top of page

ਯੋਧਿਆਂ ਦਾ ਖੂਨ ਡਾਂਗਾਂ ਖਾ ਕੇ ਗਾਂਧੀ ਕਿਵੇਂ ਬਣ ਜਾਵੇ...?


ਜਦੋਂ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸੁੱਟਿਆ ਸੀ ਜਿਸ ਵਿੱਚ ਕੋਈ ਜਾਨ ਨਹੀਂ ਗਈ ਸੀ ਤਾਂ ਗਾਂਧੀ ਨੇ ਉਸ ਨੂੰ ਗਲਤ ਦੱਸਿਆ ਸੀ, ਪਰ ਭਗਤ ਸਿੰਘ ਦਾ ਕਹਿਣਾ ਸੀ ਕਿ ਮੈ ਇਹ ਸਭ ਗੂੰਗੀ ਬੋਲ਼ੀ ਸਰਕਾਰ ਨੂੰ ਜਗਾਉਣ ਲਈ ਕੀਤਾ ਨਾ ਕਿ ਕਿਸੇ ਨੂੰ ਮਾਰਨ ਲਈ,ਭਗਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਫਾਂਸੀ ਦੀ ਸਜ਼ਾ ਸੁਣਾ ਦਿਤੀ ਗਈ, ਗਾਂਧੀ ਦੀਆਂ ਅੰਗਰੇਜਾਂ ਨਾਲ਼ ਮੀਟਿੰਗਾਂ ਚੱਲ ਰਹੀਆਂ ਸੀ, ਜਦ ਅੰਗਰੇਜਾਂ ਨਾਲ਼ ਸਮਝੌਤੇ ਦੀਆਂ ਮੰਗਾਂ ਵਿੱਚ ਭਗਤ ਸਿੰਘ ਦੇ ਸਾਥੀਆਂ ਵੱਲੋਂ ਉਸ ਦੀ ਸਜ਼ਾ ਮੁਆਫੀ ਦੀ ਮੰਗ ਰੱਖਣ ਲਈ ਕਿਹਾ ਤਾਂ ਗਾਂਧੀ ਨੇ ਉਸ ਨੂੰ ਜ਼ਰੂਰੀ ਨਾ ਸਮਝਿਆ ਤੇ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ,

ਕਿਸਾਨੀ ਸੰਘਰਸ਼ ਦੇ ਮੌਜੂਦਾ ਹਾਲਾਤ ਵੀ ਕੁਜ ਇਸ ਤਰਾਂ ਹੀ ਨੇ ਅੱਜ ਗਾਂਧੀ ਦੇ ਮਰਨ ਦਿਨ ਤੇ ਆਗੂਆਂ ਨੇ ਕੱਲ੍ਹ ਜਿਸ ਪ੍ਰੈਸ ਨੋਟ ਵਿੱਚ ਵਰਤ ਰੱਖਣ ਦਾ ਐਲਾਨ ਕੀਤਾ ਸੀ ਓਸੇ ਵਿੱਚ ਇਹ ਵੀ ਲਿਖਿਆ ਸੀ ਕਿ ਲਾਲ ਕਿਲ੍ਹੇ ਤੇ ਜਾਣ ਵਾਲਿਆਂ ਨਾਲ਼ ਸਾਡਾ ਕੋਈ ਸਬੰਧ ਨਹੀਂ ਉਹਨਾਂ ਤੇ ਸਖ਼ਤ ਕਰਵਾਈ ਕੀਤੀ ਜਾਵੇ,ਹੈਰਾਨੀ ਤਾਂ ਉਦੋਂ ਹੋ ਗਈ ਜਦ ਸਰਕਾਰੀ ਗੁੰਡੇ ਪੁਲਿਸ ਸਮੇਤ ਸਾਡੇ ਭਰਾਵਾਂ ਤੇ ਤਸ਼ੱਦਦ ਕਰ ਰਹੇ ਸੀ ਤੇ ਕੁਜ ਲੋਕ ਉਹਨਾਂ ਦੀ ਮਦਦ ਲਈ ਜਾ ਰਹੇ ਸੀ ਤਾਂ ਇਹਨਾਂ ਗਾਂਧੀਵਾਦੀ ਆਗੂਆਂ ਨੇ ਵਿਚਲਾ ਰਸਤਾ ਬੰਦ ਕਰਕੇ ਉੱਥੇ ਆਪਣੇ ਪਹਿਰੇਦਾਰ ਲਾ ਕੇ ਇਹ ਕਹਿ ਕੇ ਲੋਕਾਂ ਨੂੰ ਮਦਦ ਕਰਨੋ ਰੋਕ ਦਿੱਤਾ ਕਿ ਉਹਨਾਂ ਨਾਲ਼ ਸਾਡਾ ਕੋਈ ਸਬੰਧ ਨਹੀਂ,ਜਦੋਂ ਲੋਕਾਂ ਨੂੰ ਪੰਜਾਬ ਤੋਂ ਬੁਲਾਉਣਾ ਹੁੰਦਾ ਓਦੋਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਹਰੇ ਲਾਓੰਦੇ ਨੇ ਤੇ ਬਾਬਾ ਬਘੇਲ ਸਿੰਘ ਦੇ ਇਤਿਹਾਸ ਦਾ ਵਾਸਤਾ ਦਿੰਦੇ ਨੇ ਪਰ ਜਦ ਲੱਤਾਂ ਭਾਰ ਨਹੀਂ ਝੱਲਦੀਆਂ ਫਿਰ ਮੋਕ ਮਾਰ ਜਾਂਦੇ ਨੇ,

