ਖਾਲਿਸਤਾਨ ਬਿਉਰੋ -ਹੁਣ ਫੈਸਲਾ ਤਾਂ ਕਿਸਾਨ ਆਗੂਆਂ ਨੇ ਕਰਨਾ ਹੈ ਕਿ ਉਹ ਲਕੀਰ ਦੇ ਕਿਹੜੇ ਪਾਸੇ ਖੜ੍ਹਦੇ ਨੇ
ਸਿੰਘਾਂ ਨੇ ਤਾਂ ਹਾਲੇ ਲਾਲ ਕਿਲੇ ਉਤੇ ਪੰਥਕ ਝੰਡਾ ਆਪਣੇ ਜਜ਼ਬਾਤ ਅਤੇ ਗੁੱਸੇ ਦੇ ਇਜ਼ਹਾਰ ਲਈ ਸਿੰਬਾਲਿਕ ਰੂਪ ਵਿੱਚ ਝੁਲਾਇਆ ਸੀ, ਤੇ ਭਾਰਤੀ ਹਾਕਮਾਂ ਨੇ ਦੋਹਾਂ ਧਿਰਾਂ ਵਿੱਚ ਸਰਹੱਦ ਖੜ੍ਹੀ ਕਰ ਕੇ ਲਗਦੈ ਵੱਖਰੇ ਦੇਸ਼ ਨੂੰ ਮਾਨਤਾ ਦੇ ਦਿੱਤੀ ਹੋਵੇ ।
ਇਹੋ ਜਿਹੀ ਸਖੱਤ ਸਰਹੱਦ ਤਾਂ ਦੋ ਦੁਸ਼ਮਣ ਦੇਸ਼ਾਂ ਵਿੱਚ ਹੀ ਹੋ ਸਕਦੀ ਹੁੰਦੀ ਹੈ ।
ਪੰਜਾਬ ਲਈ ਗੱਲ ਸਿਰਫ ਕਿਸਾਨ ਮੋਰਚੇ ਤੱਕ ਸੀਮੱਤ ਨਹੀਂ ਹੈ, ਆਣ ਵਾਲੀਆਂ ਨਸਲਾਂ ਦੇ ਭਵਿੱਖ ਤੇ ਕੌਮੀ ਸਵੈਮਾਣ ਦੀ ਵੀ ਹੈ । ਸਿੰਘੂ ਮੋਰਚੇ ਦੇ ਕੁੱਝ ਆਗੂ ਜਿਸ ਮੋਰਚੇ ਨੂੰ ਸਿਰਫ ਕਿਸਾਨ ਮੋਰਚਾ ਸਮਝ ਰਹੇ ਹਨ, ਭਾਰਤੀ ਹਾਕਮ, ਉਸ ਨੂੰ ਜੰਗ ‘ਹਿੰਦ-ਪੰਜਾਬ’ ਸਮਝ ਕੇ ਚੱਲ ਰਹੇ ਹਨ ।
ਭਾਰਤ ਨੇ ਤਾਂ ਸਰਹੱਦ ਖੜ੍ਹੀ ਕਰ ਕੇ ਲਕੀਰ ਖਿੱਚ ਦਿੱਤੀ ਹੈ, ਹੁਣ ਫੈਸਲਾ ਤਾਂ ਕਿਸਾਨ ਆਗੂਆਂ ਨੇ ਕਰਨਾ ਹੈ ਕਿ ਉਹ ਲਕੀਰ ਦੇ ਕਿਹੜੇ ਪਾਸੇ ਖੜ੍ਹਦੇ ਨੇ
Comments