top of page

28 ਸਤੰਬਰ ਨੂੰ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦਾ ਕਰਨਗੀਆਂ ਘਿਰਾਓ

ਸਿੱਖ ਸੰਗਤਾਂ ਵਿੱਚ ਮੁਤਵਾਜ਼ੀ ਦੋਵੇਂ ਜਥੇਦਾਰ ਮੰਡ, ਦਾਦੂਵਾਲ ਸ਼ੱਕੀ . ..

ਕੀ ਇੰਨਾਂ ਦੇ ਆਉਣ ਨਾਲ ਮੋਰਚਾ ਸਫਲ ਹੋਵੇਗਾ ਜਾਂ ਪਹਿਲਾ ਵਾਂਗੂ ਫੇਲ?


ਅੰਮ੍ਰਿਤਸਰ, ਖਾਲਿਸਤਾਨ ਬਿਊਰੋ - ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਕੰਪਲੈਕਸ ਨੇੜੇ ਇਕੱਤਰਤਾ ਕਰ ਕੇ ਫ਼ੈਸਲਾ ਕੀਤਾ ਗਿਆ ਹੈ ਕਿ ਲਾਪਤਾ ਪਾਵਨ ਸਰੂਪ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ 28 ਸਤੰਬਰ ਨੂੰ ਹੋਣ ਵਾਲੇ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦਾ ਘਿਰਾਓ ਕੀਤਾ ਜਾਵੇਗਾ।

ਇਹ ਫੈਸਲਾ ਅੱਜ ਕਰੀਬ ਚਾਰ ਘੰਟੇ ਚੱਲੀ ਦਲ ਖਾਲਸਾ, ਅਕਾਲ ਫੈਡਰੇਸ਼ਨ, ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਦੌਰਾਨ ਸਾਂਝੇ ਤੌਰ 'ਤੇ ਲਿਆ ਗਿਆ।


ਇਸ ਇਕੱਤਰਤਾ ਵਿਚ ਦਲ ਖ਼ਾਲਸਾ ਦੇ ਕੰਵਰਪਾਲ ਸਿੰਘ , ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਕਾਲੀ ਦਲ ਅੰਮ੍ਰਿਤਸਰ ਦੇ ਇਮਾਨ ਸਿੰਘ ਮਾਨ, ਤੇ ਅਕਾਲੀ ਦਲ ਡੈਮੋਕਰੇਟਿਕ ਦੇ ਭਾਈ ਅਮੋਲਕ ਸਿੰਘ ਸਮੇਤ 10 ਦੇ ਕਰੀਬ ਹੋਰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਸਿੱਖ ਜਥੇਬੰਦੀਆਂ ਨੇ 22 ਤਰੀਕ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਬਾਹਰ ਧਰਨਾ ਦੇਣ ਦਾ ਵੀ ਐਲਾਨ ਕੀਤਾ ਹੈ ਅਤੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ।

Comments


bottom of page