top of page

ਕਿਸਾਨ ਆਪਸੀ ਦੂਸ਼ਣਬਾਜ਼ੀ ਛੱਡ ਕੇ ਆਰ ਐਸ ਐਸ ਅਤੇ ਬੀ ਜੇ ਪੀ ਦੇ ਹੋ ਰਹੇ ਹਮਲਿਆਂ ਦਾ ਟਾਕਰਾ ਕਰਨ - ਬੱਬਰ ਖਾਲਸਾ ਜਰਮਨੀ

ਅੰਦੋਲਨ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਜਿਹੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨਜਰਮਨ - ਖਾਲਿਸਤਾਨ ਬਿਊਰੋ - ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ ਜਥੇਦਾਰ ਸਤਨਾਮ ਸਿੰਘ ਬੱਬਰ ਭਾਈ ਅਵਤਾਰ ਸਿੰਘ ਬੱਬਰ ਭਾਈ ਹਰਜੋਤ ਸਿੰਘ ਬੱਬਰ ਭਾਈ ਬਲਜਿੰਦਰ ਸਿੰਘ ਬੱਬਰ ਭਾਈ ਅਮਰਜੀਤ ਸਿੰਘ ਬੱਬਰ ਭਾਈ ਰਜਿੰਦਰ ਸਿੰਘ ਆਦਿ ਸਿੰਘਾਂ ਨੇ ਕਿਸਾਨ ਮੋਰਚੇ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਆਪਣਿਆਂ ਦਾ ਲੇਖਾ ਜੋਖਾ ਪਿਛੋਂ ਕਰ ਲਵਾਂਗੇ ਹੁਣ ਦੁਸ਼ਮਣ ਦਾ ਟਾਕਰਾ ਕਰਕੇ ਸੰਘਰਸ਼ ਨੂੰ ਜਿੱਤ ਵੱਲ ਵਧਾਉਣ ਦੀ ਲੋੜ ਹੈ।

ਆਗੂਆ ਨੇ ਕਿਹਾ ਕਿ ਰਕੇਸ਼ ਟਕੈਤ ਦੀਆਂ ਅੱਖਾਂ ਵਿਚੋਂ ਡਿੱਗੇ ਰੋਹ ਭਰੇ ਹੰਝੂਆਂ ਨੇ ਐਸਾ ਹੜ ਲਿਆਂਦਾ ਕਿ ਸੰਘਰਸ਼ ਖਤਮ ਕਰਨ ਦੇ ਸਰਕਾਰ ਦੇ ਸਾਰੇ ਮਨਸੂਬੇ ਵਹਿਣ ਵਿੱਚ ਰੁੜ ਗਏ ਅਤੇ ਸੰਘਰਸ਼ ਦੇ ਬੂਟੇ ਨੂੰ ਅਜਿਹੀ ਖਾਦ ਦਿੱਤੀ ਕਿ ਕੁਝ ਘੰਟਿਆਂ ਵਿੱਚ ਹੀ ਹਰਾ ਭਰਾ ਦਿੱਸਣ ਦੇ ਆਸਾਰ ਨਜ਼ਰ ਆਉਣ ਲੱਗ ਪਏ।ਯੂਪੀ ਦੇ ਲੱਖਾਂ ਕਿਸਾਨ ਇਸ ਯੋਧੇ ਦੀ ਇੱਕ ਦਹਾੜ ਤੇ ਦਫ਼ਾ 144 ਦੀ ਪ੍ਰਵਾਹ ਨਾ ਕਰਦਿਆਂ ਗਾਜੀਪੁਰ ਵਾਡਰ ਤੇ ਪਹੁੰਚ ਗਏ। ਕਿਸੇ ਉੱਚੇ ਸਨਮਾਨ ਦਾ ਪਾਤਰ ਬਣ ਗਿਆ ਹੈ ਇਹ ਯੋਧਾ।

