ਲਾਲ ਕਿਲੇ ਉਤੇ ਪੰਥ ਦਾ ਝੰਡਾ ਝੁਲਾਉਣ ਵਾਲਿਆਂ ਨੇ ਇਜ਼ੱਤ ਰੱਖ ਵਖਾਈ ਹੈ
‘ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ’ ਵਾਲਾ ਕੰਮ
ਕੱਲ ਸਿੰਘ ਜਦੋਂ ਸਾਰੀਆਂ ਰੁਕਾਵਟਾਂ ਪਾਰ ਕਰ ਕੇ ਲਾਲ ਕਿਲੇ ਤੱਕ ਪਹੁੰਚ ਗਏ, ਅਤੇ ਖਾਲਸਈ ਝੰਡਾ ਵੀ ਝੁਲਾ ਦਿੱਤਾ, ਉਦੋਂ ਦਾ ਸਾਰਾ ਹਿੰਦੁਸਤਾਨ ਹਿਲਿਆ ਹੋਇਆ ਲੱਗਦਾ ਹੈ ।
ਪਹਿਲਾਂ ਤਾਂ ਝੰਡਾ ਝੁਲਾਣ ਵਾਲੇ ਸਿੰਘਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ । ਉਹਨਾਂ ਦਿੱਲੀ ਦੀ ਅੜ੍ਹ ਭੰਨ ਕੇ ਇੱਤਹਾਸ ਸਿਰਜ ਦਿੱਤਾ ਹੈ । ਉਹਨਾਂ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਉਹਨਾਂ ਅੰਦਰ ਆਪਣਾ ਕੌਮੀ ਇੱਤਹਾਸ ਜੀਂਦਾ ਜਾਗਦਾ ਹੈ ।
ਅਫਸੋਸ ਉਹਨਾਂ ਕਿਸਾਨ ਲੀਡਰਾਂ ਉਤੇ ਹੈ, ਜੋ ਭਾਰਤੀ ਮੀਡੀਆ ਦੇ ਮਨਫੀ ਪ੍ਰਾਪੇਗੰਢੇ ਤੋਂ ਘਬਰਾ ਕੇ ਫੌਰੀ ਇਹ ਕਹਿਣ ਲੱਗ ਪਏ ਕਿ ‘ਇਹ ਸਾਡੇ ਨਾਲ ਦੇ ਨਹੀਂ ਹਨ’, ਤੇ ਇਹ ਸਾਡਾ ਪ੍ਰੋਗਰਾਮ ਨਹੀਂ ਸੀ । ਤੇ ਉਹਨਾਂ ਸਿਆਸੀ ਪਾਰਟੀਆਂ ਤੇ ਵੀ ਜਿਹੜ੍ਹੀਆਂ ਇਸ ਨੂੰ ‘ਹਿੰਸਾ’ ਕਹਿ ਕੇ ਨਿੰਦਣ ਦੇ ਰਾਹ ਤੁਰ ਪਈਆਂ ।
ਇਹਨਾਂ ਨੂੰ ਕੋਈ ਪੁੱਛੇ ਕਿ ਦੋ ਮਹੀਨੇ ਤੋਂ ਵੱਧ ਦਿੱਲੀ ਦੇ ਮੰਤਰੀਆਂ ਹੱਥੋਂ ਜਿਵੇਂ ਕਿਸਾਨ ਲੀਡਰ ਜ਼ਲੀਲ ਹੋ ਰਹੇ ਸਨ, ਤੇ ਸਾਰੇ ਪੰਜਾਬ ਨੂੰ ਕਰਵਾ ਰਹੇ ਸਨ, ਉਸ ਤੋਂ ਵੱਧ ਦੀ ਕੋਈ ਆਸ ਇਹਨਾਂ ਕੋਲ ਬਾਕੀ ਸੀ । ਮੰਤਰੀਆਂ ਨੇ ਇਹਨਾਂ ਨਾਲ ਆਖਰੀ ਮੁਲਾਕਾਤ ਵਾਲੇ ਦਿਨ ਜਿਵੇਂ ਇਹਨਾਂ ਨੂੰ ਤਿੰਨ ਚਾਰ ਘੰਟੇ ਸੁੱਕਣੇ ਪਾਈ ਰਖਿਆ ਗਿਆ, ਉਸ ਨੂੰ ਇਹ ਬਰਦਾਸ਼ਤ ਕਰ ਸਕਦੇ ਹਨ, ਪਰ ਪੰਜਾਬ ਦੀ ਜਵਾਨੀ ਬਰਦਾਸ਼ਤ ਨਹੀਂ ਕਰ ਸਕੀ, ਉਹਨਾਂ ਦੇ ਅੰਦਰ ਦਾ ‘ਬਾਬਾ ਬਘੇਲ ਸਿੰਘ’ ਬਰਦਾਸ਼ਤ ਨਹੀਂ ਕਰ ਸਕਿਆ ।