26 ਵਾਲ਼ੀ ਘਟਨਾ ਤੋਂ ਬਾਅਦ ਬਹੁਤ ਸਾਰੇ ਹਿੰਦੂ ਲੋਕ,ਆਗੂ ਤੇ ਜਾਗਰੂਕ ਹਿੰਦੀ ਮੀਡੀਆ ਇਹ ਕਹਿ ਰਿਹਾ ਕਿ ਨਿਸ਼ਾਨ ਸਾਹਿਬ ਲਾਉਣ ਨਾਲ਼ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ ਤੇ ਆਗੂ ਪ੍ਰੈਸ ਨੋਟ ਵਿੱਚ ਲਿਖ ਰਹੇ ਕਿ ਅਪਮਾਨ ਹੋਇਆ ਹੈ ਤੇ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਓ, ਚੰਗਾ ਹੁੰਦਾ ਜੇ ਆਗੂ ਲਾਲ ਕਿਲ੍ਹੇ ਤੇ ਪੁੱਜ ਕੇ ਨੌਜਵਾਨਾਂ ਦੇ ਨਾਲ਼ ਮੋਰਚੇ ਨੂੰ ਵੀ ਸੰਭਾਲਦੇ ਤਾਂ ਸਰਕਾਰ ਤੁਹਾਡੀਆਂ ਲੇਲੜੀਆਂ ਕੱਢਦੀ ਫਿਰਦੀ,ਆਪਣੇ ਲੋਕਾਂ ਨੂੰ ਗੱਦਾਰ ਐਲਾਨਣ ਦੀ ਥਾਂ ਸਰਕਾਰ ਨੂੰ ਲਲਕਾਰਦੇ ਕਿ ਤੁਸੀਂ 2 ਮਹੀਨਿਆਂ ਤੋਂ ਸੜਕਾਂ ਤੇ ਰੁਲਦੇ ਲੋਕਾਂ ਤੇ ਨਾਜਾਇਜ਼ ਤਸ਼ੱਦਦ ਕੀਤਾ ਤਾਂ ਨੌਜਵਾਨ ਭੜਕੇ,ਪਰ ਇਹਨਾਂ ਤੇ ਆਪ ਹੀ ਹਾਰ ਮੰਨ ਲਈ ਅਖ਼ੇ ਜੀ ਇਹਨਾਂ ਲੋਕਾਂ ਸੰਘਰਸ਼ ਖਰਾਬ ਕਰਤਾ ਸਰਕਾਰ ਨੂੰ ਹੁਣ ਮੌਕਾ ਮਿਲ਼ ਗਿਆ, ਉਹ ਆਹ ਕਰਦੂ ਉਹ ਕਰਦੂ......

ਅਗਲਿਆਂ ਵੇਖਿਆ ਕਿ ਇਹ ਤਾਂ ਆਪ ਹੀ ਢਹਿੰਦੀਕਲਾ 'ਚ ਨੇ ਅਗਲਿਆਂ ਫੌਜਾਂ ਚਾੜ੍ਹ ਲਈਆਂ ਉਹ ਤਾਂ ਗਾਜ਼ੀਪੁਰ ਵਾਲ਼ਾ ਆਗੂ ਤਕੜਾ ਨਿਕਲਿਆ ਜੀਹਨੇ ਸਾਂਭ ਲਿਆ,ਦੀਪ ਸਿੱਧੂ,ਲੱਖਾ ਸਿਧਾਣਾ, ਬੀਰ ਸਿੰਘ, ਡਾ ਸੁਖਪ੍ਰੀਤ ਸਿੰਘ ਉਦੋਕੇ ਵਰਗੇ ਤਾਂ ਪਹਿਲਾਂ ਹੀ ਗੱਦਾਰ ਬਣਾ ਦਿੱਤੇ ਸੀ ਪਰ ਹੁਣ ਤਾਂ 20 ਸਾਲਾਂ ਤੋਂ ਕਿਸਾਨੀ ਸੰਘਰਸ਼ ਲੜਦੀ ਹਜ਼ਾਰਾਂ ਲੋਕਾਂ ਦੀ ਜਥੇਬੰਦੀ ਵੀ ਗੱਦਾਰ ਐਲਾਨ ਦਿੱਤੀ, ਸਭ ਤੋਂ ਸ਼ਰਮ ਦੀ ਗੱਲ ਕਿ ਗਾਜ਼ੀਪੁਰ ਬਾਡਰ ਤੇ ਬੇਕਸੂਰ ਨੌਜਵਾਨ ਦੀ ਪੁਲਿਸ ਦੀ ਗੋਲੀ ਨਾਲ਼ ਹੋਈ ਸ਼ਹੀਦੀ ਵੀ ਇਹਨਾਂ ਰੋਲ਼ ਕੇ ਰੱਖ ਦਿੱਤੀ, ਉਹ ਕਿਹੜਾ ਲਾਲ ਕਿਲ੍ਹੇ ਦੇ ਕਾਂਡ ਕਰਕੇ ਹੋਈ ਸੀ, ਮਾਪੇ ਰੋਂਦੇ ਫਿਰਦੇ ਕਿ ਪੁੱਤ ਤਾਂ ਨਹੀਂ ਮੋੜ ਸਕਦੇ ਓਹਨੂੰ ਬਣਦਾ ਮਾਣ ਸਨਮਾਨ ਹੀ ਦੇ ਦਿੰਦੇ |

