ਸਰਬੱਤ ਖਾਲਸਾ ਵਿੱਚ ਨਿਯੁਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ
ਸੁਨੇਹਾ ਸੁਣਨ ਤੌ ਬਾਅਦ ਕਿਸਾਨ ਅੰਦੋਲਨ ਦੇ ਇਕੱਠ ਦਾ ਜੋਸ਼ ਅਤੇ ਪਿਆਰ ਦੇਖਣ ਵਾਲਾ ਸੀ। 26 ਸਤੰਬਰ, ਸ਼ਨਿੱਚਰਵਾਰ ਨੂੰ ਨਿਉਯਾਰਕ UNO ਦਫਤਰ ਬਾਹਰ ਪਹੁੰਚਣ ਦੀ ਅਪੀਲ ਕੀਤੀ ਗਈ।
ਬਾਪੂ ਗੁਰਚਰਨ ਸਿੰਘ ਨੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਹਵਾਰਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਥੇਦਾਰ ਕਿਸਾਨ ਵਿਰੋਧ ਦੇ ਪੂਰੇ ਸਮਰਥਨ ਵਿੱਚ ਹਨ। ਬਾਪੂ ਗੁਰਚਰਨ ਸਿੰਘ ਨੇ ਇਹ ਵੀ ਦੱਸਿਆ ਕਿ ਵਿਸ਼ਵ ਸਿੱਖ ਸੰਸਦ ਬਾਹਰ 26 ਸਤੰਬਰ, 2020 ਨੂੰ ਨਿਊਯਾਰਕ ਵਿਖੇ ਯੂਨਾਈਟਿਡ ਨੇਸ਼ਨ ਦੇ ਬਾਹਰ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਕੇ ਕਿਸਾਨੀ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਇਆ ਜਾਵੇਗਾ।
Comments