ਭਾਈ ਪੰਜਵੜ ਦੇ ਪੰਜ ਭੂਤਕ ਸਰੀਰ ਨੂੰ ਪਾਕਿਸਤਾਨ ਸਰਕਾਰ ਪੰਜਾਬ ਭੇਜਣ ਦਾ ਪ੍ਰਬੰਧ ਕਰੇ - ਹਰਦੀਪ ਸਿੰਘ ਨਿੱਝਰ
- TimesofKhalistan
- May 7, 2023
- 2 min read
ਡੈਲਟਾ - ਲੰਬੇ ਸਮੇਂ ਤੋ ਰੂਪੋਸ਼ ਤੇ ਜਲਾਵਤਨ ਰਹਿ ਰਹੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਹੌਰ ਵਿਖੇ ਆਪਣੇ ਘਰ ਦੇ ਬਾਹਰ ਪਾਰਕ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਸਹੀਦ ਕਰ ਦੇਣਾ

ਜਿੱਥੇ ਭਾਰਤੀ ਏਜੰਸੀਆਂ ਦਾ ਕਾਰਾ ਹੈ ਉਥੇ ਪਾਕਿਸਤਾਨ ਸਰਕਾਰ ਦੇ ਮੱਥੇ ਤੇ ਵੀ ਵੱਡਾ ਕਲੰਕ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਅਖੌਤੀ ਭਾਰਤੀ ਜਸੂਸ ਸਰਬਜੀਤ ਸਿੰਘ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ਧਮਾਕੇ ਅਤੇ ਉਸ ਦੀ ਜੇਬ ਵਿਚੋਂ ਮਿਲੇ ਸਿੱਖ ਜੁਝਾਰੂਆਂ ਦੇ ਘਰਾਂ ਦੇ ਨਕਸ਼ੇ ਤੋਂ ਭਾਰਤੀ ਏਜੰਸੀਆਂ ਦੀ ਚਾਲ ਜੱਗ ਜਾਹਰ ਹੋ ਗਈ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਦੇ ਮੁਖੀ ਹਰਦੀਪ ਸਿੰਘ ਨਿੱਜਰ ਨੇ ਆਖੇ।
ਸ ਨਿੱਜਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਕੌਮ ਦੇ ਜੁਝਾਰੂ ਸੂਰਮੇ ਜੋ ਸਿੱਖ ਕੌਮ ਦੀ ਜਿੰਦ-ਜਾਨ ਅਤੇ ਰੂਪੋਸ਼ ਰਹਿ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਵੇ।
ਨਿੱਜਰ ਨੇ ਕਿਹਾ ਕਿ ਆਪਣਾ "ਖਾਲਿਸਤਾਨ" ਦੇਸ਼ ਨਾ ਹੋਣ ਕਰਕੇ ਸਿੱਖਾਂ ਨੂੰ ਬੇਗਾਨੇ ਮੁਲਖਾਂ ਵਿੱਚ ਜਿੱਥੇ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਉਥੇ ਸਰੀਰਕ ਤੌਰ ਤੇ ਵੀ ਖ਼ਤਮ ਕੀਤਾ ਜਾ ਰਿਹਾ ਹੈ। ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਟੱਲ ਵਿਸ਼ਵਾਸ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਡੁੱਲਿਆ ਖੂਨ ਖ਼ਾਲਿਸਤਾਨ ਦੀਆਂ ਨੀਹਾਂ ਨੂੰ ਪੱਕੀਆਂ ਕਰੇਗਾ।
ਨਿੱਜਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਨੁੱਖੀ ਅਧਿਕਾਰਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਇਨਸਾਫ ਪਸੰਦ ਅਤੇ ਅਜ਼ਾਦੀ ਪਸੰਦ ਸਿੱਖਾਂ ਵੱਲੋਂ ਕੈਨੇਡਾਂ ਵੈਨਕੂਵਰ ਪਾਕਿਸਤਾਨੀ ਅੰਬੈਸੀ ਵਿਖੇ ਪਾਕਿਸਤਾਨ ਕੌਂਸਲਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਰੀਰ ਨੂੰ ਪਾਕਿਸਤਾਨ ਸਰਕਾਰ ਪੰਜਾਬ ਭੇਜਣ ਦਾ ਪ੍ਰਬੰਧ ਕਰੇ ਉੱਥੇ ਪਾਕਿਸਤਾਨ ਸਰਕਾਰ ਪਾਕਿਸਤਾਨ ਵਿੱਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ।
20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੀ ਸਿੱਖ ਸੰਘਰਸ਼ ਦੌਰਾਨ ਭਾਈ ਪਰਮਜੀਤ ਸਿੰਘ ਪੰਜਵੜ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ, ਜਿਸ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
Comments