ਸਲੋਹ ਵਿਖੇ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ, ਖਾਲਸਾ ਰਾਜ ਦੇ ਨਾਅਰਿਆਂ ਨਾਲ ਗੂੰਜਿਆ ਅੰਬਰ
- 1 day ago
- 2 min read
ਖਾਲਿਸਤਾਨ ਸਾਡਾ ਸੁਪਨਾ ਨਹੀਂ ਸਾਡਾ ਹੱਕ ਹੈ - ਸਿੱਖ ਸੰਗਤ

ਸਲੋਹ- ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਤੇ ਗੁਰੂਦੁਆਰਾ ਰਾਮਗੜ੍ਹੀਆ ਸਭਾ ਦੇ ਸਾਂਝੇ ਯਤਨਾਂ ਨਾਲ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ’ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਉਪਰੰਤ ਸਿੰਘ ਸਭਾ ਸਪੋਰਟਸ ਸੇਟਰ ਵਿੱਚ ਵਿਸ਼ਾਲ ਵਿਸਾਖੀ ਸਮਾਗਮ ਕਰਵਾਏ ਗਏ।

ਨਗਰ ਕੀਰਤਨ ਗੁਰੂਦੁਆਰਾ ਰਾਮਗੜ੍ਹੀਆ ਸਭਾ ਤੋ ਸ਼ੁਰੂ ਹੋਇਆ। ਸਭਾ ਦੇ ਮੁੱਖ ਗ੍ਰੰਥੀ ਭਾਈ ਜਗਮਿੱਠਾ ਸਿੰਘ ਨੇ ਨਗਰ ਕੀਰਤਨ ਦੀ ਆਰੰਭਤਾ ਤੇ ਸਿੱਖ ਰਾਜ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਗਈ । ਸੁੰਦਰ ਟਰੱਕ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ , ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਦੀ ਅਗਵਾਈ ਕਰ ਰਹੇ ਸਨ। ਗਤਕਾ ਪਾਰਟੀ ਨੇ ਵੱਖ-ਵੱਖ ਜੁੱਧ ਕਲਾਵਾਂ ਦਾ ਪ੍ਰਦਰਸ਼ਨ ਕਰਕੇ ਸੰਗਤ ਨੂੰ ਮੋਹ ਲਿਆ। ਨਗਰ ਕੀਰਤਨ ਦੇ ਰਾਹਾਂ ਵਿੱਚ ਨਗਾਰੇ ਵੱਜਦੇ ਰਹੇ ਤੇ ਵਿਸ਼ੇਸ਼ ਤੌਰ ਤੇ ਖਾਲਿਸਤਾਨ ਦੇ ਝੰਡਿਆਂ ਨਾਲ ਇਲਾਕਾ ਰੁਸ਼ਨਾਇਆ ਗਿਆ ਸੀ ਤੇ ਸਿੱਖਸ਼ ਫਾਰ ਜਸਟਿਸ ਦੇ ਕਾਰਕੁਨ ਸ ਮੰਗਲ ਸਿੰਘ ਦੀ ਅਗਵਾਈ ਵਿੱਚ ਰੈਫਰੈਡਮ ਦਾ ਪ੍ਰਚਾਰ ਕਰ ਰਹੇ ਸਨ।
ਵਿਦੇਸ਼ੀ ਧਰਤੀ ਉੱਤੇ ਜੰਮੇ ਬੱਚਿਆਂ ਨੇ ਸਿੱਖੀ ਪਹਿਰਾਵੇ ਪਹਿਨ ਕੇ “ਰਾਜ ਕਰੇਗਾ ਖਾਲਸਾ” ਦੇ ਨਾਅਰੇ ਲਗਾਏ। ਸਥਾਨਕ ਅਤੇ ਆਉਣ ਵਾਲੀਆਂ ਸੰਗਤਾਂ ਲਈ ਥਾ ਥਾ ਲੰਗਰ ਲਗਾਇਆ ਗਿਆ।
ਇਸ ਸਮਾਗਮ ਦੀ ਸਮਾਪਤੀ ਗੁਰੂ ਸਿੰਘ ਸਭਾ ਸਪੋਰਟ ਸੈਂਟਰ ਵਿੱਚ ਹੋਈ, ਜਿੱਥੇ ਵਿਸ਼ੇਸ਼ ਧਾਰਮਿਕ ਸਮਾਗਮ ਵਿਚ ਹਜ਼ਾਰਾਂ ਸਿੱਖਾਂ ਨੇ ਸ਼ਬਦ ਗੁਰੂ ਨੂੰ ਨਤਮਸਤਕ ਹੋਏ। ਦੋਵੇਂ ਪਰਬੰਧਕ ਕਮੇਟੀਆਂ ਵੱਲੋਂ ਪੂਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਗਮ ਸਜਾਉਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸੇਟਰ ਦੇ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਸਿੰਘ ਸਭਾ ਦੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ, ਢਾਡੀ ਜਥਾ ਰਾਗੀ ਸਿੰਘਾਂ, ਕਵੀਸ਼ਰੀਆਂ ਵੱਲੋ ਖ਼ਾਲਸਾ ਪ੍ਰਗਟ ਦਿਹਾੜੇ ਤੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਨਗਰ ਕੀਰਤਨ ਦੌਰਾਨ ਸਲੋਹ ਤੋਂ ਮੈਂਬਰ ਪਾਰਲੀਮੈਂਟ ਸ ਤਨਮਨਜੀਤ ਸਿੰਘ ਢੇਸੀ ਨੇ ਵਿਸਾਖੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ, ਸਮੂਹ ਜਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਐਮ ਪੀ ਢੇਸੀ ਨੇ ਖਾਲਸਾ ਸਾਜਨਾ ਦਿਵਸ ਦੀ ਯਾਦ ਨੂੰ ਤਾਜ਼ਾ ਕਰਦਿਆਂ, ਸਿੱਖ ਕੌਮ ਵੱਲੋਂ ਵਿਸ਼ਵ ਭਰ ਵਿੱਚ ਸਮੁੱਚੇ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ’ਤੇ ਸਿੱਖਸ ਫਾਰ ਜਸਟਿਸ ਦੇ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਭਾਗ ਲਿਆ। ਸਮੁੱਚੇ ਨਗਰ ਕੀਰਤਨ ਤੇ ਰਸਤਿਆ ਤੇ ਖਾਲਿਸਤਾਨ ਦੇ ਝੰਡੇ ਝੂਲਾ ਕੇ ਖਾਲਿਸਤਾਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਗਈ। ਬਹੁਤਾਤ ਸੰਗਤਾਂ ਨੇ ਕਿਹਾ ਕਿ ਖਾਲਿਸਤਾਨ ਸਾਡਾ ਸੁਪਨਾ ਨਹੀਂ ਸਾਡਾ ਹੱਕ ਹੈ। ਨਗਰ ਕੀਰਤਨ ਦੇ ਰਸਤੇ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨੌਜਵਾਨਾਂ ਵੱਲੋ ਗੰਨੇ ਦੇ ਰਸ, ਚਾਹ, ਪਕੋੜਿਆਂ, ਮੱਕੀ ਸਰੋਂ ਦੇ ਸਾਗ, ਫਰੂਟ ਚਾਟ ਦੇ ਲੰਗਰ ਲਾਏ ਗਏ ਸਨ। ਸਭਾ ਦੇ ਸ ਹਰਬੰਸ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਖਾਲਸਾ ਪਰਗਟ ਦਿਹਾੜੇ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਖ਼ਾਲਸਾ ਏਡ, ਭਾਈ ਬਚਿੱਤਰ ਸਿੰਘ ਗਤਕਾ ਅਖਾੜਾ, ਛਾਉਣੀ ਦਲ ਬਾਬਾ ਬਿਧੀ ਚੰਦ ਅਤੇ ਸੇਵਿੰਗ ਪੰਜਾਬ ਵੱਲੋਂ ਵੀ ਸਟਾਲ ਲਗਾਏ ਗਏ। ਸਭਾ ਦੇ ਸ. ਹਰਬੰਸ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਖ਼ਾਲਸਾ ਪ੍ਰਗਟ ਦਿਹਾੜੇ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਜੋਗਿੰਦਰ ਸਿੰਘ ਬੱਲ, ਸ ਬਲਜੀਤ ਸਿੰਘ, ਬੀਬੀ ਕਮਲਜੀਤ ਕੌਰ, ਸ ਬਲਜਿੰਦਰ ਸਿੰਘ ਜੌਹਲ, ਸ ਗੁਰਮੇਲ ਸਿੰਘ, ਕੌਂਸਲਰ ਹਰਜਿੰਦਰ ਸਿੰਘ ਗਹੀਰ, ਪੌਲ ਸਹੋਤਾ, ਸੁਰਜੀਤ ਸਿੰਘ ਮੱਲ੍ਹੀ, ਅਮਰੀਕ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਨੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈ। ਇਸ ਮੌਕੇ ਬਹੁਤਾਤ ਸੰਗਤਾਂ ਨੇ ਪ੍ਰਬੰਧਕਾਂ ਨੂੰ ਖੁੱਲ੍ਹੇ ਪੰਡਾਲ ਤੇ ਗ੍ਰਾਊਂਡ ਵਿੱਚ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਮੇਲਾ ਦਾ ਰੂਪ ਦੇਣ ਤੇ ਸਖ਼ਤ ਇਤਰਾਜ਼ ਜਤਾਇਆ ਤੇ ਮੁੜ ਤੋਂ ਨਗਰ ਕੀਰਤਨ ਨੂੰ ਪਰੁਣੇ ਰਸਤੇ ਰਾਹੀ ਲਿਜਾਉਣ ਦੀ ਮੰਗ ਕੀਤੀ ਗਈ ।



Comments