top of page

ਸ਼ਾਂਤਮਈ ਤਰੀਕੇ ਨਾਲ ਹੱਲ ਹੋਵੇ ਕਸ਼ਮੀਰ ਮੁੱਦਾ : ਜਨਰਲ ਬਾਜਵਾ

ਦੋਵੇਂ ਮੁਲਕਾਂ ਵਿੱਚ ਸ਼ਾਂਤੀ ਦਾ ਇੱਕੋ ਹੱਲ ਹੈ ਖਾਲਿਸਤਾਨ,ਜੋ ਦੋਵੇਂ ਮੁਲਕਾਂ ਵਿਚਕਾਰ ਬਣੇ - ਖਾਲਿਸਤਾਨ ਬਿਉਰੋ


ਇਸਲਾਮਾਬਾਦ-ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਕਸ਼ਮੀਰ ਮੁੱਦੇ ਨੂੰ 'ਮਾਣ ਮਰਿਆਦਾ ਅਤੇ ਸ਼ਾਂਤਮਈ ਤਰੀਕੇ' ਨਾਲ ਹੱਲ ਕਰਨਾ ਚਾਹੀਦਾ। ਪਾਕਿਸਤਾਨੀ ਫੌਜ ਮੁਤਾਬਕ ਜਰਨਲ ਬਾਜਵਾ ਖੈਬਰ-ਪਖਤੂਨਖਵਾ ਦੇ ਰਿਸਾਲਪੁਰ 'ਚ ਪਾਕਿਸਤਾਨ ਹਵਾਈ ਫੌਜ (ਪੀ.ਏ.ਐੱਫ.) ਦੇ ਅਸਗਰ ਖਾਨ ਅਕਾਦਮੀ 'ਚ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।


ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਦੇ ਅਨੁਕੂਲ ਮਾਣ ਮਰਿਆਦਾ ਅਤੇ ਸ਼ਾਂਤਮਈ ਤਰੀਕੇ ਨਾਲ ਸੁਲਝਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਕ ਸ਼ਾਂਤੀ ਪੰਸਦ ਦੇਸ਼ ਹੈ ਜਿਸ ਨੇ ਖੇਤਰੀ ਅਤੇ ਗਲੋਬਲੀ ਸ਼ਾਂਤੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਬਾਜਵਾ ਨੇ ਕਿਹਾ ਕਿ ਅਸੀਂ ਬਰਾਬਰੀ ਅਤੇ ਸ਼ਾਂਤਮਈ ਤਰੀਕੇ ਨਾਲ ਆਦਰਸ਼ਾਂ 'ਤੇ ਚੱਲਣ ਨੂੰ ਲੈ ਕੇ ਵਚਨਬੱਧ ਹਾਂ। ਇਹ ਸਾਰੀਆਂ ਦਿਸ਼ਾਵਾਂ 'ਚ ਸ਼ਾਂਤੀ ਦਾ ਹੱਥ ਵਧਾਉਣ ਦਾ ਵੇਲਾ ਹੈ।

bottom of page