top of page

ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

  • Writer: TimesofKhalistan
    TimesofKhalistan
  • Feb 1, 2021
  • 2 min read

ਤਰਨਤਾਰਨ -ਖਾਲਿਸਤਾਨ ਬਿਉਰੋ- ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵਲੋਂ ਕੀਤੇ ਗਏ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲੇ ਨੌਜਵਾਨ ਦਾ ਨਾਂ

ਜੁਗਰਾਜ ਸਿੰਘ ਹੈ। ਜੁਗਰਾਜ ਸਿੰਘ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਨੌਜਵਾਨ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਟੀ.ਵੀ. ਤੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਵੀਡੀਓ ਤੋਂ ਉਸ ਦੀ ਪਛਾਣ ਕਰ ਲਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੁਲਸ ਵਲੋਂ ਉਕਤ ਨੌਜਵਾਨ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਮਾਂ ਭਗਵੰਤ ਕੌਰ ਆਪਣੀਆਂ ਤਿੰਨ ਕੁੜੀਆਂ ਨਾਲ ਤਰਨਤਾਰਨ ਦੇ ਪਿੰਡ ’ਚੋਂ ਰੂਪੋਸ਼ ਹੋ ਗਏ ਹਨ।

ਦੱਸ ਦੇਈਏ ਕਿ ਜੁਗਰਾਜ ਸਿੰਘ ਦੇ ਦਾਦਾ ਮਹਿਲ ਸਿੰਘ ਅਤੇ ਦਾਦੀ ਗੁਰਚਰਨ ਕੌਰ ਨੇ ਮੰਨਿਆ ਕਿ ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲਾ ਉਨ੍ਹਾਂ ਦਾ ਹੀ ਪੋਤਾ ਹੈ। ਜੁਗਰਾਜ ਦਾ ਪਰਿਵਾਰ ਇਸ ਗੱਲ ਤੋਂ ਖੁਸ਼ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਹੈ। ਸਾਡਾ ਪਰਿਵਾਰ ਬਾਰਡਰ ਨਾਲ ਲੱਗਦੀਆਂ ਕੰਡਿਆਲੀਆਂ ਤਾਰਾਂ ਕੋਲ ਖੇਤੀ ਕਰਦਾ ਹੈ। ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਗੈਰ-ਸਮਾਜਿਕ ਸਰਗਰਮੀ ਵਿਚ ਸ਼ਾਮਲ ਨਹੀਂ ਰਿਹਾ।

ਨੌਜਵਾਨ ਜੁਗਰਾਜ ਸਿੰਘ ਦੀ ਗੁਰਚਰਨ ਕੌਰ ਨੇ ਕਿਹਾ ਕਿ ਜੁਗਰਾਜ ਪਿੰਡ ਦੇ ਗੁਰਦੁਆਰਿਆਂ ਵਿਚ ਨਿਸ਼ਾਨ ਸਾਹਿਬ ’ਤੇ ਚੋਲਾ ਸਾਹਿਬ ਚੜ੍ਹਾਉਣ ਦੀ ਸੇਵਾ ਕਰਦਾ ਸੀ। ਨਿਸ਼ਾਨ ਸਾਹਿਬ ’ਤੇ ਜਦੋਂ ਵੀ ਚੋਲਾ ਸਾਹਿਬ ਚੜ੍ਹਾਉਣ ਹੁੰਦਾ ਸੀ ਤਾਂ ਜੁਗਰਾਜ ਹੀ ਇਹ ਕੰਮ ਕਰਦਾ ਸੀ। ਉਸਨੇ ਜੋਸ਼ ਵਿਚ ਆ ਕੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਝੰਡਾ ਚੜ੍ਹਾ ਦਿੱਤਾ ਹੋਵੇਗਾ। ਦਾਦਾ ਮਹਿਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਕੋਲ 2 ਏਕੜ ਜ਼ਮੀਨ ਹੈ। ਟਰੈਕਟਰ ਖ਼ਰਾਬ ਖੜ੍ਹਾ ਹੈ ਅਤੇ ਪਰਿਵਾਰ ’ਤੇ 4 ਲੱਖ ਦਾ ਕਰਜ਼ ਵੀ ਹੈ। ਉਸਦੇ ਇਸ ਕੰਮ ਤੋਂ ਪਿੰਡ ਦੇ ਲੋਕ ਵੀ ਹੈਰਾਨ ਹਨ।

ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਜੁਗਰਾਜ ਮੈਟ੍ਰਿਕ ਪਾਸ ਹੈ। 24 ਜਨਵਰੀ ਨੂੰ ਪਿੰਡ ਤੋਂ ਦੋ ਟਰੈਕਟਰ-ਟਰਾਲੀਆਂ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ ਹੋਈਆਂ ਸਨ। ਜੁਗਰਾਜ ਸਿੰਘ ਵੀ ਇਨ੍ਹਾਂ ਦੇ ਨਾਲ ਦਿੱਲੀ ਚਲਾ ਗਿਆ। 26 ਜਨਵਰੀ ਨੂੰ ਟੀਵੀ ’ਤੇ ਖ਼ਬਰ ਦੇਖ ਕੇ ਹੈਰਾਨੀ ਹੋਈ ਕਿ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਚੜ੍ਹਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਉਨ੍ਹਾਂ ਦੇ ਪਿੰਡ ਦਾ ਹੈ।

Comments


CONTACT US

Thanks for submitting!

©Times Of Khalistan

bottom of page