ਭਾਰਤ ਵਿੱਚ ਚਲ ਰਹੇ “ਕਿਸਾਨ ਅੰਦੋਲਨ” ਦੇ ਹੱਕ ਵਿੱਚ ਲੰਡਨ ਕਾਰ ਰੈਲੀ ‘ਤੇ ਭਾਰਤੀ ਅੰਬੈਸੀ ਬਾਹਰ ਜ਼ਬਰਦਸਤ ਰੋਸ ਮੁਜ਼ਾਹਰਾ
ਦਸਤਾਰਧਾਰੀ ਸਿੱਖ ਬੀਬੀ ਪੱਤਰਕਾਰ ‘ਤੇ ਕੇ ਟੀਵੀ ਚੈਨਲ ਦੇ ਪੱਤਰਕਾਰ ਨਾਲ ਪੁਲਸ ਵੱਲੋਂ ਬਦਸਲੂਕੀ
ਕਿਸਾਨ ਏਕਤਾ, ਖਾਲਿਸਤਾਨ ਜ਼ਿੰਦਾਬਾਦ ‘ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਰਾਵਾਲਿਆ ਤੇਰੀ ਸੋਚ ਦੇ ਲੱਗਦੇ ਰਹੇ ਨਾਹਰੇ
ਕਈ ਘੰਟੇ ਕਿਸਾਨ ਪਰਿਵਾਰਾਂ ਨੇ ਲੰਡਨ ਜਾਮ ਰੱਖਿਆ, ਪੁਲਸ ਦਾ ਰਵੱਈਆ ਹਮੇਸਾਂ ਦੀ ਤਰਾਂ ਸਿੱਖ ਵਿਰੋਧੀ ਰਿਹਾ
ਨੋਜਵਾਨਾ ਦੇ ਜ਼ੌਸ ਦੇ ਡਰ ਕਾਰਨ ਭਾਰਤੀ ਅੰਬੈਸੀ ਅਧਿਕਾਰੀਆਂ ਅੰਬੈਸੀ ਬਾਹਰ ਲੱਗਾ ਤਿਰੰਗਾ ਵੀ ਉਤਾਰਿਆ
ਲੰਡਨ - ਖਾਲਿਸਤਾਨ ਬਿਊਰੋ


- ਲੰਡਨ ‘ਚ ਭਾਰਤੀ ਹਕੂਮਤ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਚਲ ਰਹੇ “ਕਿਸਾਨ ਅੰਦੋਲਨ” ਦੇ ਹੱਕ ਵਿੱਚ ਕਾਰ ਰੈਲੀ ‘ਤੇ ਭਾਰਤੀ ਅੰਬੈਸੀ ਬਾਹਰ ਪੰਜਾਬੀਆਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਰੋਸ ਮੁਜ਼ਾਹਰੇ ਦੀ ਕਵਰੇਜ ਕਰਦੀ ਦਸਤਾਰਧਾਰੀ ਸਿੱਖ ਬੀਬੀ ਪੱਤਰਕਾਰ ‘ਤੇ ਕੇ ਟੀਵੀ ਚੈਨਲ ਦੇ ਪੱਤਰਕਾਰ ਨਾਲ ਪੁਲਸ ਵੱਲੋਂ ਬਦਸਲੂਕੀ ਕੀਤੀ ਗਈ।
ਯੂਕੇ ਭਰ ਤੋਂ ਪੰਜਾਬ ਦੇ ਵਸਿੰਦੀਆ ਨੇ ਲੰਡਨ ਵਿੱਚ ਕਾਰ ਰੈਲੀ ਕੀਤੀ ਗਈ ਜਿਸ ਵਿੱਚ ਯੂਕੇ ਦੇ ਨੋਜਵਾਨ ਬੱਚਿਆਂ ਨੇ ਕਿਸਾਨਾਂ ਦੇ ਹੱਕ ਵਿੱਚ ਨਾਹਰਾ ਮਾਰਿਆ ਗਿਆ। ਲੰਡਨ ਵਿੱਚ ਪੰਜਾਬੀਆਂ ਕਈ ਘੰਟੇ ਤੱਕ ਲੰਡਨ ਨੂੰ ਜਾਮ ਕਰਕੇ ਰੱਖ ਦਿੱਤਾ ਗਿਆ ਹਰ ਪਾਸੇ ਕੇਸਰੀ ਨਿਸ਼ਾਨ ਖੰਡੇ ਤੇ ਖਾਲਿਸਤਾਨ ਝੰਡਿਆਂ ਵਾਲ਼ੀਆਂ ਗੱਡੀਆਂ ਨਜ਼ਰ ਪੈ ਰਹੀਆ ਸਨ। ਕਾਰਾਂ, ਸਾਇਕਲਾਂ ਮੋਟਰ ਸਾਇਕਲਾ , ਟਰੈਕਟਰਾਂ, ਟਰੱਕਾ ਰਾਹੀਂ ਪੰਜਾਬੀ ਲੰਡਨ ਪਹੁੰਚੇ ਹੋਏ ਸਨ। ਇੰਗਲੈਂਡ ਦੇ ਹਰ ਹਿੱਸੇ ਵਿੱਚੋਂ ਪੰਜਾਬੀ ਆਪਣੇ ਬੱਚਿਆ ਸਮੇਤ ਰੋਸ ਮੁਜ਼ਾਹਰੇ ਦਾ ਹਿੱਸਾ ਬਣੇ। ਲੰਡਨ ਅੰਬੈਸੀ ਬਾਹਰ ਰੋਸ ਮੁਜ਼ਾਹਰਾ ਐਫ ਐਸ ਉ ਦੇ ਸੱਦੇ ਤੇ ਹਜ਼ਾਰਾਂ ਸਿੱਖ ਪਹੁੰਚੇ ਹੋਏ ਸਨ। ਇਸ ਮੌਕੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਸ (FSO) ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਭਾਈ ਦਵਿੰਦਰਜੀਤ ਸਿੰਘ ਸਲੋਹ, ਸਿੱਖ ਫੈਡਰੇਸਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਦਲ ਖਾਲਸਾ ਦੀ ਬੀਬੀ ਕਮਲਜੀਤ ਕੋਰ, ਸਿੱਖ ਮੁਸਲਿਮ ਫਰੈਡਸਿੱਪ ਐਸੋਸਈਸਨ ਦੇ ਚੇਅਰਮੈਨ ਸਰਬਜੀਤ ਸਿੰਘ, ਭਾਈ ਗੁਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਖਾਲਿਸਤਾਨ ਦੇ ਝੰਡੇ ਲੈ ਕੇ ਸਾਮਿਲ ਹੋਏ। ਦੱਸਣਯੋਗ ਹੈ ਕਿ ਰੋਸ ਮੁਜ਼ਾਹਰੇ ਵਿੱਚ ਤਿੰਨ ਮਹੀਨੇ ਦੇ ਬੱਚੇ ਸਮੇਤ 95 ਸਾਲਾ ਸਿੱਖ ਬੀਬੀ ਪਰਿਵਾਰਾਂ ਸਮੇਤ ਭਾਰਤੀ ਦਹਿਸਤਗਰਦ ਹਕੂਮਤ ਦੇ ਕਿਸਾਨ ਵਿਰੋਧੀ ਬਿੱਲਾ ਦੇ ਵਿਰੋਧ ਵਿੱਚ ਸਾਮਿਲ ਹੋਏ।
ਨੋਜਵਾਨਾ ਵੱਲੋਂ ਕਿਸਾਨ ਏਕਤਾ, ਰਾਜ ਕਰੇਗਾ ਖਾਲਸਾ, ਖਾਲਿਸਤਾਨ ਜ਼ਿੰਦਾਬਾਦ ‘ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਾਰਾਵਾਲਿਆ ਤੇਰੀ ਸੋਚ ਦੇ ਨਾਹਰੇ ਲੱਗਦੇ ਰਹੇ। ਇਸ ਮੌਕੇ ਪੁਲਸ ਨੇ ਦੋ ਬੱਚਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਦਾ ਰਵੱਈਆ ਪਹਿਲਾ ਦੀ ਤਰਾਂ ਸਿੱਖ ਵਿਰੋਧੀ ਰਿਹਾ। ਇਕ ਪੁਲਸ ਅਫਸਰ ਨੇ ਰੋਸ ਮੁਜ਼ਾਹਰੇ ਵਿੱਚ ਖੜੇ ਸਿੱਖ ਨੋਜਵਾਨ ਦੇ ਮੂੰਹ ਤੇ ਮੁੱਕਾ ਮਾਰਨ ਦੀ ਵੀਡਿਓ ਸਾਹਮਣੇ ਆਈ। ਪੁਲਸ ਜ਼ਬਰਦਸਤੀ ਛੋਟੇ ਛੋਟੇ ਬੱਚਿਆ ਨੂੰ ਵੀ ਪਿੱਛੇ ਧੱਕਦੀ ਵੇਖੀ ਗਈ। ਰੋਸ ਮੁਜ਼ਾਹਰੇ ਵਿੱਚ ਪੰਜਾਬੀਆਂ ਦਾ ਰੋਸ ਤੋਂ ਡਰਦੇ ਹੋਏ ਭਾਰਤੀ ਅੰਬੈਸੀ ਦੇ ਅਧਿਕਾਰੀਆ ਅੰਬੈਸੀ ਬਾਹਰ ਲੱਗੇ ਤਿਰੰਗੇ ਝੰਡੇ ਨੂੰ ਉਤਾਰ ਕੇ ਅੰਦਰ ਲੈ ਗਏ ਤੇ ਤਿਰੰਗੇ ਨੂੰ ਹੇਠਾਂ ਉਤਰਦੇ ਵੇਖ ਨੋਜਵਾਨਾਂ ਖਾਲਿਸਤਾਨ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਹਰੇ ਲਾਏ ਗਏ।
ਕਿਸਾਨ ਰੈਲੀ ਕਾਰਨ ਸਵੇਰ ਤੋਂ ਸ਼ਾਮਾਂ ਤੱਕ ਲੰਡਨ ਵਿੱਚ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਲੰਡਨ ਪੁਲਸ ਦੇ ਵੱਸ ਤੋਂ ਬਾਹਰ ਹੋ ਗਿਆ ਹਰ ਪਾਸੇ ਕਿਸਾਨ ਦੇ ਪਰਿਵਾਰ ਮੋਦੀ ਦੀ ਦਹਿਸਤਗਰਦ ਹਕੂਮਤ ਦੇ ਕਾਲੇ ਕਾਨੂੰਨਾਂ ਤੇ ਘੱਟ ਗਿਣਤੀ ਕੌਮਾਂ ਤੇ ਕੀਤੀ ਨਸਲਕੁਸੀ ਨੂੰ ਦੱਸ ਰਹੇ ਸਨ। ਲੰਡਨ ਆਏ ਵਿਦੇਸ਼ੀ ਸੈਲਾਨੀਆਂ ਵੱਲੋਂ ਕਿਸਾਨਾਂ ਦੇ ਹੱਕ ਤੇ ਭਾਰਤੀ ਦਹਿਸਤਗਰਦ ਹਕੂਮਤ ਦੇ ਖ਼ਿਲਾਫ਼ ਸੋਸਿਲ ਮੀਡਿਏ ਤੇ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਗਿਆ। ਇਸ ਮੌਕੇ ਲੰਡਨ ਦੇ ਐਨ ਯੂ ਜੇ ਦੀ ਪੱਤਰਕਾਰ ਦਸਤਾਰਧਾਰੀ ਸਿੱਖ ਬੀਬੀ ਕੁਲਜੀਤ ਕੋਰ ਤੇ ਕੇ ਟੀਵੀ ਦੇ ਪੱਤਰਕਾਰ ਜੀਤਾਂ ਭਾਜੀ ਨੂੰ ਰੋਸ ਮੁਜ਼ਾਹਰੇ ਦੀ ਕਵਰੇਜ ਕਰਨ ਤੋਂ ਰੋਕਣ ਨੂੰ ਪ੍ਰੈਸ ਤੇ ਸਿੱਧਾ ਹਮਲਾ ਦੱਸਿਆ ਤੇ ਪੱਤਰਕਾਰਾਂ ਸੋਸਿਲ ਮੀਡਿਏ ਰਾਹੀਂ ਪੁਲਸ ਦੇ ਨਸਲੀ ਵਿਤਕਰਾ ਕਰਨ ਲਈ ਮਾਫ਼ੀ ਮੰਗਣ ਲਈ ਕਿਹਾ ਗਿਆ।
Comments