ਪੰਜਾਬ ਦੀ ਅਜਾਦੀ ਲਈ ਭਾਰਤੀ ਬ੍ਰਹਮਣਵਾਦੀ ਹਕੂਮਤ ਦੇ ਨੱਕ 'ਚ ਰੈਫਰੈਂਡਮ 2020 ਦੀ ਨਕੇਲ ਪਾਉਣਾ ਸਮੇਂ ਦੀ ਮੁੱਖ ਲੋੜ ਹੈ - ਹਰਦੀਪ ਸਿੰਘ ਨਿੱਝਰ
ਡੈਲਟਾ - ਖਾਲਿਸਤਾਨ ਬਿਊਰੋ_ ਗੁਰੂ ਨਾਨਕ ਸਾਹਿਬ ਵਲੋਂ ਜਬਰ-ਜ਼ੁਲਮ ਦੇ ਖਿਲਾਫ਼ ਸ਼ੁਰੂ ਕੀਤੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖਤਾ ਦੀ ਅਜ਼ਾਦੀ ਅਤੇ ਬਰਾਬਰੀ ਦੇ ਹੱਕਾਂ ਨੂੰ ਪ੍ਰਾਪਤ ਕਰਕੇ ਪੰਜਾਬ ਦੀ ਪਵਿੱਤਰ ਧਰਤੀ ਤੇ ਖਾਲਸੇ ਦਾ ਰਾਜ ਸਥਾਪਤ ਨਹੀਂ ਕਰ ਲੈਂਦੇ।
ਖਾਲਸੇ ਨੇ ਕਮਜ਼ੋਰ ਨਿਤਾਣੇ ਅਤੇ ਨਿਆਸਰੇ ਲੋਕਾਂ ਦੇ ਰੱਖਿਅਕ ਬਣਨਾ ਹੁੰਦਾ ਹੈ ਅਤੇ ਜਬਰ-ਜੁਲਮ ਦੇ ਵਿਰੁੱਧ ਡੱਟ ਕੇ ਲੜਣਾ ਹੁੰਦਾ ਹੈ।
ਜਦੋਂ ਔਰੰਗਜ਼ੇਬ ਦਿੱਲੀ ਤਖਤ ਦੇ ਬਿਰਾਜਮਾਨ ਹੋਇਆ ਤਾਂ ਉਸ ਨੇ ਹਿੰਦੂ ਬ੍ਰਹਮਣਾ ਤੇ ਜਬਰ ਜ਼ੁਲਮ ਢਾਹੁਣੇ ਸ਼ੁਰੂ ਕੀਤੇ ਤਾ ਸਿੱਖਾਂ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਭੇਟ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਅੱਜ ਓਹੀ ਹਿੰਦੂ ਦਿੱਲੀ ਤਖ਼ਤ ਤੇ ਬੈਠ ਕੇ ਸਿੱਖਾਂ,ਮੁਸਲਮਾਨਾਂ ਤੇ ਈਸਾਈਆਂ ਨੂੰ ਗੁਲਾਮ ਬਨਾਉਣ ਲਈ ਮੁਗਲ ਹਕੂਮਤ ਦੇ ਰਾਹ ਤੇ ਚੱਲ ਰਿਹਾ ਹੈ। ਜਿਸ ਨੂੰ ਖਾਲਸਾ ਕਦੇ ਵੀ ਬਰਦਾਸ਼ਤ ਨਹੀ ਕਰ ਸਕਦਾ ਕਿਉ ਕਿ ਖਾਲਸੇ ਦਾ ਧਰਮ ਹੈ ਕਿ ਨਾ ਹੀ ਕਿਸੇ ਮਜਲੂਮ ਤੇ ਜੁਲਮ ਕਰਨਾ ਹੈ ਅਤੇ ਨਾ ਕਿਸੇ ਜਾਲਮ ਦਾ ਜੁਲਮ ਸਹਿਣਾ ਹੈ।
ਅੱਜ ਸਮੇ ਦੀ ਮੁੱਖ ਲੋੜ ਹੈ ਕਿ ਇੰਟਰਨੈਸ਼ਲ ਕਨੂੰਨ ਦੇ ਮੁਤਾਬਿਕ ਬ੍ਰਹਮਣਵਾਦੀ ਹਕੂਮਤ ਤੋ ਅਜਾਦ ਕਰਵਾਉਣ ਲਈ ਸਰਬੱਤ ਦੇ ਭਲੇ ਵਾਲੇ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਪੰਜਾਬ ਦੀ ਅਜਾਦੀ ਲਈ ਰੈਫਰੈਂਡਮ 2020 ਲਈ 15 ਅਗਸਤ 2021 ਨੂੰ ਵੋਟਾਂ ਪਾ ਕੇ ਕਿ ਭਾਰਤੀ ਹਕੂਮਤ ਨੂੰ ਮੂੰਹ ਤੋੜ ਜੁਆਬ ਦਿੱਤਾ ਜਾਵੇ।
Comments