top of page

ਬਰਤਾਨੀਆਂ ਦੇ 100 ਤੋਂ ਵੱਧ ਸੰਸਦਾਂ ਮੈਬਰਾਂ ਨੇ ਭਾਰਤ ਵਿੱਚ ਅੰਦਲੋਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ



ਸਿੱਖ ਸੰਸਦ ਮੈਬਰ ਤਨਮਨਜੀਤ ਸਿੰਘ ਢੇਸੀ ਦੀ ਮੁਹਿੰਮ ਨੂੰ ਪਿਆ ਬੂਰ


ਲੰਡਨ - ਬਰਤਾਨੀਆਂ ਦੇ 100 ਤੋਂ ਵੱਧ ਸੰਸਦਾਂ ਮੈਬਰਾਂ ਨੇ ਭਾਰਤ ਵਿੱਚ ਅੰਦਲੋਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ।

ਸਿੱਖ ਸੰਸਦ ਮੈਬਰ ਤਨਮਨਜੀਤ ਸਿੰਘ ਢੇਸੀ ਦੀ ਮੁਹਿੰਮ ਨੂੰ ਬੂਰ ਪੈ ਗਿਆ ਹੈ। 100 ਤੋਂ ਵੱਧ ਸੰਸਦ ਮੈਬਰਾਂ ਵਿੱਚ ਯੂ ਕੇ ਦੇ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਬਰਾਂ ਤੋਂ ਇਲਾਵਾ ਲਾਰਡਾਂ ਨੇ ਦਸਖਤ ਕੀਤੇ ਗਏ ਹਨ। ਸੰਸਦ ਮੈਬਰ ਸ ਢੇਸੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਬਰਤਾਨੀਆਂ ਸੰਸਦ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਨੂੰ ਉਹ ਤਸੱਲੀ ਬਖ਼ਸ ਜਵਾਬ ਨਾ ਦੇ ਕੇ ਇਸ ਮਸਲੇ ਨੂੰ ਭਾਰਤ ਪਾਕਿਸਤਾਨ ਦਾ ਮਸਲਾ ਦੱਸ ਕੇ ਪਾਸਾ ਵੱਟ ਗਏ ਸਨ ਉਸ ਲਈ ਸਪਸ਼ਟੀਕਰਨ ਮੰਗਿਆ ਗਿਆ ਹੈ।


ਸਲੋਹ ਦੇ ਸੰਸਦ ਮੈਬਰ ਸ ਢੇਸੀ ਵੱਲੋਂ ਲਗਾਤਾਰ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਉਠਾਈ ਅਵਾਜ਼ ਤੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਦੀ ਭਾਰਤ ਫੇਰੀ ਨੂੰ ਲੈ ਕੇ ਤੇ ਭਾਰਤ ਵਿੱਚ ਸਾਂਤੀ ਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਪਾਣੀ ਦੀਆਂ ਬੂਛਾੜਾ ਕਰਨ ਤੇ ਲਾਠੀ ਚਾਰਜ, ਅੱਥਰੂ ਗੈਸ ਸੁੱਟਣ ਦੀਆਂ ਹੋਈਆਂ ਅਣ ਮਨੁੱਖੀ ਵਧੀਕੀਆਂ ਦੇ ਮੱਦੇ ਨਜ਼ਰ ਅਵਾਜ਼ ਬੁਲੰਦ ਕੀਤੀ ਗਈ।

100 ਤੋਂ ਵੱਧ ਸਸਦ ਮੈਬਰਾਂ ਦੇ ਦਸਖਤਾਂ ਵਾਲਾ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਦਿੱਤਾ ਜਾਵੇਗਾ ਤੇ ਉਸ ਖਤ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੇ ਕੀਤੇ ਜਾ ਰਹੇ ਜੁਲਮਾਂ ਤੇ ਕਾਲੇ ਕਾਨੂੰਨਾਂ ਬਾਰੇ ਉੱਤਰ ਦੇਣ ਲਈ ਕਿਹਾ ਗਿਆ।

ਸਰਦਾਰ ਢੇਸੀ ਨੇ ਕਿਹਾ ਕਿ ਉਸ ਦੇ ਹਲਕੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਵਿਦੇਸ਼ ਆ ਕੇ ਵਸੇ ਕਿਸਾਨ ਪਰਿਵਾਰਾਂ ਨੇ ਚਿੱਠੀ ਰਾਹੀਂ ਚਿੰਤਾਂ ਜ਼ਾਹਿਰ ਕੀਤੀ ਗਈ ਕਿ ਉਨਾਂ ਦੀਆਂ ਜਮੀਨਾਂ ਨੂੰ ਭਾਰਤ ਸਰਕਾਰ ਵੱਡੇ ਘਰਾਣਿਆਂ ਦੇ ਨਾਲ ਮਿਲਕੇ ਕਿਸਾਨੀਂ ਨੂੰ ਖਤਮ ਕਰਨਾ ਚਾਹੁੰਦੀ ਹੈ।

ਦੱਸਣਯੋਗ ਹੈ ਕਿ ਇਸ ਸਾਂਤੀ ਪੂਰਵਕ ਅੰਦੋਲਨ ਵਿਚ 70 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਰ ਅੱਜ ਵੀ ਭਾਰਤ ਦੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ ਤੇ ਭਾਰਤੀ ਗੋਦੀ ਮੀਡੀਆਂ ਇਸ ਅੰਦੋਲਨ ਵਿੱਚ ਕਿਸਾਨਾਂ ਦੇ ਖਿਲਾਫ਼ ਭੁਗਤ ਰਿਹਾ ਹੈ।

bottom of page