top of page

ਕਿਸਾਨ ਮੋਰਚਾ ਹੁਣ 'ਪੰਥ ਤੇ ਪੰਜਾਬ' ਦੀ ਅਣਖ ਦੀ ਜੰਗ ਦਾ ਰੂਪ ਧਾਰ ਗਿਆ ਹੈ



ਦਿੱਲੀ ਦੇ ਹਾਕਮਾਂ ਦੇ ਰਵਈਏ ਨੇ ਕਿਸਾਨ ਮੋਰਚੇ ਨੂੰ ਜੰਗ ਵਿੱਚ ਬਦਲ ਦਿੱਤਾ ਹੈ, ਤੇ ਸਵਾਲ 'ਜਿੱਤ ਜਾਂ ਹਾਰ' ਦਾ ਬਣਾ ਦਿੱਤਾ ਹੈ ।


ਸਰਕਾਰ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਦਿਖਾਈ ਦਿੰਦੀ ਹੈ, ਪਰ ਇੱਕ ਨਹੀਂ, ਯਾਨੀ ਕਾਲੇ ਕਾਨੂੰਨ ਵਾਪਿਸ ਲੈਣ ਨੂੰ ਤਿਆਰ ਨਹੀਂ, ਜੋ ਮਸਲੇ ਦੀ ਜੜ੍ਹ ਹਨ ।


ਕਿਸਾਨ ਜਿਸ ਨੂੰ 'ਕਾਲਾ ਕਾਨੂੰਨ' ਕਹਿ ਕੇ ਰੱਦ ਕਰਦੇ ਹਨ, ਉਸ ਨੂੰ ਵਾਪਿਸ ਲੈਣ ਵਿੱਚ ਸਰਕਾਰ ਨੂੰ ਆਪਣੀ ਹਾਰ ਦਿਖਾਈ ਦਿੰਦੀ ਹੈ । ਤੇ ਇਹ ਹਾਰ ਉਸ ਨੂੰ ਕਿਸਾਨ ਮੋਰਚੇ ਤੋਂ ਨਹੀਂ 'ਪੰਜਾਬ' ਤੋਂ ਮਹਿਸੂਸ ਹੁੰਦੀ ਹੈ


ਮੋਰਚੇ ਵਿੱਚ ਸ਼ਾਮਿਲ ਕਈ ਜੱਥੇਬੰਦੀਆਂ ਹਨ, ਜਿਨ੍ਹਾਂ ਦੇ ਵਿਚਾਰਾਂ ਵਿੱਚ ਕਾਫੀ ਵੱਖਰੇਵੇਂ ਵੀ ਹਨ, ਪਰ ਸਰਕਾਰ ਦੇ ਰਵਈਏ ਨੇ ਇਸ ਨੂੰ ਪੰਜਾਬ ਦੇ ਨਾਲ ਨਾਲ 'ਪੰਥ' ਦਾ ਮੋਰਚਾ ਵੀ ਬਣਾ ਦਿੱਤਾ ਹੈ । ਜੱਥੇਬੰਦੀਆਂ ਵਿੱਚ ਵਿਚਾਰਾਂ ਦੇ ਫਰਕ ਪਿੱਛੇ ਰਹਿ ਗਏ ਹਨ, ਤੇ 'ਪੰਜਾਬ ਦੀ ਅਣਖ' ਹਾਵੀ ਹੋ ਗਈ ਹੈ ।



ਮੋਰਚੇ ਵਿੱਚ ਹਰਿਆਣਾ ਤੇ ਭਾਰਤ ਦੇ ਕੁੱਝ ਹੋਰ ਸੂਬਿਆਂ ਦੇ ਕਿਸਾਨ ਵੀ ਹੌਲੀ ਹੌਲੀ ਸਾਮਿਲ ਹੋ ਰਹੇ ਹਨ । ਪਰ ਮੋਰਚੇ ਦਾ ਅਸਲ ਆਧਾਰ ਪੰਜਾਬ ਹੀ ਹੈ । ਦੁਨੀਆਂ ਭਰ ਦੇ ਪੰਜਾਬੀ/ਸਿੱਖ ਜਿਵੇਂ ਇਸ ਮੋਰਚੇ ਦੇ ਹੱਕ ਵਿੱਚ ਆਣ ਖੜ੍ਹੇ ਹੋਏ ਹਨ, ਇਸ ਨੇ ਮੋਰਚੇ ਦੀ ਪੰਥਕ ਰੰਗਤ ਹੋਰ ਗੂੜ੍ਹੀ ਕਰ ਦਿੱਤੀ ਹੈ ।