ਪੰਜਾਬ ਤੋਂ ਸ਼ੁਰੂ ਕੀਤੇ ਇਸ ਅੰਦੋਲਨ ਨੂੰ ਦਿੱਲੀ ਦੇ ਵਾਡਰਾਂ ਤੀਕ ਪਚਾਉਣ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਜਿਹੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜੇਕਰ ਕੋਈ ਕਿਸੇ ਤਰ੍ਹਾਂ ਦੀ ਕੁਤਾਹੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਬੈਠ ਕੇ ਵਿਚਾਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ? 26 ਜਨਵਰੀ ਨੂੰ ਜੋ ਕੁਝ ਵਾਪਰਿਆ ਉਹ ਉਸੇ ਦਿਨ ਦੀ ਸਥਿਤੀ ਨਹੀ ਸੀ ਸਗੋ ਸਰਕਾਰ ਨਾਲ ਹੋਈ ਦਸ ਗਿਆਰਾਂ ਵਾਰ ਗੱਲਬਾਤ ਦੀ ਸਥਿਤੀ ਤੋਂ ਬਾਅਦ ਲੀਡਰਾਂ ਦੇ ਬਿਆਨਾਂ ਵਿੱਚੋਂ ਨਿਕਲੇ ਸਰਕਾਰ ਪ੍ਰਤੀ ਰੋਹ ਦੀ ਸਥਿਤੀ ਸੀ ਜਿਸ ਵਿਚ ਕਿਸਾਨ ਲੀਡਰਾਂ ਨੇ ਕਿਹਾ ਸੀ ਕਿ 26 ਜਨਵਰੀ ਨੂੰ ਇਸ ਵਾਰ ਪਰੇਡ ਸਰਕਾਰ ਵਲੋਂ ਨਹੀ ਕਿਸਾਨਾ ਵੱਲੋ ਹੋਵੇਗੀ ਇੱਕ ਲੀਡਰ ਨੇ ਤਾਂ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਉਣ ਦਾ ਵੀ ਐਲਾਨ ਕਰ ਦਿੱਤਾ ਸੀ।ਜਿਸ ਵਰਤਾਰੇ ਕਾਰਨ ਲੱਖਾਂ ਹੀ ਨੌਜਵਾਨ ਆਪ ਮੁਹਾਰੇ ਟ੍ਰੈਕਟਰ ਲੈਕੇ ਪਰੇਡ ਵਿਚ ਸ਼ਾਮਿਲ ਹੋਣ ਲਈ ਪਹੁੰਚ ਗਏ। ਇਸ ਬੇਤਹਾਸੇ ਜੋਸ਼ ਵਿਚੋਂ ਕੁਝ ਇਧਰ ਉਧਰ ਹੋ ਜਾਣਾ ਸੁਭਾਵਿਕ ਹੀ ਸੀ। ਨਿਸ਼ਾਨ ਸਾਹਿਬ 2014 ਵਿੱਚ ਵੀ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਲਾਲ ਕਿਲ੍ਹੇ ਤੇ ਲੈਹਰਾਇਆ ਸੀ। ਇਹ ਉਹ ਹੀ ਨਿਸ਼ਾਨ ਸਾਹਿਬ ਹੈ ਜਿਸ ਤਹਿਤ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ,ਇਹ ਉਹ ਹੀ ਨਿਸ਼ਾਨ ਸਾਹਿਬ ਹੈ ਜਿਸ ਨੂੰ ਲੈ ਕਿ ਸਿੱਖ ਜਿਥੇ ਕਿਤੇ ਵੀ ਆਫਤ ਆਉਂਦੀ ਹੈ ਸਹਾਇਤਾ ਲਈ ਪਹੁੰਚ ਜਾਂਦਾ ਹੈ ਅਤੇ ਲੰਗਰ ਲਗਾ ਦਿੱਤਾ ਜਾਂਦਾ ਹੈ। ਕਿਸਾਨ ਆਗੂਆਂ ਨੂੰ ਨਿਸ਼ਾਨ ਸਾਹਿਬ ਦੇ ਮਸਲੇ ਤੇ ਝੁਕਣ ਦੀ ਬਜਾਏ ਹਿੱਕ ਤਾਣਕੇ ਜਬਾਬ ਦੇਣਾ ਚਾਹੀਦਾ ਸੀ।

