ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ....ਦੀਪ ਸਿੱਧੂ ਤੋਂ ਪੱਲਾ ਝਾੜਿਆ ਸੰਨੀ ਦਿਓਲ ਨੇ
- TimesofKhalistan
- Jan 27, 2021
- 2 min read
ਕਿਸਾਨ ਜਥੇਬੰਦੀਆਂ ਵੀ ਦੀਪ ਸਿੱਧੂ, ਲੱਖਾਂ ਸਿਧਾਣਾ ਖ਼ਿਲਾਫ਼ ਹੋਈਆਂ
ਕਾਮਰੇਡਾਂ ਨੂੰ ਦੋਵਾਂ ਦੀ ਚੜ੍ਹਤ ਵੇਖੀ ਨਾ ਗਈ
ਖਾਲਿਸਤਾਨ ਬਿਉਰੋ- 26 ਜਨਵਰੀ ਮੌਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਤੇ ਦੀਪ ਸਿੱਧੂ ਵਲੋਂ ਸਾਥੀਆਂ ਸਮੇਤ ਲਾਲ ਕਿਲੇ ਵੱਲ ਕੂਚ ਕਰਨ ਦੇ ਮਾਮਲੇ ਨੇ ਚਰਚਾ ਛੇੜ ਦਿੱਤੀ ਹੈ। ਜਿਥੇ ਕਿਸਾਨ ਆਗੂ ਦੀਪ ਸਿੱਧੂ ਦੇ ਨਾਲ-ਨਾਲ ਲੱਖਾ ਸਿਧਾਣਾ ’ਤੇ ਆਪਣਾ ਗੁੱਸਾ ਕੱਢ ਰਹੇ ਹਨ, ਉਥੇ ਪੰਜਾਬੀ ਗਾਇਕਾਂ ਵਲੋਂ ਵੀ ਦੀਪ ਸਿੱਧੂ ਦੇ ਇਸ ਕਦਮ ਦੀ ਨਿੰਦਿਆ ਦਾ ਕੀ ਕਾਰਨ ਹੋ ਸਕਦਾ ਹੈ।

ਇੰਨਾ ਹੀ ਨਹੀਂ ਦੀਪ ਸਿੱਧੂ ਨੂੰ ਆਪਣਾ ਛੋਟਾ ਭਰਾ ਕਹਿਣ ਵਾਲੇ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਨੇ ਵੀ ਆਪਣਾ ਪੱਲਾ ਝਾੜ ਲਿਆ ਹੈ। ਸੰਨੀ ਦੀਓਲ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ‘ਤੇ ਇਕ ਪੋਸਟ ਰਾਹੀਂ ਕਿਹਾ ਕਿ ਅੱਜ ਲਾਲ ਕਿਲ੍ਹੇ ‘ਚ ਜੋ ਹੋਇਆ ਉਹ ਦੇਖ ਕੇ ਬਹੁਤ ਮਨ ਦੁੱਖੀ ਹੋਇਆ ਹੈ| ਕੀ ਇਸ ਘਟਨਾ ਲਈ ਦੀਪ ਸਿੱਧੂ ਜਿੰਮੇਵਾਰ ਹੇ ਜਾਂ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਪੰਜਾਬ ਦੇ ਗਾਇਕ ਜਿਨਾਂ ਗਾਣਿਆਂ ਰਾਹੀ ਪੰਜਾਬ ਦੀ ਜਵਾਨੀ ਨੂੰ ਦਿੱਲੀ ਰਿੰਗ ਰੋਡ ਵੱਲ ਜਾਣ ਲਈ ਪਰੇਰਿਤ ਕੀਤਾ ਗਿਆ।
ਕਾਬਿਲੇ ਗੌਰ ਗੱਲ ਇਹ ਵੀ ਹੈ ਕਿ ਜੋ ਸੰਨੀ ਦਿਓਲ ਹੁਣ ਦੀਪ ਸਿੱਧੂ ਤੋਂ ਇਹ ਕਹਿ ਕੇ ਕਿਨਾਰਾ ਕਰ ਰਹੇ ਹਨ ਕਿ ਉਹ ਉਹਨਾਂ ਦੇ ਆਪਸ ‘ਚ ਕੋਈ ਸਬੰਧ ਨਹੀਂ ਹਨ ਉਹੀ ਕਦੇ ਦੀਪ ਸਿੱਧੂ ਨੂੰ ਆਪਣਾ ਛੋਟਾ ਭਰਾ ਕਹਿੰਦੇ ਰਹੇ ਹਨ ਤੇ ਉਹਨਾਂ ਦੇ ਦਿਓਲ ਪਰਿਵਾਰ ਨਾਲ ਕਾਫੀ ਚੰਗੇ ਸਬੰਧ ਵੀ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਦੀਪ ਸਿੱਧੂ ਇਸ ਘਟਨਾਕ੍ਰਮ ਤੋਂ ਬਾਅਦ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਵੀ ਹੋ ਚੁੱਕੇ ਹਨ। ਇਨ੍ਹਾਂ ਲਾਈਵ ਵੀਡੀਓਜ਼ ਰਾਹੀਂ ਦੀਪ ਸਿੱਧੂ ਨੇ ਆਪਣਾ ਪੱਖ ਸਾਹਮਣੇ ਰੱਖਿਆ ਹੈ ਪਰ ਲੋਕਾਂ ’ਚ ਉਸ ਦੇ ਖ਼ਿਲਾਫ਼ ਗੁੱਸਾ ਘਟਦਾ ਨਜ਼ਰ ਨਹੀਂ ਆ ਰਿਹਾ ਜਦੋਂ ਕਿ ਕਿਸਾਨ ਆਗੂ ਵੀ ਵੱਧ ਰਹਿ ਦੀਪ ਦੀ ਕਾਰਜਗਾਰੀ ਤੋਂ ਕੁਝ ਪਰੇਸ਼ਾਨ ਚਲ ਰਹੇ ਸਨ ਜਿਸ ਵਿੱਚ ਕਾਮਰੇਡ ਲਾਨਾਂ ਜਿਕਰਯੋਗ ਹੇ।
Comments