top of page

ਦਿੱਲੀ ਪੁਲੀਸ ਵੱਲੋਂ ਭਾਈ ਰਤਾਖੇੜਾ ਤੇ ਝੂਠੇ ਕੇਸ ਚ ਫਸਾਉਣ  ਦੀ ਸਖ਼ਤ ਸ਼ਬਦਾਂ ਚ ਨਿਖੇਧੀ - ਪੰਥਕ ਜਥੇਬੰਦੀਆਂ ਜਰਮਨੀ


ਲੰਡਨ - ਖਾਲਿਸਤਾਨ ਬਿਊਰੋ - ਭਾਰਤੀ ਹੁਕਮਰਾਨ ਤੇ ਅਦਾਲਤਾਂ ਸਿੱਖਾਂ  ਨਾਲ ਵਿਤਕਰੇ ਤੇ ਨਜਾਇਜ ਕੇਸ ਪਾ ਜੇਲ੍ਹਾਂ ਚ ਡੱਕਣ ਦੀ ਕਾਲੀਆਂ ਕਰਤੂਤਾਂ ਤੋਂ ਵਾਜ ਨਹੀਂ ਆ ਰਹੀ। ਦਿੱਲੀ ਪੁਲੀਸ ਵੱਲੋਂ ਭਾਈ ਰਤਾਖੇੜਾ ਤੇ ਝੂਠੇ ਕੇਸ ਚ ਫਸਾਉਣ  ਦੀ ਜਰਮਨੀ ਦੀਆ ਪੰਥਕ ਜਥੇਬੰਦੀਆਂ ਸਿੱਖ ਫੈਡਰੇਸਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਇੰਟਡਨੈਸਨਲ ਸਿੱਖ ਫੈਡਰੇਸਨ ਜਰਮਨੀ ਪ੍ਰਧਾਨ ਲਖਵਿੰਦਰ ਸਿੰਘ ਮੱਲ੍ਹੀ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਵੱਲੋਂ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਗਈ।


ਆਗੂਆਂ ਨੇ ਕਿਹਾ ਕਿ ਚਾਣਕੀਆ ਨੀਤੀ ਨਾਲ ਪੰਥਕ ਸੇਵਾਦਾਰ ਭਾਈ ਬਗੀਚਾ ਸਿੰਘ ਰਤਾਖੇੜਾ ਨੂੰ ਦਿੱਲੀ ਦੰਗਿਆ ਦੀ ਕੋਰਟ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿੱਚ ਬਗੀਚਾ ਸਿੰਘ ਰਤਾਖੇੜਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਚਾਰਜਸ਼ੀਟ ਵਿੱਚ ਲਿਖਿਆ ਗਿਆ ਹੈ ਕਿ ਇਕ ਦੰਗਾਕਾਰੀ ਜੋ ਸਾਹਿਨ ਬਾਗ਼ ਵਿਚ ਪੈਸਿਆਂ ਦਾ ਪ੍ਰਬੰਧ ਕਰਦਾ ਸੀ ਅਤੇ ਦੰਗਿਆਂ ਵਿੱਚ ਵੀ ਮੁੱਖ ਭੂਮਿਕਾ ਹੈ ਉਸ ਨੇ ਪੁਲਿਸ ਦੀ ਹਿਰਾਸਤ ਵਿੱਚ ਪੁਛਗਿੱਛ ਦੌਰਾਨ ਬਗੀਚਾ ਸਿੰਘ ਰਤਾਖੇੜਾ ਦਾ ਨਾਮ ਲਿਆ ਹੈ ਕਿ ਮੈਨੂੰ ਬਗੀਚਾ ਸਿੰਘ ਰਤਾਖੇੜਾ ਨੇ ਕਿਹਾ ਸੀ ਮੈਨੂੰ ਆਈ ਐਸ ਆਈ ਨੇ ਤੁਹਾਡੀ ਮਦਦ ਲਈ ਭੇਜਿਆ ਹੈ ਅਤੇ ਕਿਹਾ ਹੈ ਕਿ ਤੁਸੀਂ ਸਰਕਾਰ ਦੇ ਖਿਲਾਫ ਜੰਗ ਕਰੋ ਅਸੀਂ ਤੁਹਾਡੇ ਨਾਲ ਹਾਂ ਪੁਲਿਸ ਨੇ ਬਗੀਚਾ ਸਿੰਘ ਰਤਾਖੇੜਾ ਨੂੰ ਦੰਗੇ ਭੜਕਾਉਣ ਦਾ ਮੁੱਖ ਦੋਸ਼ੀ ਦਸਿਆ ਗਿਆ ਹੈ ਇਸ ਵਿਚ ਲਵਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ ਦੱਸਣਯੋਗ ਹੈ ਕਿ ਲਵਪ੍ਰੀਤ ਸਿੰਘ ਸ਼ਾਦੀਪੁਰ ਪਹਿਲਾਂ ਹੀ ਦਿਲੀਂ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਸਾਰੇ ਝੂਠ ਦੇ ਪਲੰਦੇ ਦੀ ਭਾਰਤ ਦਾ ਹੁਕਮਰਾਨ ਸਿੱਖਾਂ ਨੂੰ ਉਹਨਾਂ ਦੇ ਹੱਕ ਦੇਣ ਦੀ ਬਿਜਾਏ ਝੂਠੇ ਕੇਸ ਪਾਕੇ ਨੌਜਵਾਨਾਂ ਦੀਆ ਜ਼ਿੰਦਗੀਆਂ ਤਬਾਹ ਕਰਨ ਤੇ ਤੁਲਿਆ ਹੋਇਆ ਹੈ।  ਇਹਨਾਂ ਦੇ ਇਸ ਤਰਾਂ ਦੇ ਝੂਠੇ ਕੇਸ ਜਾਂ ਜੇਲ੍ਹਾਂ ਸਿੱਖਾਂ ਨੂੰ ਅਪਣੀ ਮੰਜ਼ਲ ਖਾਲਿਸਤਾਨ ਦੀ  ਅਜ਼ਾਦੀ ਵੱਲ ਵਧਦੇ ਕਦਮਾਂ ਨੂੰ ਨਹੀਂ ਰੋਕ ਸਕਣਗੇ।

bottom of page