ਬੱਬਰ ਖਾਲਸਾ ਨੇ ਸਮੂਹ ਆਗੂਆਂ ਨੇ ਕਿਹਾ ਕਿ ਉਸ ਨੂੰ ਵਿਚਾਰਕੇ ਕਿਸਾਨ ਆਗੂਆਂ ਨੂੰ ਬਿਆਨ ਆਪਣਿਆਂ ਵਿਰੁੱਧ ਦੇਣ ਦੀ ਬਜਾਏ ਸਰਕਾਰ ਵਿਰੁੱਧ ਦੇਣੇ ਚਾਹੀਦੇ ਸਨ। ਆਪਣਿਆਂ ਵਿਰੁੱਧ ਬੋਲਣ ਕਾਰਨ ਜਿੱਥੇ ਕੁਝ ਨੌਜਵਾਨਾਂ ਵਿਚ ਨਿਰਾਸ਼ਾ ਗਈ ਹੈ ਉਥੇ ਹੀ ਇਸ ਦਾ ਫਾਇਦਾ ਉਠਾ ਕੇ ਬੀ ਜੇ ਪੀ ਅਤੇ ਆਰ ਐਸ ਐਸ ਦੇ ਗੁੰਡਿਆਂ ਨੂੰ ਮੋਰਚੇ ਤੇ ਬੈਠੇ ਕਿਸਾਨਾ ਤੇ ਪੁਲਿਸ ਦੀ ਸਹਾਇਤਾ ਨਾਲ ਹਮਲਾ ਕਰਨ ਦਾ ਮੌਕਾ ਮਿਲਿਆ ਜਿਸ ਵਿੱਚ ਉਹ ਕਾਫੀ ਸਿੰਘਾਂ ਨੂੰ ਬੁਰੀ ਤਰ੍ਹਾਂ ਫੱਟੜ ਕਰ ਗਏ। ਇਹ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੀ ਦਹਾੜ ਨੇ ਕੁਝ ਠੱਲ੍ਹ ਪਾਈ। ਅਗਰ ਨੌਜਵਾਨਾਂ ਨੂੰ ਕਿਸਾਨ ਆਗੂਆਂ ਵਲੋਂ ਥਾਪੜਾ ਦਿੱਤਾ ਹੁੰਦਾ ਤਾਂ ਇਨ੍ਹਾਂ ਆਰ ਐਸ ਐਸ ਦੇ ਦੱਲਿਆਂ ਦੀ ਜੁਅਰਤ ਨਾ ਪੈਂਦੀ ਕਿ ਮੋਰਚੇ ਦੇ ਕਿਸੇ ਸਿੰਘ ਤੇ ਹਮਲਾ ਕਰ ਸਕਦੇ।ਜੋ ਹੋ ਗਿਆ ਉਸ ਦਾ ਲੇਖਾ ਜੋਖਾ ਮੋਰਚੇ ਦੀ ਜਿੱਤ ਤੋਂ ਬਾਅਦ ਜ਼ਰੂਰ ਕਰਨਾ ਹੁਣ ਮਸਲਾ ਛੇੜਨਾ ਘਾਤਕ ਸਿੱਧ ਹੋਵੇਗਾ ।ਭਰਾਵੋ ਸਮਾ ਆਉਣ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਹੁਣ ਬਹੁਤ ਬਹੁਤ ਬਹੁਤ ਲੋੜ ਹੈ ਇਕੱਠੇ ਰਹਿਣ ਦੀ ਤਾਂ ਕੇ ਜਿੱਤ ਪ੍ਰਾਪਤ ਕਰ ਸਕੀਏ।

Comments


bottom of page