋਜਵਾਨਾਂ ਵੱਲੋਂ ਭਾਰਤ ਸਰਕਾਰ ਵੱਲੋਂ ਐਨ ਆਈ ਏ ਲਾ ਕੇ ਗ੍ਰਿਫਤਾਰਕੀਤੇ  ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਵੱਡੇ ਵੱਡੇਬੈਨਰ ਚੁੱਕੇ ਸਨ।  ਇਸ ਮੌਕੇ ਫਰੀਡੈਮ ਆਫ਼ ਈਰਾਨ ਦੇ ਕਾਰਕੁੰਨ ਨੇਵੀ ਵੱਡੀ ਪੱਧਰ ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇਕੋਆਡੀਨੇਟਰ ਸ ਜੋਗਾ ਸਿੰਘ, ਸ ਕੁਲਦੀਪ ਸਿੰਘ ਚਹੇੜੂ, ਸਲਵਸ਼ਿੰਦਰ ਸਿੰਘ ਡੱਲੇਵਾਲ੍ਹ,  ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀਗੁਰਮੇਜ ਸਿੰਘ ਗਿੱਲ, ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰਭਾਈ ਤਰਸੇਮ ਸਿੰਘ ਦਿਉਲ, ਭਾਈ ਜਗਵਿੰਦਰ ਸਿੰਘ, ਭਾਈਮਨਜੀਤ ਸਿੰਘ ਬਰਮਿੰਘਮ, ਭਾਈ ਬਲਵਿੰਦਰ ਸਿੰਘ, ਭਾਈ ਬਲਦੇਵਸਿੰਘ ਡਰਟ ਫੋਰਡ, ਸਿੱਖ ਫੈਡਰੇਸਨ ਦੇ ਚੈਅਰਮੈਨ ਸ ਅਮਰੀਕ ਸਿੰਘਗਿੱਲ, ਸ ਕੁਲਵੰਤ ਸਿੰਘ ਮੁਠੱਡਾ, ਸ ਬਲਵਿੰਦਰ ਸਿੰਘ ਢਿੱਲੋਂ, ਸਦਵਿੰਦਰਜੀਤ ਸਿੰਘ,

ਬੀਬੀ ਕਮਲਜੀਤ ਕੋਰ, ਸ ਜਸਪਾਲ ਸਿੰਘ ਸਲੋਹ, ਸ ਬਲਬੀਰ ਸਿੰਘਬਰਮਿੰਘਮ, ਸ ਰਣਧੀਰ ਸਿੰਘ , ਸ ਸੂਬਾ ਸਿੰਘ, ਮਨਪ੍ਰੀਤ ਸਿੰਘਖ਼ਾਲਸਾ ਆਦਿ ਨੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਗਈ।

Comments


bottom of page