ਕਨੇਡਾ ‘ਚ ਖਾਲਿਸਤਾਨੀ ਆਗੂ ਦਾ ਗੋਲ਼ਡ ਮੈਡਲ ਨਾਲ ਸਨਮਾਨ ਨੇ ਭਾਰਤੀ ਏਜੰਸੀਆ ਦੀ  ਨੀਂਦ ਉੱਡਾਈ


ਭਾਰਤ ਲਈ ਅੱਤਵਾਦੀ ਤੇ ਸਿੱਖ ਕੋਮ ਦੇ ਹੀਰੇ ਹਨ ਭਾਈ ਨਿੱਜਰ  ਤੇ ਵਕੀਲ ਪੰਨੂ 


ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਨੂੰ "ਖਾਲਿਸਤਾਨੀ ਜਲਾਵਤਨੀ ਯੋਧਾ" ਐਵਾਰਡ  ਗੋਲਡ ਮੈਡਲ ਨਾਲ ਕੀਤਾ ਸਨਮਾਨਿਤ


ਸਮੂਹ ਸਿੱਖ ਕੌਮ ਨਵਬੰਰ ਵਿੱਚ ਰਿਫਰੈਡਮ ਦੇ ਹੱਕ ਵਿੱਚ ਵੋਟ ਪਾਵੇ - ਭਾਈ ਨਿੱਜਰ


ਐਬਸਫੋਰਡ - ਖਾਲਿਸਤਾਨ ਬਿਊਰੋ - ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਸਫੋਰਡ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਨੂੰ "ਖਾਲਿਸਤਾਨੀ ਜਲਾਵਤਨੀ ਯੋਧਾ" ਐਵਾਰਡ  ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 


ਗੁਰੂ ਨਾਨਕ ਸਿੱਖ ਗੁਰਦਵਾਰੇ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਸਿੱਖ ਫਾਰ ਜਸਟਿਸ ਦੇ ਮੋਹਰੀ ਆਗੂਆਂ ਵਿੱਚ ਹਨ ਤੇ ਭਾਰਤ ਸਰਕਾਰ ਵੱਲੋਂ ਭਾਈ ਨਿੱਜਰ ਤੇ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂ ਨੂੰ ਅੱਤਵਾਦੀ ਐਲਾਨ ਕੇ ਜੱਦੀ ਜਾਇਦਾਦਾਂ ਜ਼ਬਤ ਕਰ ਦਿੱਤੀਆਂ ਗਈਆਂ ਹਨ ਉਪਰੰਤ ਕਨੇਡਾ ਦੇ ਸਿੱਖਾਂ ਵੱਲੋਂ ਸਮੁੱਚੇ ਤੋਰ ਤੇ ਹਿੰਦ ਹਕੂਮਤ ਨਾਲ ਸਿੱਧੀ ਕਾਨੂੰਨੀ ਜੰਗ ਦਾ ਐਲਾਨ ਕਰ ਦਿੱਤਾ ਗਿਆ। 

ਪੰਥਕ ਆਗੂਆਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਨੂੰ ਤਬਾਹ ਕਰਨ ਲਈ ਭਾਰਤੀ ਦਹਿਸਤਗਰਦ ਹਕੂਮਤ ਨੇ ਜਬਰ ਜ਼ੁਲਮ ਦੀ ਅੱਤ ਚੁੱਕੀ ਹੈ ਤਾਂ ਉਸ ਅੱਤ ਦਾ ਅੰਤ ਕਰਨ ਲਈ ਪੰਜਾਬ ਦੇ ਗੱਭਰੂ ਨੌਜਵਾਨਾਂ ਨੇ ਸਿਰ ਤੇ ਕਫਨ ਬੰਨ੍ਹ ਕੇ ਭਾਰਤੀ ਹਕੂਮਤ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਲੰਬੇ ਸਮੇਂ ਤੋਂ ਭਾਰਤੀ ਬਿਪਰਵਾਦੀ ਹੁਕੂਮਤ ਦੇ ਜ਼ਬਰ-ਜੁਲਮਾਂ ਅਤੇ ਵਧੀਕੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਆਪਣੇ ਕੌਮੀ ਆਜ਼ਾਦੀ ਲਈ ਦੇਸ਼ਾਂ ਵਿਦੇਸ਼ਾਂ ਵਿੱਚੋਂ ਅੰਤਰਰਾਸ਼ਟਰੀ ਕਾਨੂੰਨਾ ਤਹਿਤ ਮਨੁੱਖਤਾ ਲਈ ਨਿਆਂ ਅਤੇ ਆਜ਼ਾਦੀ ਲਈ ਹਾਂ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਭਾਰਤੀ ਬਿਪਰਵਾਦੀ ਹਕੂਮਤ ਵਿਰੁੱਧ " ਖਾਲਸਾ ਸੋਇ ਲੜੇ ਹੋਇ ਆਗੈ" ਵਾਲਾ ਫਰਜ਼ ਬਾਖੂਬੀ ਨਿਭਾਇਆ ਹੈ। 