ਜਿਵੇਂ ਨੌਜਵਾਨਾਂ ਦੇ ਕਾਫਲੇ ਦਰ ਕਾਫਲੇ ਦਿੱਲੀ ਵੱਲ ਚਾਲੇ ਪਾ ਰਹੇ ਹਨ, ਇੰਝ ਦਾ ਮਾਹੋਲ ਬਣ ਗਿਆ ਹੈ, ਜਿਵੇਂ ਕੌਮੀ ਅਣਖ ਦੀ ਜੰਗ ਵਿੱਚ ਆਪਣਾ ਹਿੱਸਾ ਪਾਣ ਜਾ ਰਹੇ ਹਨ । ਪੰਜਾਬੀ ਕਲਾਕਾਰਾਂ ਵਿੱਚ ਜਾਗੇ ਜੋਸ਼ ਨੇ ਇੱਕ ਨਵਾਂ ਹੀ ਰੰਗ ਬੰਨ੍ਹ ਦਿੱਤਾ ਹੈ । ਪੰਜਾਬੀ ਫਿਲਮਾਂ ਦੇ ਵੱਡੇ ਕਲਾਕਾਰ ਯੋਗਰਾਜ ਸਿੰਘ ਦੀ ਇੱਕ ਵੀਡੀਓ ਦੇਖਣ ਨੂੰ ਮਿਲੀ, ਤੇ ਉਸ ਦੇ ਮੂੰਹੋਂ ਉਹ ਸ਼ਬਦ ਸੁਣਨ ਨੂੰ ਮਿਲੇ ਹਨ, ਜਿਸ ਦੀ ਇਸ ਤੋਂ ਪਹਿਲਾਂ ਸ਼ਾਇਦ ਕਦੇ ਕਿਸੇ ਨੇ ਉਮੀਦ ਨਾ ਕੀਤੀ ਹੋਵੇ । ਪੰਜਾਬੀ ਗਾਇਕਾਂ ਦੇ ਮੋਰਚੇ ਦੀ ਹਮਾਇਤ ਵਿੱਚ ਕਈ ਨਵੇਂ ਗੀਤ ਸ਼ੋਸ਼ਲ ਮੀਡੀਆ ਉਤੇ ਧੁੰਮਾਂ ਪਾ ਰਹੇ ਹਨ । ਇਹ ਗੱਲ ਵੀ ਸਾਫ ਤੇ ਸਪਸ਼ਟ ਹੈ ਕਿ ਇਸ ਮੋਰਚੇ ਦਾ ਪ੍ਰੇਰਨਾ ਸ੍ਰੋਤ ਸਿੱਖ ਇੱਤਹਾਸ ਤੇ ਪ੍ਰੰਪਰਾਵਾਂ ਬਣੀਆਂ ਹਨ ।


ਇਹ ਸੱਭ ਦੇਖ ਸੁਣ ਕੇ ਇਹ ਕਹਿਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਇਹ ਮੋਰਚਾ ਹੁਣ 'ਪੰਥ ਤੇ ਪੰਜਾਬ' ਦੀ ਅਣਖ ਦੀ ਜੰਗ ਦਾ ਰੂਪ ਧਾਰ ਗਿਆ ਹੈ । ਆਖਿਰ ਨਤੀਜਾ ਕੀ ਨਿਕਲੇਗਾ, ਭਵਿੱਖ ਬਾਣੀ ਨਹੀਂ ਕੀਤੀ ਜਾ ਸਕਦੀ, ਪਰ ਸਾਡੀ ਸੁੱਤੀ ਕੌਮ ਨੂੰ ਜਗਾਉਣ ਲਈ ਸਰਕਾਰ ਦਾ ਧੰਨਵਾਦ ਕਰਾਂ ਤਾਂ ਹਾਕਮਾਂ ਵੱਲੋਂ ਇਸ ਦਾ ਵੀ ਕੋਈ ਹੋਰ ਹੀ ਮਤਲਬ ਕੱਢ ਲਿਆ ਜਾਵੇਗਾ ।


ਗਜਿੰਦਰ ਸਿੰਘ, ਦਲ ਖਾਲਸਾ ।

੧੩.੧੨.੨੦੨੦

……………………..

Comments


CONTACT US

Thanks for submitting!

©Times Of Khalistan

bottom of page