ਇਟਲੀ ਵਿੱਚ ਭਾਰਤੀ ਰਾਜਦੂਤ ਨੇ ਗੁਰਦੁਆਰਾ ਸਾਹਿਬ 'ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਦੇ ਫਾਇਦੇ ਦੱਸਣੇ ਚਾਹੇ ਪਰ ਇੱਕ ਸਿੰਘ ਨੇ ਨਿੱਡਰਤਾ ਨਾਲ ਕਰ ਦਿੱਤਾ ਵਿਰੋਧ
ਰੋਮ - ਖਾਲਿਸਤਾਨ ਬਿਊਰੋ-)ਪੰਜਾਬ ਦੇ ਕਿਸਾਨਾਂ ਵੱਲੋਂ ਵਿੱਢਿਆ ਅੰਦੋਲਨ ਅੱਜ ਹਰ ਪੰਜਾਬੀ ਦੇ ਸਿਰ ਚੜ੍ਹ ਬੋਲ ਰਿਹਾ ਹੈ ਤੇ ਹਰ ਇਮਾਨਦਾਰ ਭਾਰਤੀ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣਾ ਆਪਣੀ ਨੈਤਿਕ ਜਿੰਮੇਵਾਰੀ ਸਮਝ ਰਿਹਾ ਹੈ ਜਿਸ ਦੇ ਚੱਲਦਿਆਂ ਹਰ ਪ੍ਰਵਾਸੀ ਭਾਰਤੀ ਹਰ ਪ੍ਰਵਾਸੀ ਪੰਜਾਬੀ ਆਪਣੀ ਕਰਮਭੂਮੀ 'ਤੇ ਬੈਠਾ ਹੁੰਦਿਆਂ ਵੀ ਨਿੱਡਰਤਾ ਨਾਲ ਸੜਕਾਂ ਉਪੱਰ ਆਕੇ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਬਿਨ੍ਹਾਂ ਸ਼ਰਤ ਇਹਨਾਂ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ।ਇਟਲੀ ਦੇ ਵੀ ਹਰ ਕੋਨੇ ਵਿੱਚੋ ਜਿੱਥੇ ਵੀ ਪੰਜਾਬੀ ਵੱਸਦੇ ਹਨ ਕਿਸਾਨ ਅੰਦੋਲਨ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਕਦੇ ਰੋਮ ਵਿੱਚ ਤੇ ਕਦੇ ਮਿਲਾਨ ਵਿੱਚ ਤੇ ਕਈ ਹੋਰ ਸ਼ਹਿਰਾਂ ਰੋਸ ਮੁਜ਼ਾਹਰੇ ਹੋ ਰਹੇ ਹਨ ਜਿਹਨਾਂ ਵਿੱਚ ਲੋਕ ਕਾਫ਼ਲਿਆਂ ਦੇ ਰੂਪ ਵਿੱਚ ਸਮੂਲੀਅਤ ਕਰ ਰਹੇ ਹਨ।ਬੀਤੇ ਦਿਨ ਇਟਲੀ ਦੇ ਭਾਰਤੀਆਂ ਨੇਮਿਲਾਨ ਕੌਸਲੇਟ ਆਫ਼ ਜਨਰਲ ਦੇ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਸੀ। ਇਟਲੀ ਵਿੱਚ ਭਾਰਤੀ ਰਾਜਦੂਤ ਨੀਨਾ ਮਲਹੋਤਰਾ ਨੇ ਗੁਰਦੁਆਰਾ ਸਾਹਿਬ 'ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਦੇ ਫਾਇਦੇ ਦੱਸਣੇ ਚਾਹੇ ਪਰ ਇੱਕ ਸਿੰਘ ਨੇ ਨਿੱਡਰਤਾ ਨਾਲ ਵਿਰੋਧ ਕਰ ਦਿੱਤਾ ।
Yorumlar