top of page

ਜਾਂ ਮਰਾਂਗੇ, ਜਾਂ ਜਿੱਤਾਂਗੇ’


ਜਦੋਂ ਦਿ੍ਰੜਤਾ ਤੇ ਜਜ਼ਬਾਤ ਇਹ ਹੋਣ, ਤਾਂ ਹਾਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ


ਕੱਲ ਭਾਰਤੀ ਮੰਤਰੀਆਂ ਨਾਲ ਗੱਲ ਬਾਤ ਕਰਨ ਗਏ ਕਿਸਾਨ ਡੈਲੀਗੇਸ਼ਨ ਦੇ ਕੁੱਝ ਮੈਂਬਰਾਂ ਨੇ ਜੋ ਤੱਖਤੀਆਂ ਚੁੱਕੀਆਂ ਹੋਈਆਂ ਸਨ, ਉਹਨਾਂ ਉਤੇ ਲਿਖਿਆ ਸੀ, ‘ਜਾਂ ਮਰਾਂਗੇ, ਜਾਂ ਜਿੱਤਾਂਗੇ’ ।


ਜਦੋਂ ਦਿ੍ਰੜਤਾ ਤੇ ਜਜ਼ਬਾਤ ਇਹ ਹੋਣ, ਤਾਂ ਹਾਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ।



‘ਜਿੱਤ’ ਹੀ ਤਾਂ ਲਫਜ਼ ਉਹ ਲਫਜ਼ ਹੈ, ਜੋ ਭਾਰਤੀ ਹਾਕਮਾਂ ਨੂੰ ਹਜਮ ਨਹੀਂ ਹੁੰਦਾ । ਤੁਹਾਡੀ ਜਿੱਤ ਦਾ ਮਤਲਬ ਉਹਨਾਂ ਦੀ ਹਾਰ ਹੈ, ਤੇ ਗਲਤ ਹੋਣ ਦੇ ਬਾਵਜੂਦ, ਹਾਰਨ ਲਈ ਉਹ ਤਿਆਰ ਨਹੀਂ ਹਨ । ਇਸ ‘ਹਾਰ’ ਸ਼ਬਦ ਤੋਂ ਬੱਚਣ ਲਈ ਉਹ ਕੁੱਝ ਵੀ ਕਰ ਸਕਦੇ ਹਨ । ਵੱਧੋ ਵੱਧ ਅਮੈਂਡਮੈਂਟਸ ਵੀ ਕਰ ਸਕਦੇ ਹਨ, ਤੇ ਤੁਹਾਡੀਆਂ ਲਾਸ਼ਾ ਦੇ ਢੇਰ ਵੀ ਲੱਗਦੇ ਵੀ ਦੇਖ ਸਕਦੇ ਹਨ ।


ਹੁਣ ਤੱਕ ਉਹਨਾਂ ਨੇ ਅਗਰ ਫੌਜੀ ਕਾਰਵਾਈ ਨਹੀਂ ਕੀਤੀ, ਤੇ ਦਿੱਲੀ ਦਾ ਘੇਰਾ ਸਾਹ ਘੁੱਟ ਕੇ ‘ਬਰਦਾਸ਼ਤ’ ਕਰ ਰਹੇ ਹਨ, ਤਾਂ ਉਸ ਦਾ ਵੱਡਾ ਕਾਰਨ ਜੂਨ 84 ਦਾ ਤਜਰਬਾ ਹੈ । ਜੂਨ 84 ਦੇ ਫੌਜੀ ਐਕਸ਼ਨ ਬਾਦ ਜੋ ਹੋਇਆ ਸੀ, ਇਸ ਵਾਰ ਗੱਲ ਕਿੱਥੇ ਤੱਕ ਜਾਵੇਗੀ, ਉਸ ਦਾ ਅੱਜ ਕਿਆਸ ਕਰਨਾ ਔਖਾ ਹੈ । ਪਰ ਭਾਰਤੀ ਹਾਕਮਾਂ ਨੇ ਇਹ ਕਿਆਸ ਜ਼ਰੂਰ ਕਰ ਲਿਆ ਹੋਣਾ ਹੈ ।


ਵਾਹਿਗੁਰੂ ਕਿਸਾਨ ਮੋਰਚੇ ਦੇ ਆਗੂਆਂ ਤੇ ਮੋਰਚੇ ਵਿੱਚ ਸ਼ਾਮਿਲ ਹਰ ਗੁਰੂ ਪਿਆਰੇ ਦੇ ਇਸ ਜਜ਼ਬੇ ਨੂੰ ਕਾਇਮ ਰੱਖੇ ।


ਗਜਿੰਦਰ ਸਿੰਘ, ਦਲ ਖਾਲਸਾ ।

9.1.2021

………………………..

bottom of page