top of page

ਦਿੱਲੀ ਪੁਲਿਸ ਭਾਈ ਬਗੀਚਾ ਸਿੰਘ ਰੱਤਾਖੇੜਾ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ


ਦਿੱਲੀ ਪੁਲਿਸ ਭਾਈ ਬਗੀਚਾ ਸਿੰਘ ਰੱਤਾਖੇੜਾ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ ਝੂਠੇ ਕੇਸ ਪਾ ਕੇ ਹੱਕ ਸੱਚ ਦੀ ਅਵਾਜ਼ ਨੂੰ ਬੰਦ ਨਹੀ ਕੀਤਾ ਜਾ ਸਕਦਾ : ਭਾਈ ਮੁਠੱਡਾ/ਨਡਾਲੋਂਝੂਠੇ ਕੇਸ ਪਾ ਕੇ ਹੱਕ ਸੱਚ ਦੀ ਅਵਾਜ਼ ਨੂੰ ਬੰਦ ਨਹੀ ਕੀਤਾ ਜਾ ਸਕਦਾ - ਢਕਾਨਸੂ


ਜਰਮਨੀ - ਖਾਲਿਸਤਾਨ ਬਿਊਰੋ - ਜਿੱਥੇ ਲਗਾਤਾਰ ਭਾਰਤ ਦੀ ਦਹਿਸ਼ਤਗਰਦ ਹਿੰਦੂ ਹਕੂਮਤ ਵਲੋਂ ਅਤੇ ਭਾਰਤ ਦੀਆਂ ਅਦਾਲਤਾਂ ਵਲੋਂ ਸਿੱਖ ਕੌਮ ਨੂੰ ਇੰਨਸਾਫ ਨਾ ਦੇ ਕੇ ਜਲੀਲ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਭਾਰਤ ਦੀ ਬੁੱਚੜ ਪੁਲਿਸ ਵਲੋਂ ਵੀ ਹੱਕ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਾਕੇ ਜੇਲਾਂ ਅੰਦਰ ਬੰਦ ਕਰਕੇ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ

ਇੰਗਲੈਂਡ ਤੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲਾ (ਜਲੰਧਰ) ਦੇ ਸਾਬਕਾ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਪੰਥਕ ਆਗੂ ਬਲਵਿੰਦਰ ਸਿੰਘ ਢਿਲੋਂ, ਬੈਲਜੀਅਮ ਤੋਂ ਗੁਰਦਿਆਲ ਸਿੰਘ ਢਕਾਣਸੂ, ਜਰਮਨੀ ਤੋਂ ਗੁਰਵਿੰਦਰ ਸਿੰਘ ਨਡਾਲੋਂ, ਅਮਰੀਕਾ ਤੋਂ ਗੁਰਮੇਲ ਸਿੰਘ ਢੇਸੀ ਨੇ ਪਿਛਲੇ ਦਿਨੀਂ ਦਿੱਲੀ ਪੁਲਿਸ ਵਲੋਂ ਪੰਥਕ ਨੌਜਵਾਨ ਬਗੀਚਾ ਸਿੰਘ ਰੱਤਾਖੇੜਾ ਤੇ ਝੂਠੇ ਕੇਸ ਪਾਉਣ ਤੇ ਦਿੱਲੀ ਪੁਲਿਸ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਾਣ ਬੁੱਝ ਕੇ ਸਿੱਖ ਕੌਮ ਦੀ ਅਜਾਦੀ ਦੀ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਯਾਦ ਰਹੇ ਕਿ ਭਾਈ ਬਗੀਚਾ ਸਿੰਘ ਰੱਤਾਖੇੜਾ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਸ਼ਹੀਨ ਬਾਗ ਦਿੱਲੀ ਵਿੱਚ ਪਹੁੰਚ ਕੇ ਉਥੇ ਧਰਨੇ ਤੇ ਬੈਠੇ ਲੋਕਾਂ ਦੀ ਤੰਨ ਮੰਨ ਧੰਨ ਨਾਲ ਸੇਵਾ ਕੀਤੀ ਜਿਸ ਕਰਕੇ ਉਹ ਭਾਰਤੀ ਹਿੰਦੂਤਵੀ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਹੇ ਸਨ ਜਿਸ ਕਰਕੇ ਦਿੱਲੀ ਪੁਲਿਸ ਵਲੋਂ ਉਨ੍ਹਾਂ ਤੇ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਪਰੋਕਤ ਪੰਥਕ ਆਗੂਆ ਨੇ ਪੰਥਕ ਜਥੇਬੰਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਦਿੱਲੀ ਪੁਲਿਸ ਵਲੋਂ ਬਗੀਚਾ ਸਿੰਘ ਰੱਤਾਖੇੜਾ ਤੇ ਪਾਏ ਝੂਠੇ ਕੇਸਾਂ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਕਰਨ ਅਤੇ ਨਾਲ ਹੀ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ

Comments


bottom of page