ਕੌਮੀ ਘਰ ਦੀ ਹਮਾਇਤ ਕਰਨ ਤੇ
ਸ਼ਲਾਘਾ ਕਰਨੀ ਤਾਂ ਬਣਦੀ ਹੀ ਹੈ
ਜੱਥੇਦਾਰ ਹਰਪ੍ਰੀਤ ਸਿੰਘ ਜੀ ਦੇ ਇਸ ਬਿਆਨ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੀ ਹੈ । ਇਹ ਕਿਵੇਂ ਹੋ ਸਕਦਾ ਹੈ ਕਿ ਸਿੱਖਾਂ ਦੇ ਕੌਮੀ ਘਰ ਦੀ ਹਮਾਇਤ ਕਰਨਾ ਸਾਨੂੰ ਚੰਗਾ ਨਾ ਲੱਗੇ ।
ਕੁੱਝ ਦੋਸਤਾਂ ਨੇ ਇਸ ਬਿਆਨ ਦੇ ਪਿੱਛੇ ਦੀ ਸਿਆਸਤ ਲੱਭਣੀ ਸ਼ੁਰੂ ਕਰ ਦੇਣੀ ਹੈ, ਕੋਈ ਗੱਲ ਨਹੀਂ, ਇਸ ਵਿੱਚ ਕੁੱਝ ਗਲਤ ਨਹੀਂ ਹੈ, ਤੇ ਉਹਨਾਂ ਨੂੰ ਹੱਕ ਵੀ ਹੈ । ਸਾਨੂੰ ਕੌਮੀ ਮਸਲਿਆਂ ਤੇ ਅੱਖਾਂ ਖੁਲ੍ਹੀਆਂ ਰੱਖਕੇ ਹੀ ਤੁਰਨਾ ਚਾਹੀਦਾ ਹੈ । ਕੇਵਲ ਧੜ੍ਹੇਬਾਜ਼ੀ ਕਾਰਨ ਅਲੋਚਨਾ, ਤੇ ਭੱਦੀ ਸ਼ਬਦਾਵਲੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਬਾਕੀ ਹਰ ਦੋਸਤ ਦਾ ਆਪਣਾ ਅੰਦਾਜ਼ ਹੈ ।
ਜਿੱਥੋਂ ਤੱਕ ਗਜਿੰਦਰ ਸਿੰਘ ਦਾ ਸਵਾਲ ਹੈ, ਉੁਹ ਅਗਰ ਕੌਮੀ ਘਰ ਦੇ ਹੱਕ ਵਿੱਚ ਬੋਲਣ ਤੇ ਜੱਥੇਦਾਰ ਜੀ ਦੀ ਹਮਾਇਤ ਕਰ ਸਕਦਾ ਹੈ, ਤਾਂ ਖਿਲਾਫ ਬੋਲਣ ਵਾਲਿਆਂ ਦੀ ਮੁਖਾਲਫਤ ਵੀ ਪੂਰੇ ਜੋਰ ਨਾਲ ਕਰ ਸਕਦਾ ਹੈ, ਕਰਦਾ ਰਿਹਾ ਹੈ, ਤੇ ਕਰਦਾ ਰਹੇਗਾ ।
ਕਿਸੇ ਧਿਰ ਧੜ੍ਹੇ ਦਾ ਬਣ ਕੇ ਕਦੇ ਗੱਲ ਨਹੀਂ ਕੀਤੀ । ਕੌਮੀ ਹਿੱਤ ਸਾਹਮਣੇ ਰੱਖ ਕੇ ਹੀ ਕਿਸੇ ਦੀ ਵੀ ਹਮਾਇਤ ਜਾਂ ਮੁਖਾਲਫਤ ਕੀਤੀ ਹੈ ।
ਗਜਿੰਦਰ ਸਿੰਘ, ਦਲ ਖਾਲਸਾ ।
੧੪.੯.੨੦੨੦
…………………………
Comments