ਇਹ ਗਾਂਧੀ, ਇਹ ਨਹਿਰੂ ਜਾਂ ਨਹਿਰੂ ਦੀ ਧੀ ਏ
ਗੰਗੂ ਹੀ ਗੰਗੂ ਨੇ ਹੋਰ ਇੱਥੇ ਕੀ ਏ
………
ਇਹ ਗਾਂਧੀ, ਇਹ ਨਹਿਰੂ, ਜਾਂ ਨਹਿਰੂ ਧੀ
ਸਿਲਸਿਲਾ ਖਤਮ ਨਹੀਂ ਹੁੰਦਾ,
ਸਿਲਸਿਲਾ ਜਾਰੀ ਏ
ਤੇ ਹੁਣ ਗੰਗੂ ਦੇ ਨਵੇਂ ਵਾਰਸਾਂ ਦੀ ਵਾਰੀ ਏ
ਗੱਲ ਚਿਹਰਿਆਂ ਦੀ ਨਹੀਂ
ਗੱਲ ਤਾਂ ਗੰਗੂ ਦੀ ਰੂਹ ਦੀ ਏ
ਜੋ ਇਹਨਾਂ ਅੰਦਰ ਵੱਸਦੀ ਏ
ਗੁਰੂ ਦੇ ਲਾਲਾਂ ਦਾ ਸਰਹੰਦ ਜਾ ਕੇ ਭੇਤ ਦੱਸਦੀ ਏ
…………..
ਇੰਦਰਾ ਦਿਸਾਈ ਏ
ਜਾਂ ਚਰਨ, ਵਾਜਪਾਈ ਏ
ਜੀਭ ਸਾਰਿਆਂ ਦੀ ਸਾਡੇ ਲਹੂ ਦੀ ਧਿਹਾਈ ਏ
……….
ਦਿੱਲੀ ਦੀ ਧਿਰ ਵਿੱਚ ਕੋਈ ਹੈ, ਜਿਸ ਉਤੇ ਇਤਬਾਰ ਕੀਤਾ ਜਾ ਸਕਦਾ ਹੈ? ਬਾਰ ਬਾਰ ਧੌਖਾ ਖਾਣ ਦੇ ਬਾਵਜੂਦ, ਸਾਡੀ ਕੌਮ ਨੂੰ ਸਮਝ ਨਹੀਂ ਆ ਰਹੀ । ਇੱਕ ਧਿਰ ਇੱਕ ਪਾਸੇ ਹੁੰਦੀ ਹੈ, ਤਾਂ ਦੂਜੀ, ਦੂਜੇ ਪਾਸੇ ਹੋ ਜਾਂਦੀ ਹੈ ।
ਝੂਠੀਆਂ ਆਸਾਂ ਰੱਖਣੀਆਂ ਛੱਡਾਂਗੇ, ਤਾਂ ਸੱਚੇ ਪਾਤਸ਼ਾਹ ਦੀਆਂ ਮੇਹਰਾਂ ਦੇ ਪਾਤਰ ਬਣਾਂਗੇ ।
ਗਜਿੰਦਰ ਸਿੰਘ ਸਾਰੀ ਉਮਰ ਕੂਕਦਾ ਰਿਹਾ ਹੈ…….
ਗਜਿੰਦਰ ਸਿੰਘ, ਦਲ ਖਾਲਸਾ ।
੨.੧੦.੨੦੨੦
………………….
コメント