ਇਸ ਮੋਕੇ ਬੋਲਦਿਆਂ ਭਾਈ ਨਿੱਜਰ ਨੇ ਕਨੇਡਾ ਦੀਆ ਸੰਗਤਾਂ ਦਾ ਤਹਿ ਦਿਲੋਂ  ਧੰਨਵਾਦ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ  ਕਾਨੂੰਨ ਦੇ ਮੁਤਾਬਕ ਪੰਜਾਬ ਦੀ ਆਜ਼ਾਦੀ ਲਈ ਰੈਫਰੈਂਡਮ 2020 ਲਈ ਦਿਨ ਰਾਤ ਇੱਕ ਕਰਕੇ ਪ੍ਰਚਾਰ ਕਰਦੇ ਰਹਿਣਗੇ। ਉਨਾ ਸਮੂਹ ਸਿੱਖਾਂ ਨੂੰ ਨਵੰਬਰ ਵਿੱਚ ਵੋਟਾਂ ਪਾਉਣ ਦੀ ਪੁਰਜੋਰ ਅਪੀਲ ਕੀਤੀ ਗਈ।  ਜਿਕਰਯੋਗ ਹੈ ਕਿ  ਸਿੱਖਾਂ ਵਿਰੁੱਧ ਨਫਰਤ ਨਾਲ ਭਰੀ ਭਾਰਤੀ ਬਿਪਰਵਾਦੀ ਹਕੂਮਤ ਵੱਲੋਂ ਪਹਿਲਾਂ ਖਤਰਨਾਕ ਗਿਆਰਾਂ ਅੱਤਵਾਦੀਆਂ ਦੀ ਸੂਚੀ ਵਿੱਚ ਸਿੱਖਾਂ ਦੇ ਨਾਮ ਦਰਜ ਕਰਕੇ ਜ਼ਹਿਰ ਉਗਲਿਆ ਗਿਆ ਅਤੇ  ਅਨੇਕਾਂ ਪੱਤਰਕਾਰਾਂ ਸਮੇਤ ਸਿੱਖ ਆਗੂਆਂ ਦੇ ਘਰਾਂ ਵਿੱਚ ਐਨ ਆਈ ਏ ਵੱਲੋਂ ਵੱਡੇ ਪੱਧਰ ਤੇ ਛਾਪੇ-ਮਾਰ ਕੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਪਰੇਸਾਨ ਕੀਤਾ ਜਾ ਰਿਹਾ ਹੈ ਅਤੇ ਇਸੇ ਸੰਦਰਭ ਵਿੱਚ ਐਨ ਆਈ ਏ ਦੀ ਸਿਫ਼ਾਰਸ਼ ਤੇ "ਸਿਖਸ ਫਾਰ ਜਸਟਿਸ" ਦੇ ਅਟਾਰਨੀ ਜਨਰਲ ਸ  ਗੁਰਪਤਵੰਤ ਸਿੰਘ ਪੰਨੂੰ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀਆ ਜ਼ਮੀਨਾਂ  ਜ਼ਬਤ ਕਰਕੇ ਭਾਰਤੀ ਹਕੂਮਤ ਨੇ ਦਰਸਾ ਦਿੱਤਾ ਹੈ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਆਜ਼ਾਦੀ ਪਸੰਦ ਖਾਲਿਸਤਾਨੀ ਸਿੱਖਾਂ ਲਈ ਭਾਰਤ ਵਿੱਚ ਕੋਈ ਜਗ੍ਹਾ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਐਬਟਸਫੋਰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾ ਦੇ ਸਹਿਯੋਗ ਨਾਲ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਅਤੇ ਭਾਰਤੀ ਜਬਰ ਜ਼ੁਲਮ ਵਿਰੁੱਧ ਜੂਝਦਿਆਂ "ਖਾਲਿਸਤਾਨੀ ਜਲਾਵਤਨੀ ਯੋਧਾਂ" ਐਵਾਰਡ ਸੋਨੇ ਦੇ ਤਗਮੇ ਨਾਲ ਸਨਮਾਨਿਤ ਕਰਨ ਨਾਲ ਭਾਰਤੀ ਖੁਫੀਆ ਏਜੰਸੀਆ ਦੀ ਨੀਂਦ  ਉੱਡ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਦੇ ਆਗੂਆਂ ਨੇ  ਕਿਹਾ ਕਿ ਜਿਹੜੀ ਭਾਰਤੀ ਬਿਪਰਵਾਦੀ ਹਕੂਮਤ ਜਿਨ੍ਹਾਂ ਆਜ਼ਾਦੀ ਪਸੰਦ ਖਾਲਿਸਤਾਨੀ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਦੁਨੀਆਂ ਭਰ ਵਿੱਚ ਬਦਨਾਮ ਕਰ ਰਹੀ ਹੈ, ਸਿੱਖਾਂ ਲਈ ਉਹ ਅੱਤਵਾਦੀ ਨਹੀਂ ਸਗੋਂ "ਖਾਲਿਸਤਾਨੀ ਯੋਧੇ" ਹਨ, ਅਤੇ ਸਿੱਖ ਕੌਮ ਦੀ ਆਜ਼ਾਦੀ ਲਈ ਜੂਝਣ ਵਾਲੇ ਖਾਲਿਸਤਾਨੀ ਯੋਧਿਆਂ ਤੇ ਫਖਰ ਅਤੇ ਮਾਣ ਮਹਿਸੂਸ ਕਰਦੀ ਹੈ।