top of page

ਲੰਡਨ ਵਿਖੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ।

ਜਰਮਨ - ਬੱਬਰ ਖਾਲਸਾ ਜਰਮਨੀ ਵਲੋਂ 31ਅਕਤੂਬਰ 2021ਦਿਨ ਐਤਵਾਰ ਨੂੰ ਲੰਡਨ ਵਿਖੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ।

ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ ਜਥੇਦਾਰ ਸਤਨਾਮ ਸਿੰਘ ਬੱਬਰ ਭਾਈ ਅਵਤਾਰ ਸਿੰਘ ਬੱਬਰ ਭਾਈ ਅਮਰਜੀਤ ਸਿੰਘ ਬੱਬਰ ਭਾਈ ਹਰਜੋਤ ਸਿੰਘ ਬੱਬਰ ਭਾਈ ਬਲਜਿੰਦਰ ਸਿੰਘ ਬੱਬਰ ਭਾਈ ਰਾਜਿੰਦਰ ਸਿੰਘ ਬੱਬਰ ਆਦਿ ਸਿੰਘਾਂ ਨੇ ਪੰਜਾਬ ਨਾਲ ਦਰਦ ਰੱਖਣ ਵਾਲੇ ਹਰ ਇੱਕ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਸਿੱਖ ਫਾਰ ਜਸਟਿਸ ਵੱਲੋਂ ਆਰੰਭ ਕੀਤੀ ਇਸ ਮੁਹਿੰਮ ਤਹਿਤ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਆਓ ਪੰਜਾਬ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਵਾਲੇ ਇਸ ਪੰਧ ਦੇ ਪਾਂਧੀ ਬਣਦੇ ਹੋਏ ਆਪਣਾ ਯੋਗਦਾਨ ਪਾਈਏ।1947 ਵਿੱਚ ਅਜ਼ਾਦੀ ਮਿਲਣ ਸਾਰ ਹੀ ਪੰਜਾਬ ਨਾਲ ਬਿਤਕਰਿਆ ਦੀ ਦਾਸਤਾਨ ਨਾਲ ਪੰਜਾਬ ਦੀ ਗੁਲਾਮੀ ਦੀ ਸ਼ੁਰੂਆਤ ਹੋ ਗਈ ਸੀ।1978 ਅਤੇ 1984 ਤੀਕ ਇਹ ਬਿਲਕੁਲ ਕਲੀਅਰ ਹੋ ਗਿਆ ਸੀ ਕਿ ਤੁਹਾਡੇ ਕੋਲ ਆਪਣੇ ਅਜ਼ਾਦ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਦੂਜਾ ਰਸਤਾ ਨਹੀਂ ਬਚਿਆ ਹੈ।ਵਿਤਕਰਿਆਂ ਦਾ ਵਰਤਾਰਾ ਅੱਜ ਤੱਕ ਨਿਰੰਅਤਰ ਜਾਰੀ ਹੈ। ਭਾਵੇਂ ਕਿ ਇੱਕ ਸਮੇਂ ਹਥਿਆਰ ਬੰਦ ਸੰਘਰਸ਼ ਵੀ ਸਿਖਰਾਂ ਤੇ ਸੀ। ਉਸ ਸੰਘਰਸ਼ ਦਾ ਹੀ ਇੱਕ ਪੈਂਤੜਾ ਜੇਕਰ ਇਸ ਮੁਹਿੰਮ ਨੂੰ ਸਮਝ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂ ਕਿ ਅਜ਼ਾਦੀ ਦੀ ਜੰਗ ਵਿੱਚ ਕਈ ਪੈਂਤੜੇ ਬਦਲਨੇ ਪੈਂਦੇ ਹਨ। ਹਿੰਦੂ

ਸਾਮਰਾਜੀਆਂ ਨੇ ਤੇ 1947 ਤੋਂ ਹੀ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ ਜੋ ਕਿ ਹੁਣ ਸਿਖਰਾਂ ਤੇ ਪਹੁੰਚ ਚੁੱਕਾ ਹੈ। ਜਿਸ ਦੀ ਤਾਜ਼ਾ ਮਿਸਾਲ ਬਾਰਡਰ ਤੋਂ 50 ਕਿਲੋਮੀਟਰ ਦਾ ਇਲਾਕਾ ਬੀ ਐੱਸ ਐੱਫ ਦੇ ਹਵਾਲੇ ਕਰਨਾ ਹੈ। ਆਪਾਂ ਇਸ ਤੋਂ ਸੁਰੱਖਿਅਤ ਹੁੰਂਦੇ ਹੋਏ ਕਿਵੇਂ ਅਜ਼ਾਦ ਦੇਸ਼ ਖਾਲਿਸਤਾਨ ਦੀ ਸਥਾਪਨਾ ਕਰਕੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ ਇਹ ਹੁਣ ਆਪਾਂ ਸੋਚਣਾ ਹੈ।ਸੋ ਆਓ ਵੀਰੋ ਆਪਣੀ ਵੋਟ ਦਾ ਇਸਤੇਮਾਲ ਕਰਕੇ ਅਜ਼ਾਦੀ ਵਲ਼ ਨੂੰ ਆਪਣੇ ਕਦਮ ਵਧਾਈਏ ਜਿਸ ਦੀ ਕਿ ਸ਼ੁਰੂਆਤ 31ਅਕਤੂਬਰ ਨੂੰ ਲੰਦਨ ਵਿਖੇ ਹੋ ਰਹੀ ਹੈ।ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਗਲੈਂਡ ਵਿਚ ਵਸਦੇ ਸਮੂਹ ਸਿੱਖਾਂ ਸਮੇਤ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੀ ਅਜ਼ਾਦੀ ਵਲ਼ ਵਧੀਏ। ਇਸ ਤੋਂ ਬਾਅਦ ਅਗਾਮੀ ਰਣਨੀਤੀ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਵੋਟਾਂ ਦਾ ਕੰਮ ਪੂਰਾ ਕੀਤਾ ਜਾਵੇਗਾ।ਸੋ ਆਓ ਆਪਣੇ ਫਰਜ਼ ਨੂੰ ਪਹਿਚਾਣੀਏ।

Comments


bottom of page