ਇਤਿਹਾਸ ਵੱਲ ਝਾਤੀ ਮਾਰੋ ਜਦ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਗੋਰੇ ਨੂੰ ਠੋਕਿਆ ਉਦੋਂ ਵੀ ਕਿਹਾ ਗਿਆ ਇਹਨੇ ਸ਼ਾਂਤੀ ਭੰਗ ਕੀਤੀ,ਜਦ ਸਤਵੰਤ ਸਿੰਘ ਬਿਅੰਤ ਸਿੰਘ ਨੇ ਇੰਦਰਾ ਠੋਕੀ ਬਾਅਦ ਵਿੱਚ ਹਜ਼ਾਰਾਂ ਸਿੱਖਾਂ ਨੂੰ ਦਿੱਲੀ 'ਚ ਕਤਲ ਕੀਤਾ ਗਿਆ ਉਦੋਂ ਵੀ ਕਿਹਾ ਗਿਆ ਕਿ ਸਤਵੰਤ ਸਿੰਘ ਬਿਅੰਤ ਸਿੰਘ ਨੇ ਗ਼ਲਤ ਕੀਤਾ ਸੰਤ ਜਰਨੈਲ ਸਿੰਘ ਨੂੰ ਵੀ ਲੋਕਾਂ ਕਿਹਾ ਕਿ ਇਸ ਨੇ ਹਜ਼ਾਰਾਂ ਮੁੰਡੇ ਮਰਵਾਤੇ ਇਹ ਕਾਮਰੇਡ ਤਾਂ ਅੱਜ ਵੀ ਕਹਿੰਦੇ ਨੇ ਪਰ ਪਤਾ ਸਮਾਂ ਪਾ ਕੇ ਲੱਗਦਾ ਕਿ ਕੌਣ ਸਹੀ ਤੇ ਕੌਣ ਗ਼ਲਤ ਅੱਜ ਉਹਨਾਂ ਯੋਧਿਆਂ ਦਾ ਵਾਸਤਾ ਪਾ ਕੇ ਇਹ ਲੋਕ ਤੁਹਾਨੂੰ ਇਥੇ ਬੁਲਾ ਰਹੇ ਨੇ, ਤੇ ਜਦ ਜ਼ਾਲਮ ਸਰਕਾਰ ਨਾਲ਼ ਮੱਥਾ ਲੱਗਦਾ ਫਿਰ ਇਹ ਉਹਨਾਂ ਯੋਧਿਆਂ ਦਾ ਖੂਨ ਡਾਂਗਾਂ ਖਾ ਕੇ ਗਾਂਧੀ ਕਿਵੇਂ ਬਣ ਜੇ |

ਨੋਟ- ਏਕਤਾ ਦਾ ਪਾਠ ਪੜ੍ਹਾਉਣ ਵਾਲ਼ੇ ਰਜ਼ਾਈਆਂ 'ਚ ਬੈਠੇ ਕੁਮੈਂਟਾਂ ਚ ਸਰਟੀਫਿਕੇਟ ਵੰਡਣ ਵਾਲ਼ੇ ਦੂਰ ਰਹਿਣ, ਇਹ ਆਏ ਦਿਨ ਬਕਵਾਸ ਕਰਨ ਤੇ ਅਸੀਂ ਕੁਜ ਬੋਲੀਏ ਹੀ ਨਾ..? 2 ਮਹੀਨਿਆਂ ਤੋਂ ਬਹੁਤ ਕੁਜ ਸੁਣ ਕੇ ਵੀ ਚੁੱਪ ਹਾਂ ਜਦ ਸੰਘਰਸ਼ ਵੇਚ ਕੇ ਖਾ ਗਏ ਫਿਰ ਬੋਲੇ ਤਾਂ ਕੀ ਬੋਲੇ


Comments


bottom of page