ਇਹ ਮੋਰਚਾ ਕੇਵਲ ਕਿਸਾਨ ਮੋਰਚਾ ਨਹੀਂ ਸੀ ਰਹਿ ਗਿਆ, ਇਹ ਪੰਜਾਬੀਆਂ ਲਈ ਪੰਥ ਤੇ ਪੰਜਾਬ ਦਾ ਕੌਮੀ ਮੋਰਚਾ ਬਣ ਗਿਆ ਸੀ/ਹੈ । ਇੱਜ਼ੱਤ ਤੀਹ ਚਾਲ੍ਹੀ ਲੀਡਰਾਂ ਦੀ ਦਾਅ ਤੇ ਨਹੀਂ ਸੀ ਲੱਗੀ ਹੋਈ, ਸਾਰੇ ਪੰਥ ਤੇ ਪੰਜਾਬੀਆਂ ਦੀ ਦਾਅ ਤੇ ਲੱਗ ਗਈ ਹੋਈ ਸੀ । ਲਾਲ ਕਿਲੇ ਉਤੇ ਪੰਥ ਦਾ ਝੰਡਾ ਝੁਲਾਉਣ ਵਾਲਿਆਂ ਨੇ ਇਜ਼ੱਤ ਰੱਖ ਵਖਾਈ ਹੈ ।
ਤੀਹ ਚਾਲ੍ਹੀ ਲੀਡਰਾਂ ਵਿੱਚ ਜੇ ਥੋੜ੍ਹੀ ਜਿਹੀ ਹਿੰਮਤ ਤੇ ਸਿਆਣਪ ਹੁੰਦੀ ਤਾਂ ਇਸ ਇਜ਼ੱਤ ਦਾ ਸਤਿਕਾਰ ਕਰਦੇ, ਤੇ ਇਸ ਨੂੰ ਮੋਰਚੇ ਦੀ ਤਾਕਤ ਸਮਝਦੇ, ਭਾਰਤੀ ਮੀਡੀਆ ਦੀ ‘ਬੱਦਨਾਮੀ’ ਵਾਲੇ ਠੱਪੇ ਨੂੰ ਕਬੂਲ ਨਾ ਕਰਦੇ ।
ਜਿਨ੍ਹਾਂ ਜਮਾਤਾਂ ਨੂੰ ਭਾਰਤੀ ਵਿਧਾਨ ਤੇ ਝੰਡੇ ਦਾ ਬਹੁਤਾ ਹੇਜ ਹੈ, ਸਿੰਘਾਂ ਦੇ ਇਸ ਜਲਾਲੀ ਰੂਪ ਨੇ ਉਹਨਾਂ ਦਾ ਹੇਜ ਟਰੈਕਟਰਾਂ ਦੇ ਟਾਇਰਾਂ ਹੇਠ ਦਰੜ੍ਹ ਦਿੱਤਾ ਹੈ ।
ਜੂਨ 84 ਵਿੱਚ ਜਦੋਂ ਦਰਬਾਰ ਸਾਹਿਬ ਦੀਆਂ ਪਰਕਰਮਾਂ ਨੂੰ ਭਾਰਤੀ ਟੈਂਕਾਂ ਨੇ ਦਰੜਿ੍ਹਆ ਸੀ, ਉਦੋਂ ਜਿਹਨਾਂ ਲੋਕਾਂ ਨੇ ਖੁਸ਼ੀਆਂ ਮਨਾਈਆਂ ਸਨ, ਸਿੰਘਾਂ ਦੇ ਲਾਲ ਕਿਲੇ ਉਤੇ ਖਾਲਸਈ ਝੰਡਾ ਝੁਲਾਉਣ ਦੀ ਇੱਕ ਸਿੰਬਾਲਿਕ ਕਾਰਵਾਈ ਨੇ ਉਹਨਾਂ ਦੇ ਘਰੀਂ ਵੈਣ ਪਾ ਦਿੱਤੇ ਹਨ ।
ਸਾਡੇ ਲਈ ਤਾਂ ਮਿੱਤਰੋ, ‘ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ’ ਵਾਲਾ ਕੰਮ ਹੋਇਆ ਹੈ ।
ਗਜਿੰਦਰ ਸਿੰਘ, ਦਲ ਖਾਲਸਾ । 27.1.2021 …………………….
コメント