ਕੱਲ ਇੱਕ ਧਾਰਮਿਕ ਸਖਸ਼ੀਅਤ ਨੇ ਸੜਕਾਂ ਤੇ ਠੰਡੀਆਂ ਰਾਤਾਂ ਕੱਟ ਰਹੇ ਕਿਸਾਨਾਂ ਦਾ ਦਰਦ ਨਾ ਸਹਾਰਦੇ ਹੋਏ, ਆਪਣੇ ਆਪ ਨੂੰ ਖਤਮ ਕਰ ਲਿਆ । ਇਹ ਮੌਤ ਵੀ ਕਿਸਾਨ ਸੰਘਰਸ਼ ਦੀ ਇੱਕ ਕੁਰਬਾਨੀ ਵਜੋਂ ਹੀ ਦੇਖਣੀ ਬਣਦੀ ਹੈ ।
ਇਸ ਤੋਂ ਪਹਿਲਾਂ ਵੀ ਕਿਸਾਨ ਸੰਘਰਸ਼ ਦੌਰਾਨ ਕਈ ਮੌਤਾਂ ਹੋ ਚੁੱਕੀਆਂ ਹਨ, ਚਾਹੇ ਠੰਡ ਨਾਲ, ਤੇ ਚਾਹੇ ਕਿਸੇ ਹਾਦਸੇ ਨਾਲ ।
ਇਹ ਸਾਰੀਆਂ ਮੌਤਾਂ ਸੰਘਰਸ਼ ਦਾ ਹਿੱਸਾ ਹਨ, ਸ਼ਹੀਦੀਆਂ ਹਨ, ਸੰਘਰਸ਼ ਲਈ ਪਾਈਆਂ ਸ਼ਹੀਦੀਆਂ ।
ਇਹਨਾਂ ਸ਼ਹੀਦੀਆਂ ਦਾ ਦੂਜਾ ਪੱਖ ਇਹ ਹੈ ਕਿ ਇਹ ਮੋਦੀ ਜੁੰਡਲੀ ਵੱਲੋਂ ਆਪਣੀ ਸੋਚ ਕਿਸਾਨਾਂ ਉਤੇ ਠੋਸਣ ਲਈ ਕੀਤੇ ਗਏ ਕਤਲ ਹਨ ।
ਸਾਨੂੰ ਚਾਹੀਦਾ ਹੈ ਕਿ ਸੰਘਰਸ਼ ਦੌਰਾਨ ਹੋਏ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਦੀ ਇੱਕ ਗੈਲਰੀ ਸੰਘਰਸ਼ ਵਾਲੀ ਥਾਂ ਉਤੇ ਹੀ ਬਣਾਈ ਜਾਵੇ, ਤੇ ਇਸ ਨੂੰ ਵੱਧੋ ਵੱਧ ਦੁਨੀਆਂ ਨਾਲ ਸਾਂਝਾ ਕੀਤਾ ਜਾਵੇ ।
ਮੋਦੀ ਜੁੰਡਲੀ ਦੇ ਖਿਲਾਫ ਇਹਨਾਂ ਸ਼ਹੀਦਾਂ ਦੇ ਕਤਲ ਕੀਤੇ ਜਾਣ ਦਾ ਕੇਸ ਵੀ ਤਿਆਰ ਕੀਤਾ ਜਾਵੇ । ਦਿੱਲੀ ਦੀਆਂ ਅਦਾਲਤਾਂ ਤੋਂ ਆਲਮੀ ਅਦਾਲਤ ਤੱਕ ਇਹ ਕੇਸ ਦਾਖਲ ਕੀਤਾ ਜਾਵੇ । ਇਸ ਦੀ ਕਾਨੂੰਨੀ ਹੈਸੀਅਤ ਬਾਰੇ ਘੱਟ ਸੋਚਿਆ ਜਾਵੇ, ਤੇ ਇਖਲਾਕੀ ਤੇ ਇਨਸਾਨੀ ਹੈਸੀਅਤ ਬਾਰੇ ਵਧੇਰੇ ਸੋਚਿਆ ਜਾਵੇ ।
ਮੋਦੀ ਜੁੰਡਲੀ, ਪੰਜਾਬ ਦੇ ਲੋਕਾਂ ਲਈ ਨਵੇਂ ਮੁਗ਼ਲ ਸਾਬਤ ਹੋ ਰਹੇ ਹਨ, ਤੇ ਇੱਤਹਾਸ ਵਿੱਚ ਇਹ ਦਰਜ ਕਰਨਾ ਤੇ ਕਰਵਾਉਣਾ ਬਹੁਤ ਜ਼ਰੂਰੀ ਹੈ ।
ਗਜਿੰਦਰ ਸਿੰਘ, ਦਲ ਖਾਲਸਾ ।
18.12.2020
………………….
Kommentare