top of page

ਲੰਡਨ ‘ ਚ ਕਿਸਾਨਾਂ ਦੇ ਸੰਘਰਸ ਵਿੱਚ ਵਿਦੇਸ਼ੀ ਕਿਸਾਨਾਂ ਦੇ ਬੱਚਿਆਂ ਨੇ ਅਡਾਨੀ ਅੰਬਾਨੀ ਦੇ ਕਾਰੋਬਾਰਾਂ ਨੂੰ ਘੇਰਿਆ


ਦੁਨੀਆ ਭਰ ਵਿੱਚ ਅਡਾਨੀ ਅੰਬਾਨੀ ਭਰਾਵਾਂ ਦੇ ਕਾਰੋਬਾਰਾਂ ਸਮੇਤ ਭਾਰਤੀ ਮਾਰਕਾ ਸਮਾਨ ਦਾ ਬਾਈਕਾਟ ਕਰਨ ਦਾ ਸੱਦਾ



ਖਾਲਿਸਤਾਨ


- ਭਾਰਤ ਵਿੱਚ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨਾਂ ਦੇ ਸੰਘਰਸ ਵਿੱਚ ਵਿਦੇਸ਼ੀ ਪੰਜਾਬੀ ਕਿਸਾਨਾਂ ਦੇ ਬੱਚਿਆਂ ਨੇ ਅਡਾਨੀ ਅੰਬਾਨੀ ਦੇ ਕਾਰੋਬਾਰਾਂ ਨੂੰ ਘੇਰ ਕੇ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਭਾਰਤ ਵਿੱਚ ਕਿਸਾਨ ਵਿਰੋਧੀ ਬਿੱਲਾਂ ਵਿੱਚ ਅਡਾਨੀ ਅੰਬਾਨੀ ਭਰਾਵਾਂ ਦੀ ਸਿੱਧੀ ਦਖ਼ਲ ਅੰਦਾਜ਼ੀ ਤੋਂ ਬਾਦ ਵਿਦੇਸ਼ੀ ਰਹਿੰਦੇ ਕਿਸਾਨ ਪਰਿਵਾਰਾਂ ਵੱਲੋਂ ਭਾਰਤ ਤੇ ਅਡਾਨੀ ਅੰਬਾਨੀ ਭਰਾਵਾਂ ਖ਼ਿਲਾਫ਼ ਗ਼ੁੱਸੇ ਕਾਰਨ ਲੰਡਨ ਵਿੱਚ ਸਥਿਤ ਅਡਾਨੀ ਅੰਬਾਨੀ ਦੇ ਵੱਡੇ ਕਾਰੋਬਾਰ ਹਿਮਾਲਸੇ ਨੂੰ ਕਿਸਾਨਾਂ ਘੇਰ ਕੇ ਵੱਡੀ ਪੱਧਰ ਤੇ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਵਿਦੇਸ਼ੀ ਵਿੱਚ ਵੱਸੇ ਕਿਸਾਨ ਪਰਿਵਾਰਾਂ ਦੇ ਨੋਜਵਾਨ ਕੁੜੀਆਂ ਮੁੰਡਿਆ ਨੇ ਦੁਨੀਆ ਭਰ ਵਿੱਚ ਅਡਾਨੀ ਅੰਬਾਨੀ ਭਰਾਵਾਂ ਦੇ ਸਮਾਨ ਸਮੇਤ ਭਾਰਤੀ ਮਾਰਕਾ ਵਾਲ਼ੀਆਂ ਵਸਤਾਂ ਦਾ ਮੁਕਮੰਲ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਰੋਸ ਪ੍ਰਦਰਸ਼ਨੀ ਵਿੱਚ ਨੋਜਵਾਨ ਕੁੜੀਆਂ ਮੁੰਡਿਆਂ ਨੇ ਹੱਥਾਂ ਵਿੱਚ ਕਿਸਾਨ ਪੱਖੀ ਤੱਖਤੀਆ ਚੁੱਕ ਕੇਸਰੀ ਨਿਸ਼ਾਨ ਸਾਹਿਬ ਝੂਲਾਏ ਗਏ , ਖਾਲਿਸਤਾਨ ਝੰਡਿਆਂ ਸਮੇਤ “ ਨੋ ਫਾਰਮਰ ਨੋ ਫੂਡ” , “ ਮੈ ਕਿਸਾਨ ਦਾ ਪੁੱਤਰ ਹਾਂ ਅੱਤਵਾਦੀ ਨਹੀਂ” ਸਮੇਤ “ਵੂਈ ਆਰ ਡਾਊਟਰ ਆਫ ਫਾਰਮਰ ਦੀਆ ਤੱਖਤੀਆ ਚੁੱਕੀ ਅਡਾਨੀ ਅੰਬਾਨੀ ਦੇ ਵੱਡੇ ਕਾਰੋਬਾਰ ਬਾਹਰ ਨਾਹਰੇਬਾਜ਼ੀ ਕਰ ਰਹੇ ਸਨ।

ਜਿਕਰਯੋਗ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਕਿਸਾਨ ਬੱਚਿਆ ਵੱਲੋਂ ਅਡਾਨੀ ਅੰਬਾਨੀ ਭਰਾਵਾਂ ਸਮੇਤ ਭਾਰਤੀ ਮਾਰਕਾ ਹਰੇਕ ਸਮਾਨ ਦਾ ਬਾਈਕਾਟ ਤੇ ਕਿਸਾਨ ਵਿਰੋਧੀ ਸੰਸਦ ਮੈਂਬਰਾਂ , ਲਾਰਡ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਰੋਸ ਮੁਜ਼ਾਹਰੇ ਸਮੇ ਪੁਲਸ ਵੱਲੋਂ ਮੁਸਤਦੀ ਵਰਤੀ ਜਾ ਰਹੀ ਹੈ।

bottom of page