top of page

ਪੰਜਾਬ ਵਿੱਚ ਖਾਲਸਾ ਰਾਜ ਹੀ ਸਾਰੇ ਵਰਗਾਂ ਨੂੰ ਬਰਾਬਰੀ ਅਤੇ ਸੁਰੱਖਿਆ ਦੀ ਗਰੰਟੀ ਦੇ ਸਕਦਾ ਹੈ - ਖਾਲਿਸਤਾਨ ਜਲਾਵਤਨ ਸਰਕਾ

  • Writer: TimesofKhalistan
    TimesofKhalistan
  • Dec 2, 2022
  • 1 min read

ਪੰਜਾਬ ਦੇ ਸਮੂਹ ਸਿੱਖਾਂ ਨੂੰ ਖਾਲਸਾ ਵਹੀਰ ਵਿੱਚ ਸ਼ਾਮਿਲ ਹੋ,

ਅੰਮ੍ਰਿਤ ਛਕਣ ਦੀ ਅਪੀਲ

ਲੰਡਨ - ਪੰਜਾਬ ਵਿੱਚ ਖਾਲਸਾ ਰਾਜ ਹੀ ਸਾਰੇ ਵਰਗਾਂ ਨੂੰ ਬਰਾਬਰੀ ਅਤੇ ਸੁਰੱਖਿਆ ਦੀ ਗਰੰਟੀ ਦੇ ਸਕਦਾ ਹੈ। ਪੰਜਾਬ ਦੇ ਸਮੂਹ ਸਿੱਖਾਂ ਨੂੰ ਖਾਲਸਾ ਵਹੀਰ ਵਿੱਚ ਸ਼ਾਮਿਲ ਹੋ, ਅੰਮ੍ਰਿਤ ਛਕਣ ਦੀ ਅਪੀਲ ਕਰਦਿਆਂ ਯੂ ਕੇ ਤੇ ਯੂਰਪ ਦੇ ਸਿੱਖ ਆਗੂਆਂ ਵੱਲੋਂ ਭਰਵਾਂ ਸਮਰਥਨ ਕੀਤਾ ਗਿਆ ਹੈ।
ਇਸ ਮੌਕੇ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਸ: ਗੁਰਮੇਜ ਸਿੰਘ ਗਿੱਲ, ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਬਲਬੀਰ ਸਿੰਘ, ਜਥੇਦਾਰ ਸੁਬੇਗ ਸਿੰਘ ਡੈਨਮਾਰਕ, ਜਥੇਦਾਰ ਸਤਨਾਮ ਸਿੰਘ ਬੱਬਰ ਜਰਮਨੀ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਜਰਮਨੀ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਸਿੱਖੀ ਦੀ ਲਹਿਰ ਨੂੰ ਖਾਲਸਾ ਵਹੀਰ ਰਾਹੀਂ ਹੁਲਾਰਾ ਦਿੱਤਾ ਹੈ, ਇਹ ਅੱਜ ਸਮੇਂ ਦੀ ਮੰਗ ਸੀ। ਪੰਜਾਬ ਦੇ ਨੌਜਵਾਨ ਨੂੰ ਸਰਕਾਰੀ ਸਰਪ੍ਰਸਤੀ ਹੇਠ ਨਸ਼ੇੜੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਇਸ ਮੁਹਿੰਮ ਨਾਲ ਹੀ ਠੱਲ੍ਹ ਪੈ ਸਕਦੀ ਹੈ। ਉਕਤ ਆਗੂਆਂ ਨੇ ਪੰਜਾਬ ਦੇ ਸਿੱਖਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਮੌਕੇ ਵੱਧ ਚੜ੍ਹ ਕੇ ਖਾਲਸਾ ਵਹੀਰ ਵਿੱਚ ਸ਼ਾਮਿਲ ਹੋਣ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ।
ਉਹਨਾਂ ਕਿਹਾ ਪੰਜਾਬ ਵਿੱਚ ਖਾਲਸਾ ਰਾਜ ਹੀ ਸਾਰੇ ਵਰਗਾਂ ਨੂੰ ਬਰਾਬਰੀ ਅਤੇ ਸੁਰੱਖਿਆ ਦੀ ਗਰੰਟੀ ਦੇ ਸਕਦਾ ਹੈ। ਸਿਆਸੀ ਦਲ ਤਾਂ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਰਾਜ ਕਰਨਾ ਚਾਹੁੰਦੇ ਹਨ ਜਦੋਂ ਕਿ ਖਾਲਸਾ ਰਾਜ ਦੌਰਾਨ ਕਿਸੇ ਵਿਤਕਰੇ ਤੋਂ ਬਿਨਾ ਹਰ ਕਿਸੇ ਦੇ ਮੌਲਿਕ ਹੱਕਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਦਬਾਈਆਂ ਹੋਈਆ ਸ਼੍ਰੇਣੀਆਂ ਨੂੰ ਵੀ ਤਰੱਕੀ ਕਰਨ ਦੇ ਪੂਰੇ ਮੌਕੇ ਮੁਹੱਈਆ ਕੀਤੇ ਜਾਣਗੇ।

 
 
 

Comments


CONTACT US

Thanks for submitting!

©Times Of Khalistan

bottom of page